ਵੇਖ ਕੇ ਹਾਲ #ਪੰਜਾਬ ਦਾ ਰੱਬ ਰੋਇਆ ਧਰਤੀ ਹਿੱਲੀ
ਘਰ ਦੇ ਪਹਿਰੇਦਾਰਾਂ ਨੇ ਪਿਠ ਘਰ ਦਿਆਂ ਦੀ ਜਦ ਛਿੱਲੀ,,
ਨਾਲੇ ਆਖੇ ਇਸ ਦੇ ਨਾਲ ਤਾ ਮੇਰਾ ਰਿਸ਼ਤਾ ਮੁਢ ਤੋਂ ਹੈ
ਏਨਾ ਕੁਝ ਹੁੰਦਾ ਵੇਖ ਕੇ ਹੁਣ ਸ਼ਾਂਤ ਰਹੇ ਕਿਉਂ ਦਿੱਲੀ,,

ਆਪਣੀ ਔਲਾਦ ਦੇ ਹੱਥੋਂ ਇਹ ਤਾਂ ਪਹਿਲਾਂ ਹੀ ਲੁੱਟੇਆ ਯਾਰੋ
ਪੁੱਤ ਸਮੈਕ ਖਾ ਲੈ ਧੀਆਂ ਟੰਗ ਦਿੱਤੀ ਚੁੰਨੀ ਕਿੱਲੀ,,,
ਥਾਂ ਥਾਂ ਤੇ #ਬੇਅਦਬੀ ਬਾਣੀ ਦੀ ਅੱਜ ਹੋ ਰਹੀ ਸਰਕਾਰੇ
ਦੋਸ਼ੀ ਖੁੱਲੇ ਘੁੰਮ ਰਹੇ ਨੇ ਕਿਉਂਕਿ ਕਮਾਨ ਤੇਰੀ ਹੈ ਢਿੱਲੀ,,.
ਜਿਥੋਂ ਗੁੜ੍ਹਤੀ ਮਿਲੇ ਦਰਦੀ ਕੁਰਬਾਨੀ ਦੀ ਹਰ ਬੱਚੇ ਨੂੰ,
ਉਸ ਧਰਤੀ ਮਾਂ ਦੀ ਅੱਖ ਰਹਿੰਦੀ ਹੰਝੂਆ ਨਾਲ ਕਿਉਂ ਗਿੱਲੀ ?

Leave a Comment