ਢੂੰਡਣ ਖਾਤਰ ਸੱਜਣਾਂ ਨੂੰ ਕਈ ਭੇਸ ਵਟਾਉਣੇ ਪੈਂਦੇ ਨੇ,
ਕਿਤੇ ਅੱਲਖ ਜਗਾਉਣੀ ਪੈਂਦੀ ਹੈ ਕਿਤੇ ਕੰਨ ਪੜਵਾਉਣੇ ਪੈਂਦੇ ਨੇ,
ਸੱਸੀ ਨੂੰ ਪੁਨੂੰ ਮਿਲ ਜਾਂਦਾ ਪਰ ਮਿਲਣਾ ਐਨਾ ਸੌਖਾ ਨਹੀ,
ਇਹ ਮੱਖਣੀ ਵਰਗੇ ਮਾਸ ਕੁੜੇ ਧੁੱਪੇ ਸੜਵਾਉਣੇ ਪੈਂਦੇ ਨੇ,
ਰੱਬ ਪਾਉਣਾ ਤੇ ਸੌਖਾ ਹੈ ਮਾਨਾ ਇੱਕ ਰੱਬ ਦੇ ਆਸ਼ਿਕ ਲਈ,
ਪਰ ਰੱਸਿਆ ਯਾਰ ਮਨਾਉਣ ਲਈ ਘਰ ਦੇ ਰੱਸਵਾਉਣੇ ਪੈਂਦੇ ਨੇ...

Leave a Comment