ਇੱਕ ਮਿੱਠੀ ਜਿਹੀ ਹਨ ਮੁਸਕਾਨ ਬੇਟੀਆਂ,
ਮਾਪੇਆ ਦੀ ਜਾਨ ਵਿਚ ਜਾਨ ਬੇਟੀਆਂ .
ਹਰ ਕੰਮ ਵਿਚ ਅੱਗੇ ਦੇਸ਼ ਜਾਂ ਵਿਦੇਸ਼ ਹੋਵੇ,
ਬਣਾਉਣ ਮੁੰਡਿਆਂ ਤੋਂ ਵੱਧ ਪਹਿਚਾਨ ਕੁੜੀਆਂ...
.
ਜਿਹਨਾਂ ਦੇ ਨਾ ਪੁੱਤ ਉਹਨਾਂ ਮਾਪਿਆਂ ਤੋਂ ਪੁੱਛ ਲਓ,
ਕੰਮ ਖੇਤਾਂ ਵਿਚ ਕਰਣ ਬਣ ਕੇ ਕਿਸਾਨ ਬੇਟੀਆਂ ,
ਥੋੜੀ ਸੋਚ ਨੂੰ ਸੁਧਾਰੀਏ ਜਮਾਨਾ ਬਹੁਤ ਅੱਗੇ ਹੈ
ਹੋਣ ਦੇਈਏ ਨਾ ਕੋਖ 'ਚ ਲਹੂ ਲੁਹਾਨ ਬੇਟੀਆਂ,
ਅਗੇ ਵੰਸ਼ ਹੈ ਚਲਦਾ ਇਹਨਾਂ ਦੇ ਸਿਰਾਂ ਤੇ
ਤਾਂ ਹੀ ਘਰਾਂ ਵਿਚ ਹੋਣ ਮਹਿਮਾਨ ਬੇਟੀਆਂ,
ਤੋਲਾ ਵਧ ਜਾਂਦਾ ਖੂਨ ਉਸ ਮਾਂ ਬਾਪ ਦਾ
ਜਿਹੜੇ ਡੋਲੀ ਵਿਚ ਤੋਰਦੇ ਜਵਾਨ ਬੇਟੀਆਂ ,
ਦਿੱਤਾ ਮਾਪੇਆ ਸਕੂਟਰ ਸਹੁਰੇ ਮੰਗਦੇ ਸੀ ਕਾਰ
ਹੋਣ ਦਾਜ ਪਿੱਛੇ ਅੱਜ ਵੀ ਕੁਰਬਾਨ ਬੇਟੀਆਂ,
ਭੁੱਲ ਜਾਂਦਾ ਸਭ ਕੁਝ ਕੀ ਜਵਾਨੀ ਵਿਚ ਕਰਿਆ,
ਘਰ ਓਸ ਦਾ ਵਸਾਉਣ ਜਿਥੇ ਹੋਣ ਅਨਜਾਣ ਬੇਟੀਆਂ...

Leave a Comment