Page - 171

Par lokan de subha nahi badalde

ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ .....
.
ਪਰ ਸਿਆਣਿਆਂ ਸਚ ਕਿਹਾ ....
.
.
ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ
ਪਰ ਲੋਕਾਂ ਦੇ ਸੁਭਾਅ ਨਹੀ ਬਦਲਦੇ ਹੁੰਦੇ... :(

Hun aap hi bulayengi yaad rakhin

ਬੋਲਣਾ ਤੂੰ ਛੱਡਿਆ ਸੀ,
ਹੁਣ ਆਪ ਹੀ ਬੁਲਾਏਂਗੀ ਯਾਦ ਰੱਖੀਂ____!

ਰਾਹ ਵਿੱਚ ਛੱਡ ਕੇ ਗਈ ਸੀ ,
ਵਾਪਿਸ ਲੈਣ ਆਏਂਗੀ ਯਾਦ ਰੱਖੀਂ____!

ਫੱਟ ਮਾਰ ਕੇ ਗਈ ਸੀ ,
ਉਹਨਾਂ ਤੇ ਮਲਮ ਲਾਉਣ ਆਏਂਗੀ ਯਾਦ ਰੱਖੀਂ____!  :( :'(

Kale pani varga ni pind langa sajjna nu

ਕਿਹੜੇ ਅੰਬਰਾਂ ਉੱਤੇ ਤੂੰ ਘਰ ਪਾ ਕੇ ਬਹਿ ਗਈ ਏਂ
ਏਨਾ ਗੂੜ੍ਹਾ ਪਿਆਰ ਤੂੰ ਕਿਵੇਂ ਭੁਲਾ ਕੇ ਬਹਿ ਗਈ ਏਂ
ਔਖਾ ਹੋ ਗਿਆ ਸੇਹਨਾ...
ਹਾਏ ਔਖਾ ਹੋ ਗਿਆ ਸੇਹਨਾ ਮਹਿਣਾ ਜੱਗ ਦਾ ਸੱਜਣਾਂ ਨੂੰ
ਕਾਲੇ ਪਾਣੀ ਵਰਗਾ ਨੀਂ ਪਿੰਡ ਲਗਦਾ ਸੱਜਣਾਂ ਨੂੰ
ਹਾਏ ਨੀ ਕਾਲੇ ਪਾਣੀ ਵਰਗਾ ਨੀ ਪਿੰਡ ਲਗਦਾ ਸੱਜਣਾਂ ਨੂੰ

Chad Dila Jo de gye changa de Gye Ne

ਕਹਿੰਦੇ ਸੀ ਜੋ ਤੋੜ ਦਿਆਂਗੇ ਜੱਗ ਦੀਆਂ ਰਸਮਾਂ ਨੂੰ
ਅੱਜ ਤੋੜ ਗਏ ਓਹੀਓ ਸਾਡੀਆਂ ਕਸਮਾਂ ਨੂੰ
ਸੰਗ ਓਹਨਾਂ ਦੇ ਰਹਿਣ ਦੀ ਕਦੇ ਰੀਝ ਸਜਾ ਬੈਠੇ
ਜਿੰਦਗੀ ਮੰਨਿਆ ਜਿੰਨਾ ਨੂੰ ਉਹ ਦੂਰੀ ਪਾ ਬੈਠੇ
ਕੁਝ ਸੁਪਨੇ ਦੇ ਗਏ ਨੇ ਕੁਝ ਆਸਾਂ ਦੇ ਗਏ ਨੇ
ਛੱਡ ਦਿਲਾ ਜੋ ਕੁਝ ਦੇ ਗਏ ਨੇ ਚੰਗਾ ਦੇ ਗਏ ਨੇ
.
ਕੀ ਹੋਏਆ ਜੇ ਬਦਲੇ ਉਹ ਅਸੀ ਅੱਜ ਵੀ ਓਸੇ ਥਾਂ
ਉਂਕਾਰ ਤਾਂ ਭੁੱਲ ਸਕਦਾ ਨਹੀ ਇਕ ਨਿੰਮੋ ਨਾਂ
ਕੁਝ ਗਿਲਾ ਦੇ ਗਏ ਨੇ ਕੁਝ ਸ਼ਿਕਵੇ ਦੇ ਗਏ ਨੇ
ਕੁਝ ਧੋਖੇ ਦੇ ਗਏ ਨੇ ਕੁਝ ਦਗਾ ਦੇ ਗਏ ਨੇ
ਛੱਡ ਦਿਲਾ ਜੋ ਕੁਝ ਦੇ ਗਏ ਨੇ ਚੰਗਾ ਦੇ ਗਏ ਨੇ ..

Yaadan aundian jad nazar pave tasveeran te

ਨਾ ਵਕਤ ਹੀ ਰੁਕਿਆ ਕਰਦਾ ਏ,,
ਨਾ ਜੋਰ ਚੱਲੇ ਤਕਦੀਰਾਂ ਤੇ,,,,
ਭੁੱਲੀਆਂ ਯਾਦਾਂ ਚੇਤੇ ਆਉਂਦੀਆਂ,,
ਜਦ ਨਜ਼ਰ ਪਵੇ ਤਸਵੀਰਾਂ ਤੇ...