ਇਹ ਕੀ ਸਿਤਮ ਕਰ ਗਈ ਤੂੰ, ਕਿੱਦਾਂ ਸਭ ਕੁਝ ਜਰ ਗਈ ਤੂੰ,
ਸਾਡਾ ਸਭ ਕੁਝ ਤਬਾਹ ਕੀਤਾ, ਕਿਉਂ ਅੱਗ ਬਣ ਵਰ ਗਈ ਤੂੰ,
ਸਾਡੀ ਜ਼ਿੰਦਗੀ ਬਣਾ ਜਹਿਰ, ਖੁਦ ਲੂਣ ਵਾਂਗ ਖਰ ਗਈ ਤੂੰ,
ਸਾਡੀ ਕਸ਼ਤੀ ਡੋਬ ਕਿਨਾਰੇ, ਕਿਹੜੇ ਸਾਗਰ ਤਰ ਗਈ ਤੂੰ,
ਕਤਲ ਸਾਡਾ ਕਾਤਿਲ ਵੀ ਮੈਂ, ਸਭ ਮੇਰੇ ਨਾਮ ਧਰ ਗਈ ਤੂੰ,
ਅਸੀਂ ਹਾਰ ਕੇ ਵੀ ਜਿੱਤ ਚੱਲੇ, ਜਿੱਤ ਕੇ ਵੀ ਸਭ ਹਰ ਗਈ ਤੂੰ,
ਹਾਸਾ ਤੈਨੂੰ ਨਸੀਬ ਨਈ ਹੋਣਾ, ਹੰਝੂ ਸਾਡੀ ਝੋਲੀ ਭਰ ਗਈ ਤੂੰ
ਅਸੀਂ ਜਿਉਂਦੇ ਲਾਸ਼ ਬਣ ਚਲੇ, ਸਾਡੇ ਲਈ ਸਦਾ ਮਰ ਗਈ ਤੂੰ :( :'(

Leave a Comment