ਝੂਠੇ ਦਿਲ ਤੋਂ ਲੋਕੀ ਪਿਆਰ ਕਰਦੇ,
ਪਿਆਰ ਰੂਹਾਂ ਤੱਕ ਕਰਦਾ ਕੋਈ ਕੋਈ,,
ਲੋਕੀਂ ਕੋਠੇ ਚੜ੍ਹ ਕੇ ਪੌੜ੍ਹੀ ਖਿੱਚ ਲੈਂਦੇ,
ਖੁਸ਼ੀ ਕਿਸੇ ਦੀ ਜਰਦਾ ਕੋਈ ਕੋਈ,,

ਪੈਸੇ ਵਾਲੇ ਦੀ ਲੋਕੀਂ ਕਰਨ ਪੂਜਾ,
ਹਾਮੀ ਗਰੀਬ ਦੀ ਭਰਦਾ ਕੋਈ ਕੋਈ,,
ਅਸੀਂ ਸਭ ਨੂੰ ਯਾਦ ਰੱਖਦੇ ਹਾਂ,
ਸਾਨੂੰ ਯਾਦ ਰੱਖਦਾ ਕੋਈ ਕੋਈ...

Leave a Comment