ਬਹੁਤਾ ਫਰਕ ਨਹੀਂ ਯਾਰਾ - ਇਹਨਾਂ ਦੋ ਤਰੀਕਾਂ 'ਚ
ਕਿਉਂ ਦਿਲਾਂ ਚ ਦੂਰੀਆਂ ਰੱਖੀਆਂ ਨੇ, ਹੋਰਾ ਵੱਲ ਤਾਂ ਤੱਕਦੀਆਂ ਨੇ
ਪਰ ਸਾਡੇ ਵੱਲ ਨਾ ਤੱਕਦੀਆਂ, ਸਾਨੂੰ ਪਸੰਦ ਦੋ ਜੋ ਅੱਖੀਆਂ ਨੇ,
ਖੜ੍ਹ ਇੰਤਜਾਰ ਕਰਦਾ ਰਹਿੰਦਾ, ਸਕੂਲ ਦੇ ਗ਼ੇਟ ਮੂਹਰੇ
ਪੁੱਛਦਾ ਰਾਹ ਉਹਨਾਂ ਤੋ,  ਜਿੰਨਾ ਨਾਲ ਸਾਂਝਾਂ ਰੱਖੀਆਂ ਨੇ,
ਤੈਨੂੰ ਦੇਖਿਆਂ ਬਿਨ ਯਾਰਾ,  ਦਿਨ ਲੰਘਦਾ ਨਹੀ ਸਾਡਾ
ਤੇਰੀ ਯਾਦ ਪੁੱਛ ਤਾਰਿਆਂ ਤੋਂ, ਕਿੰਨੀਆਂ ਰਾਤਾਂ ਕੱਟੀਆਂ ਨੇ,
ਕਦੇ ਪੁੱਛ ਆਪਣੀਆਂ ਸਖੀਆਂ ਤੋਂ, ਕਿਸ ਰਸਤੇ ਆਉਣਾ ਪੁੱਛਦੇ ਹਾਂ
ਖੜ ਧੁੱਪਾਂ ਸੇਕੀਆਂ ਨੇ ਤੇ ਧੂੜਾਂ ਕਿੰਨੀਆ ਫੱਕੀਆਂ ਨੇ,
ਨਾਂਅ ਜਿਨਾਂ ਤੇ ਤੇਰਾ ਲਿਖਿਆ, ਅਣਮੁੱਲੀਆ ਯਾਦਾਂ ਨੇ,
ਤੇਰੇ "ਅੰਮਰੀਤ" ਨੇ ਅੱਜ ਵੀ ਉਹ ਕਿਤਾਬਾ ਸਾਂਭ ਕੇ ਰੱਖੀਆਂ ਨੇ,
ਤੇਰੇ ਨਾਲ ਬੀਤੇ ਕੱਲ ਦੀਆ ਯਾਦਾਂ ਸਾਂਭ ਕੇ ਰੱਖੀਆਂ ਨੇ <3

Leave a Comment