Page - 53

Debi - Tan peene aa

ਇਹ ਦੁਨੀਆਂ ਬੇ-ਲਿਹਾਜ਼ ਜਿਹੀ ਪੱਥਰ ਦਿਲ ਨਜ਼ਰੀਂ ਆਉਂਦੀ ਏ.. ਤਾਂ ਪੀਣੇ ਆ
ਕੋਈ ਯਾਦ ਹਸਾਉਣੇ ਵਾਲਿਆਂ ਦੀ.. ਆ ਉਲਟਾ ਜਦੋਂ ਰਵਾਉਂਦੀ ਏ.. ਤਾਂ ਪੀਣੇ ਆ
ਦੂਰ ਵਸੇਂਦੀ ਸ਼ਕਲ ਕੋਈ.. ਜਦ ਇਸ ਵਿੱਚ ਸ਼ਕਲ ਵਿਖਾਉਂਦੀ ਏ.. ਤਾਂ ਪੀਣੇ ਆ
ਫਿਰ ਬੋਤਲ ਯਾਦ ਨਹੀਂ ਰਹਿੰਦੀ.. ਕੋਈ ਤਿਰਛੀ ਨਜ਼ਰ ਪਿਆਉਂਦੀ ਏ.. ਤਾਂ ਪੀਣੇ ਆ
ਚੰਗੀ ਏ ਜਾਂ ਮਾੜੀ ਏ.. ਕੀ ਮਿਲਦਾ ਕੀ ਗਵਾਉਂਦੀ ਏ.. ਬੱਸ ਪੀਣੇ ਆ
"ਦੇਬੀ" ਬਨਣ ਬਹਾਨੇ ਰੂਹ ਚੰਦਰੀ.. ਪੀਣੇ ਤੇ ਜਦ ਆਉਂਦੀ ਏ.. ਤਾਂ ਪੀਣੇ ਆ !!!

Jikar mera vi hunda hovega mehfil ch

ਜਿਕਰ ਤਾਂ ਮੇਰਾ ਵੀ ਜਰੂਰ ਹੁੰਦਾ ਹੋਵੇਗਾ ਤੇਰੀਆਂ ਮਹਿਫਲਾਂ 'ਚ,
ਓਹ ਗੱਲ ਹੋਰ ਏ ਕਿ ਮੇਰੇ ਸਿਰ ਦੋਸ਼ ਈ ਮੜਦੀ ਹੋਵੇਂਗੀ,

ਜਿਹੜੇ ਲੋਕ ਕਦੇ ਚੁਭਦੇ ਸੀ ਤੈਨੂੰ ਕੰਡਿਆਂ ਵਾਗੂੰ,
ਜਿਹਨਾ ਲੋਕਾਂ ਨਾਲ ਉਲਝਦਾ ਰਿਹਾ ਮੈ ਤੇਰੇ ਕਰਕੇ,
ਓਹਨਾਂ ਨਾਲ ਮਹਿਫਲਾਂ ਵਿੱਚ ਮੋਢਾ ਜੋੜ ਕੇ ਖੜਦੀ ਹੋਵੇਂਗੀ......

ਕਿਉਂ ਬਦਲੇ ਤੂੰ ਰੁੱਖ ਕਿਉਂ ਡੋਬਿਆ ਸਾਨੂੰ ਹੰਝੂਆਂ ਚ,
ਓਹੀ ਕਿਹੜੀ ਰੀਝ ਸੀ ਜਿਹੜੀ ਸਾਡੀਆਂ ਮਾਸੂਮ ਰੀਝਾਂ ਤਬਾਹ ਕਰ ਗਈ,
ਕੱਲੀ ਬਹਿ ਕੇ ਕਦੇ ਤਾਂ ਆਪਣੇ ਆਪ ਨਾਲ ਜਰੂਰ ਲੜਦੀ ਹੋਵੇਂਗੀ.......

ਵਿਛੋੜਿਆਂ ਦੀ ਅੱਗ ਗਮਾਂ ਦੇ ਸਮੁੰਦਰ,
ਪਤਾ ਨਈ ਕਿਉਂ ਆਸ਼ਕਾਂ ਦੀ ਤਕਦੀਰ ਹੀ ਬਣ ਕੇ ਰਹਿ ਗਏ ਨੇ,
ਇਹਨਾ ਦੁੱਖਾਂ ਦੇ ਭਾਂਬੜਾ ਵਿੱਚ ਤੂੰ ਵੀ ਤਾਂ ਸੜਦੀ ਹੋਵੇਂਗੀ.........

ਇੱਕ ਪਿਆਰ ਦਾ ਸਮੁੰਦਰ ਸੀ, ਤੇਰੀ ਮੇਰੀ ਸਾਂਝ ਸੀ,
ਸਮੁੰਦਰ ਤਾਂ ਓਹੀ ਪਰ ਵਹਾਅ ਉਲਟਾ ਹੋ ਗਿਆ,
ਤੁਫਾਨ ਭਰੇ ਪਾਣੀਆਂ 'ਚ ਕਦੇ ਤੂੰ ਵੀ ਤਾਂ ਹੜਦੀ ਹੋਵੇਂਗੀ...........

ਓਹ ਪਿਆਰ ਦੇ ਲਫਜਾਂ ਨਾਲ ਭਰੇ ਕਾਗਜਾਂ ਦੇ ਟੁਕੜੇ,
ਓਹ ਕਿਤਾਬਾਂ ਵਿੱਚ ਮੁਰਝਾ ਚੁੱਕੇ ਗੁਲਾਬ ਦੇ ਫੁੱਲ,
ਮੈਨੂੰ ਪਤਾ ਹੁਣ ਤੇਰੇ ਲਈ ਬਹੁਤੀ ਅਹਿਮੀਅਤ ਨਈ ਰੱਖਦੇ,
ਪਰ ਮੇਰਾ ਕੋਈ ਨਾ ਕੋਈ ਖਤ ਤਾਂ ਜਰੂਰ ਪੜਦੀ ਹੋਵੇਂਗੀ......

ਜਿਕਰ ਤਾਂ ਮੇਰਾ ਵੀ ਜਰੂਰ ਹੁੰਦਾ ਹੋਵੇਗਾ ਤੇਰੀਆਂ ਮਹਿਫਲਾਂ 'ਚ,
ਓਹ ਗੱਲ ਹੋਰ ਏ ਕਿ ਮੇਰੇ ਸਿਰ ਦੋਸ਼ ਈ ਮੜਦੀ ਹੋਵੇਂਗੀ...

Sohneya fer pyar nahi payida

ਯਾਰਾ ਵੇ ਯਾਰੀ ਵਾਲੀ ਗੱਲ
ਉਹ ਨਾਂ ਰਹੀ ਹੁੰਦੀ ਸੀ ਜੋ ਕੱਲ੍ਹ
ਸਾਰੇ ਭੁਲਾ ਕੇ ਉਸ ਯਾਰ ਤੋਂ,
ਨਹੀਂਓ ਖੁਦ ਭੁੱਲ ਜਾਈਦਾ
ਆਵੇ ਨਿਭਾਉਣਾ ਜੇ ਨਾ ਸੋਹਣਿਆਂ,
ਫੇਰ ਪਿਆਰ ਨਹੀਂਓ ਪਾਈਦਾ

ਡਰਦੀ ਡਰਦੀ ਵਿਸ਼ਵਾਸ਼ ਮੈਂ
ਤੇਰੇ ਤੇ ਕਰ ਬੈਠੀ
ਨਾਂਹ ਨਾਂਹ ਜਿਹੀ ਕਰਦੀ ਕਿੱਦਾਂ,
ਹਾਂਮੀ ਮੈਂ ਭਰ ਬੈਠੀ
ਇਕੱਲੇ ਹੀ ਛੱਡਣਾ ਦੂਰ ਲਿਜਾਣ ਕੇ,
ਫਿਰ ਹੱਥ ਨਹੀਂ ਫੜਾਈਦਾ
ਆਵੇ ਨਿਭਾਉਣਾ ਜੇ ਨਾ ਸੋਹਣਿਆਂ,
ਫੇਰ ਪਿਆਰ ਨਹੀਂਓ ਪਾਈਦਾ...

Asin jaande hun tainu sadi lod nahi

ਅਸੀਂ ਜਾਣਦੇ ਹਾਂ ਹੁਣ ਤੈਨੂ ਸਾਡੀ ਲੋੜ੍ਹ ਨਹੀਂ
ਬੇਸ਼ਕ ਸਾਨੂ ਵੀ ਕੁੜੀਆਂ ਦੀ ਥੋੜ੍ਹ ਨਹੀਂ
ਪਰ ਅਸੀਂ ਪਿਆਰ ਦੀ ਪੱਤ ਕਦੇ ਨਾ ਰੋਲਾਂਗੇ
ਤੇਰੇ ਵਾਂਗ ਬੇਕਦਰੇ ਨਾਂ ਸਜਣ ਥਾਂ ਥਾਂ ਟੋਲਾਂਗੇ....

aa ni adiye koi supna ghadiye

ਆ ਨੀ ਅੜੀਏ
ਕੋਈ ਸੁਪਨਾ ਘੜੀਏ
ਚੰਨ ਚਾਨਣੀ ਛਾਵੇਂ ਬਹਕੇ
ਇਸ਼ਕ਼ ਵਾਲੇ ਜੁਗਨੂੰ ਫੜੀਏ
ਆ ਨੀ ਅੜੀਏ...

ਤਪਦੀ ਧਰਤ ਇਹ ਰੂਹ ਦੀ ਠਰਜੇ
ਇਸ਼ਕ਼ ਮਹਿਰ ਦੀ ਬੱਦਲੀ ਵਰ੍ਹਜੇ
ਕੂਕ ਪਪੀਹਾ ਲੋਚੇ ਝਡ਼ੀ ਏ
ਆ ਨੀ ਅੜੀਏ..

ਇੰਦਰਧਨੁਸ਼ ਦਾ ਰਾਹ ਬਣਾਈਏ
ਵਿਚ ਦੁਮੇਲੀਂ ਪੀਂਘਾਂ ਪਾਈਏ
ਸੱਧਰਾਂ ਦੀ ਨੀ ਪੌੜੀ ਚੜੀਏ...
ਆ ਨੀ ਅੜੀਏ..

ਆ ਜਾ ਸਾਗਰ ਵਰਗੇ ਹੋਈਏ
ਇੱਕ ਦੂਜੇ ਦੇ ਵਿਚ ਸਮੋਈਏ
ਨੈਣਾ ਵਾਲੇ ਵਹਣੀ ਹੜੀਏ
ਆ ਨੀ ਅੜੀਏ..

ਬ੍ਰਹਮਿੰਡ ਜਹਾ ਵਸ਼ਾਲ ਜੋ ਹੋਵੇ
ਹੱਦ,ਸੀਮਾ,ਸਮਾਂ,ਕਾਲ ਨਾ ਹੋਵੇ
ਐਸੇ ਚੱਕਰ ਮੁਹੱਬਤੀਂ ਵੜੀਏ
ਆ ਨੀ ਅੜੀਏ..

ਜੱਗ ਪਿਆ ਚਾਹੇ ਕਾਫ਼ਰਿ ਆਖੇ
ਖੁਦਾ ਦੇ ਨਾਂ ਤੋਂ ਨਾਬਰ ਆਖੇ
ਬੱਸ ਪਿਆਰ ਦਾ ਕਲਮਾ ਪੜ੍ਹੀਏ
ਆ ਨੀ ਅੜੀਏ...

ਇਸ਼ਕ਼ ਦੇ ਦਰਿਆ ਪੈਰ ਤਾਂ ਰੱਖੀਏ
ਆ ਨੀ ਅੜੀਏ ਅੱਗ ਨੂੰ ਚੱਖੀਏ
ਸ਼ੀਤਲ ਹੋਈਏ ਜਿਉਂ ਜਿਉਂ ਸੜੀਏ
ਆ ਨੀ ਅੜੀਏ....