ਪਤਾ ਨਈ ਲੋਕ ਕਿਹੜੇ DAY ਜਿਹੇ ਮਨਾਈ ਜਾਂਦੇ
ਸਾਨੂੰ ਰਹਿੰਦੀ ਏ ਫਿਕਰ, ਰੋਟੀ -ਟੁੱਕ ਦੀ,
ਲੋਕ ਤੇ ਮਨਾਉਦੇ ਨੇ CHOCLATE DAY
ਸਾਡੇ EVERYDAY ਖੰਡ-ਪੱਤੀ ਮੁੱਕਦੀ,

PROMISE DAY ਤੇ ਅੱਜ ਸਾਰੇ ਹੀ ਮਨਾਈ ਜਾਂਦੇ
ਕੋਈ ਯਾਦ ਕਰਦਾ ਨਾ ਅਜੀਤ ਤੇ ਜੁਝਾਰ ਨੂੰ,
ਛੋਟੇ-ਛੋਟੇ ਬੱਚੇ ਜੇਹੜੇ ਨੀਹਾਂ ਵਿਚ ਚਿਣੇ ਗਏ
ਭੁੱਲ ਗਏ ਓ ਸਾਰੇ ਸੰਸਾਰ ਨੂੰ,

ਸਾਡੇ ਨਾਲ ਵੋਟਾਂ ਵੇਲੇ PROMISE ਜੋ ਕਰਦੇ ਨੇ
ਓਹ ਵੀ ਤੇ ਫਿਰ ਕੋਈ ਨਿਭਾਉਂਦੇ ਨਈ,
ਆਹ ਕੁੜੀਆਂ ਤੇ ਮੁੰਡੇ ਜਿਹੜੇ ਕਰਦੇ ਨੇ PROMISE
ਘਰ ਮਾਪਿਆਂ ਨੂੰ ਰੋਟੀ ਤੇ ਫੜਾਉਂਦੇ ਨਈ,

ਛਡ ਫਾਇਦਾ ਕੀ ਏ, ਤੂੰ ਵੀ ਕਿਹੜਾ ਸਾਊ ਹੈਗਾਂ
ਬਹੁਤੀਆਂ ਨਾ ਅਕਲਾਂ ਦਿਖਾ ਓਏ,
ਜਿਹੜੇ ਜਿਹੜੇ DAY ਦਾ ਕੋਈ ਕਰਦਾ ਏ COMENT
SAME TO YOU ਤੂੰ ਵੀ ਬੋਲੀ ਜਾ ਓਏ….

Leave a Comment