ਕਿਥੇ ਜੰਮੀ ਕਿਥੇ ਖੇਡੀ ਸਿਆਲਕੋਟ ਦੀ ਸਵਾਣੀ !
ਮਾਪੇ ਕਹਿੰਦੇ ਧੀ ਲਾਡਲੀ ਸਬ ਤੋਂ ਵੱਧ ਸਿਆਣੀ !
ਠੰਡਾ ਸੀ ਸੁਭਾਅ ਉਸਦਾ ਦੂਜਿਆਂ ਨਾਲੋਂ ਜਿਆਦਾ
ਗੁਸੇ ਵਾਲੀ ਗੱਲ ਤੋਂ ਵੀ ਨਾ ਮੱਥੇ ਤਿਊੜੀ ਪਾਣੀ !
ਮਹਿਲਾਂ ਵਿਚ ਨਗਾਰੇ ਵੱਜ ਗਏ ਉਸ ਵੇਲੇ ਖੁਸ਼ੀਆਂ ਦੇ
ਜਿਹੜੇ ਦਿਨ ਬਾਣੀ ਸੀ ਲੋਕੋ ਓਹੋ ਸ਼ੇਰੇ ਪੰਜਾਬ ਦੀ ਰਾਣੀ !
ਮਾਂ ਸੀ ਓਹੋ ਦਿਲੀਪ ਸਿੰਘ ਜਹੇ ਬਹਾਦਰ ਪੁੱਤਰ ਦੀ
ਭਾਵੇ ਸਭ ਰਾਣੀਆਂ ਤੋਂ ਛੋਟੀ ਬਣ ਬੈਠੀ ਪਟਰਾਣੀ !
ਕੌਮ ਦੀ ਖਾਤਿਰ ਜਿਸ ਨੇ ਸਭ ਕੁਜ ਹੀ ਉਜਾੜ ਲਿਆ
ਬਹੁਤਾ ਚਿਰ ਖੁਸ਼ੀ ਨਾ ਉਸਨੇ ਮਹਿਲਾ ਦੇ ਵਿਚ ਮਾਣੀ !
ਕਿਹੜੇ ਕਿਹੜੇ ਨਹੀਂ ਕਸਟ ਸਹਾਰੇ ਉਸਨੇ ਪੰਜਾਬ ਬਚਾਵਣ ਲਈ
ਆਪਣੇ ਹੀ ਫਿਰਦੇ ਸਨ ਬੰਦੂਕ ਉਸ ਤੇ ਤਾਣੀ !
ਖੋ ਲਿਆ ਸਭ ਕੁਜ ਜਿਸ ਤੋਂ ਅੰਗਰੇਜ਼ੀ ਸਾਸ਼ਨ ਨੇ
ਕਿਹਦੇ ਮੋਢੇ ਸਿਰ ਰੱਖ ਰੋਵੇ ਰੋਂਦੀ ਫਿਰੇ ਨਿਮਾਣੀ !
ਇਲਜਾਮਾਂ ਦੇ ਘੇਰੇ ਵਿਚ ਰੱਖਿਆ ਵਿਦੇਸ਼ੀ ਹਾਕਮਾਂ ਨੇ
ਕਦੇ ਨਹੀਂ ਵਗਣੋ ਹਟਿਆ ਜਿਹਦੀਆਂ ਅੱਖਾਂ ਵਿੱਚੋ ਪਾਣੀ !
ਨੈਣ ਗਵਾ ਲਏ ਵੇਖ ਵੇਖ ਕੇ ਉਸ ਨੇ ਪੁੱਤਰ ਦੀਆਂ ਰਾਹਾਂ
ਸਾਹ ਵੀ ਨਿਕਲੇ ਮੁਲਖ ਬੇਗਾਨੇ ਕਿਸਮਤ ਕਿਦਾਂ ਦੀ ਮਰਜਾਣੀ !
ਕਿ ਮੁੱਲ ਪਾਇਆ ਆਪਾ ਦੇਸ਼ ਦੀਆਂ ਨਾਇਕਾਵਾਂ ਦਾ
ਸੋ ਵਿੱਚੋ ਪੰਜ ਦਸ ਜਾਨਣ ਰਾਣੀ ਜਿੰਦਾ ਦੀ ਕਹਾਣੀ !