ਔਰਤ ਆਪਣੀ ਉਮਰ ਛਪਾਉਦੀ,
ਐਬ ਛੁਪਾਉਦਾ ਬੰਦਾ।
#ਧੀ ਮਾਪਿਆ ਤੋ ਦੁੱਖ ਛੁਪਾਉਦੀ,
ਪੁੱਤ ਛੁਪਾਉਦਾ ਪੰਗਾ।
ਝੂਠਾ ਬੰਦਾ ਮੂੰਹ ਛੁਪਾਏ,
ਤਨ ਛੁਪਾਉਦਾ ਨੰਗਾ।
ਕੋਹੜੀ ਆਪਣੇ ਜਖਮ ਛੁਪਾਏ,
ਗੰਜ ਛੁਪਾਉਦਾ ਗੰਜਾ।
ਅੱਜ ਤੱਕ ਕੋਈ ਦੱਸ ਨਾ ਸਕਿਆ,
ਨਾ ਚੰਗਾ ਨਾ ਮੰਦਾ।
ਪਹਿਲੇ ਕਿਹੜਾ ਆਇਆ ਜੱਗ ਤੇ,
ਜਾਂ ਮੁਰਗੀ ਜਾਂ ਅੰਡਾ।
ਮਾਂ ਪੁੱਤ ਦੇ ਐਬ ਛੁਪਾਉਦੀ,
ਮੋਰ ਛਪਾਉਦਾ ਪੰਜਾ।
ਮੋਹ ਮਾਇਆ ਤੋ ਬੱਚ ਨਾ ਸਕਿਆ,
ਫਿਰ ਵੀ ਰੱਬ ਅਖਵਾਉਂਦਾ ਬੰਦਾ।

Leave a Comment