ਜ਼ਿੰਦਗੀ ਏ ਮੇਰੀ ਹੁਣ ਸੜੇ ਤੱਤੀ ਰੇਤ ਵਾਂਗ,
ਤੇਰੀ ਛਾਂ ਬਿਨਾਂ ਚੱਲ ਹੋਣਾ ਔਖਾ ਹੋਈ ਜਾਂਦਾ ਏ।
ਹੱਸ ਕੇ ਮੈਂ ਜਰ ਗਿਆ ਪਹਾੜ ਜਿਡੇ ਦੁੱਖ ਸਾਰੇ,
ਵਿਛੋੜਾ ਤੇਰਾ ਝੱਲ ਹੋਣਾ ਔਖਾ ਹੋਈ ਜਾਂਦਾ ਏ।
ਜਿਉਣਾ ਤੇਰੇ ਤੋਂ ਬਗੈਰ ਕਦੇ, ਸੋਚਿਆ ਨਹੀਂ ਸੀ ਮੈਂ,
ਹੁਣ ਤੇਰੇ ਬਿਨ ਮਰ ਹੋਣਾ ਵੀ ਔਖਾ ਹੋਈ ਜਾਂਦਾ ਏ।
ਤੇਰੇ ਕੋਲ ਹੁੰਦੇ ਨੇ ਹਰ ਸਵਾਲ ਦੇ ਜਵਾਬ ਪੂਰੇ,
ਪਰ ਮੇਰੇ ਸਵਾਲ ਦਾ ਹੱਲ ਹੋਣਾ ਔਖਾ ਹੋਈ ਜਾਂਦਾ ਏ।
ਹੁਣ ਹਸਤੀ ਤੇਰੀ ਬਹੁਤ ਉੱਚੀ, ਨਿਗਾਹ ਤੇਰੀ ਕਈਆਂ ਤੇ,
ਨਜ਼ਰ ਸਾਡੇ ਵੱਲ ਹੋਣਾ, ਔਖਾ ਹੋਈ ਜਾਂਦਾ ਏ।
ਲਿਖਣਾ ਨੀ ਆਉਂਦਾ ਮੈਨੂੰ, ਨਹੀਓਂ ਕਦੇ ਲਿਖਿਆ ਸੀ,
ਪਰ ਜਜ਼ਬਾਤਾਂ ਨੂੰ ਠੱਲ ਪਾਉਣਾ, ਔਖਾ ਹੋਈ ਜਾਂਦਾ ਏ...
 

Leave a Comment