Page - 191

Zakham tan pehle ni gine jande

ਉਹ ਨੇੜੇ ਹੋ ਕੇ ਲੁੱਟਣਗੇ
ਕੋਈ ਆਸ ਜਿਨ੍ਹਾਂ ਤੋਂ ਲਾਵੇਂਗਾ
"ਦਿਲ" ਜ਼ਖਮ ਤਾਂ ਪਹਿਲੇ ਗਿਣੇ ਨਾ ਜਾਂਦੇ.....
ਹੋਰ ਕਿੰਨੀਆਂ ਠੋਕਰਾਂ ਖਾਵੇਂਗਾ.....

Oh nede ho ke luttange
koi aas jihna ton lavenga
'Dil' Zakham tan pehle gine ni jaande
hor kinniyan thokran khavenga

Iss Zaalim Zamaane ch pta ni lagda

ਕੁਝ ਲੋਕ ਜ਼ੁਲਮ ਕਰਨ ਨੂੰ ਤਿਆਰ ਬੈਠੇ ,
ਕੁਝ ਲੋਕ ਸਾਡੇ ਉੱਤੇ ਦਿਲ ਹਾਰ ਬੈਠੇ ਨੇ.....
ਇਸ ਜਾਲਮ ਜ਼ਮਾਨੇ ਚ ਪਤਾ ਨਹੀ ਲਗਦਾ
ਕਿ ਕਿਥੇ ਦੁਸ਼ਮਨ ਤੇ ਕਿਥੇ ਦਿਲਦਾਰ ਬੈਠੇ ਨੇ... :(

Kitaban wich usde gulab raunde

ਕਿਤਾਬਾਂ ਵਿਚ 'ਉਸਦੇ' ਗੁਲਾਬ ਰੋਂਦੇ ਨੇ,
ਅੱਖਾਂ ਵਿਚ 'ਓਸਦੇ' ਖੁਆਬ ਰੋਂਦੇ ਨੇ,
ਸਾਡਾ ਹਾਲ ਦੇਖ ਲੋਕੀ ਰਹਿਣ ਹੱਸਦੇ,
ਸੀਨੇ ਵਿਚ ਦਿਲ ਦੇ ਝਨਾਬ ਰੋਂਦੇ ਨੇ,
ਖਿਆਲਾਂ ਵਾਲੇ ਵਰਕੇ 'ਤੇ ਜੋ ਉੱਕਰੇ,
ਲੱਖਾਂ ਓਹ ਸਵਾਲ ਤੇ ਜਵਾਬ ਰੋਂਦੇ ਨੇ,
ਜਦੋ ਕਿੰਨੇ ਕਿੰਨੇ ਦਿਨ ਮੀਹ ਨਾ ਹਟੇ ,
ਉਦੋ ਜਾਪਦੈ ਸਾਡੇ ਹੀ ਜਨਾਬ ਰੋਂਦੇ ਨੇ,
ਇਸ਼ਕ ਚ ਲਾਲੀ ਪਹਿਲਾ ਖੁਸ਼ ਹੋਣ ਜੋ,
ਬਾਅਦ ਵਿਚ ਓਹੀ ਬੇਹਿਸਾਬ ਰੋਂਦੇ ਨੇ !!!! :(

Jeena tere bina narkan di szaa

ਜੀਣਾ ਤੇਰੇ ਬਿਨਾਂ ਸਜ਼ਾ ਨਰਕਾਂ ਦੀ ਜਿਉਂ ਸੱਜਣਾ,
ਮਿਲਕੇ ਵੀ ਅਸੀਂ ਰਹਿ ਨੀ ਸਕਦੇ ਨਾਲ ਕਿਉਂ ਸੱਜਣਾ,
ਜਾਨ ਮੇਰੀ ਨਾਲ ਤੋਲਾਂ ਜੇ ਤੂੰ ਕਣ ਵੀ ਪਿਆਰ ਦੇਵੇਂ,
ਮਰਨਾ ਵੀ ਮਨਜੂਰ ਜੇ ਗਲ ਨਾਲ ਲਾ ਕੇ ਮਾਰ ਦੇਵੇਂ

Mulak begane vyaahi meri jaan

ਮੁਲਕ ਬੇਗਾਨੇ ਚ' ਵਿਆਹੀ ਮੇਰੀ ਜਾਨ ....
ਚਿਰਾਂ ਪਿਛੋਂ ਅੱਜ ਪਿੰਡ ਆਈ ਮੇਰੀ ਜਾਨ....
ਰਿਹਾ ਖੂਹ ਤੇ ਖੜਾ ਸੀ ਓਹਨੂ ਵੇਖਦਾ
ਓਹ ਵੀ ਚੋਰੀ ਅਖ ਰਹੀ ਧਕਦੀ ....
ਮੇਰੇ ਮੂਹ ਉੱਤੇ ਧੂੜ ਪਾ ਕੇ ਲੰਘ ਗਈ
ਓਹਦੀ ਵੱਡੀ ਸਾਰੀ ਗੱਡੀ ਕਈ ਲਖ ਦੀ....