ਜਦੋ ਤੂੰ ਕਦੇ ਮਲਹਮ ਲਾਉਣਾ ਹੀ ਨਹੀ,
ਫੇਰ ਤੈਨੂੰ #ਜ਼ਖਮ ਵਿਖਾ ਕੇ ਅਸੀਂ ਕੀ ਲੈਣਾ,
ਜਦੋਂ ਤੂੰ ਸਾਨੂੰ ਕਦੇ ਤੱਕਣਾਂ ਹੀ ਨਹੀ,
ਫੇਰ ਤੇਰੀ ਗਲੀ ਜਾ ਕੇ ਅਸੀਂ ਕੀ ਲੈਣਾ,
ਜਦੋ ਤੂੰ ਸਾਡੀ #ਜ਼ਿੰਦਗੀ ਬਨਣਾ ਹੀ ਨਹੀ,
ਫੇਰ ਅਪਣਾ ਵਕਤ ਗਵਾਕੇ ਅਸੀਂ ਕੀ ਲੈਣਾ,
ਜਦੋ ਪੀੜ ਤੈਨੂੰ ਮਹਿਸੂਸ ਹੀ ਨਹੀ ਹੋਣੀ,
ਫੇਰ ਤੈਨੂੰ ਦਰਦ ਸੁਣਾ ਕੇ ਅਸੀਂ ਕੀ ਲੈਣਾ,
ਜਦੋ ਤੂੰ ਸਾਡੇ ਹੰਝੂ ਕਦੇ ਪੂੰਝਣੇ ਹੀ ਨਹੀ,
ਫੇਰ ਅੱਖੋਂ ਨੀਰ ਵਹਾ ਕੇ ਅਸੀਂ ਕੀ ਲੈਣਾ,
ਜਦੋ ਯਾਰ ਤਾਂ ਸਾਡਾ ਮੰਨਿਆ ਹੀ ਨਹੀ,
ਫੇਰ ਰੱਬ ਨੂੰ ਵੀ ਮਨਾ ਕੇ ਅਸੀਂ ਕੀ ਲੈਣਾ :(

Leave a Comment