Page - 52

Rabba merian duavan lagg jaan

ਧੁੱਪੇ ਮੱਚ ਜੋ ਚੁੱਲੇ ਅੱਗ ਮਚਾਉਦੇ ਨੇ
ਲੇਖੇ ਉਹਨਾ ਦੇ ਮੇਰੀਆਂ ਛਾਵਾਂ ਲੱਗ ਜਾਣ,
ਨਾ ਟੁੱਟਣ ਰਿਸ਼ਤੇ ਨਾ ਹੋਵਣ ਤਲਾਕ ਕਿਤੇ
ਸਾਰੀ ਉਮਰ ਲਈ ਲੇਖੇ ਚਾਰੇ ਲਾਵਾਂ ਲੱਗ ਜਾਣ,
ਉਹ ਬੰਦਾ ਕਿੰਝ ਹਾਰ ਜਾਉ
ਜਿਹਦੇ ਹੱਕ ਚ ਨਾਰ ਤੇ ਮਾਵਾਂ ਲੱਗ ਜਾਣ,
ਦੋ ਹੱਥਾ ਨਾਲ ਜੋ ਮਜਦੂਰ ਪਰਿਵਾਰ ਨਾ ਪਾਲ ਸਕਦਾ
ਉਹਨੂੰ ਮੇਰੀਆ ਵੀ ਦੋ ਬਾਹਵਾਂ ਲੱਗ ਜਾਣ,
ਮੈਨੂੰ ਚਾਹੇ ਦੁਆਵਾਂ ਨਾ ਲੱਗਣ
ਪਰ ਮੇਰੀਆ ਕੀਤੀਆਂ ਗਰੀਬਾਂ ਨੂੰ ਦੁਆਵਾਂ ਲੱਗ ਜਾਣ,
ਸਰਤਾਜ ਧੁੱਪੇ ਕੰਢੇ ਚੁੱਗਦੀ ਨਿੱਕੀ ਜਿਹੀ ਕੁੜੀ ਜੋ
ਸਾਰੀ ਕਾਇਨਾਤ ਦੀਆ ਉਹਨੂੰ ਹਵਾਵਾਂ ਲੱਗ ਜਾਣ,
ਰੱਬਾ ਜੋਬਨ ਰੁੱਤੇ ਕੋਈ ਨਾ ਮਰੇ
ਜੇ ਕੋਈ ਮਰੇ ਤਾ ਉਹਨੂੰ ਸੰਧੂ ਦੀਆਂ ਸਾਹਵਾਂ ਲੱਗ ਜਾਣ…

Mein Dil wicho kade kadhya nahi

ਜ਼ਿਦਗੀ 'ਚੋਂ ਕਈ ਲੱਖ ਵਾਰੀ ਚਲਾ ਜਾਵੇ,
ਆਪਣੇ ਦਿਲ ਦੇ ਵਿੱਚੋਂ ਕਦੇ ਕੋਈ ਕੱਢਿਆ ਨਹੀਂ ਮੈਂ,
ਰਹਿਮਤ ਮਿਹਨਤ ਉੱਤੇ ਸਦਾ ਹੀ ਵਿਸ਼ਵਾਸ਼ ਕੀਤਾ ਏ,
ਬਿਲਕੁੱਲ ਕਿਸਮਤ ਦੇ ਸਹਾਰੇ ਖ਼ੁਦ ਨੂੰ ਛੱਡਿਆ ਨਹੀਂ ਮੈਂ

Kuch tan gumya hai kuch tolde haan

ਕੁੱਝ ਤਾਂ ਗੁਮਿਆ ਹੈ, ਕੁੱਝ ਤਾਂ ਆਪਾਂ ਟੋਲਦੇ ਹਾਂ,
ਖ਼ਬਰੇ ਓਥੋਂ ਲੱਭ ਜਾਵੇ, ਆ ਦੁੱਖ ਫੋਲਦੇ ਆਂ,

ਸਾਨੂੰ ਉਡੀਕ ਹੈ ਕਿਨ੍ਹੀ, ਅੰਦਾਜ਼ਾਂ ਲਾ ਲਵੋਂ ਇਸ ਤੋਂ,
ਹਵਾਂ ਦੇ ਨਾਲ ਭਾਂਵੇ ਖ਼ੜਕੇ, ਬੂਹਾ ਖੋਲਦੇ ਆਂ,

ਨਫ਼ੇ ਨੁਕਸਾਨ ਵਾਲਾ ਸਬਕ ਤਾਂ, ਪੜ੍ਹਿਆ ਈ ਨਹੀਂ ਕਦੇ,
ਅਨੋਖੇ ਬਾਣੀਏ ਆਪਾਂ, ਸਦਾ ਵੱਧ ਤੋਲਦੇ ਆਂ,

ਸਾਡੀ ਬਣਦੀਏ ਜਾਂ ਕੇ ਨਹੀਂ, ਨਾ ਪੁਛਿਆ ਕਰੋ ਸਾਨੂੰ ,
ਕਿਤੇ ਜੇ ਮਿਲ ਪਈਏ ਤਾਂ, ਇੱਕ ਦੂਜੇ ਨਾਲ ਬੋਲਦੇ ਆਂ,

ਦਮ ਹੈ ਜਨੂੰਨ ਹੈ ਸਿਰ ਤੇ ਖੁੱਲਾਂ ਅਸਮਾਨ ਹੈ *ਦੇਬੀ*,
ਉਡਾਂਗੇ ਰੱਖ ਤਸੱਲੀ ਤੂੰ, ਅਜੇ ਖ਼ੰਭ ਟੋਲਦੇ ਆਂ..

Raat de parde wich majburi

ਰਾਤ ਦੇ ਪਰਦੇ ਵਿੱਚ ਮਜ਼ਬੂਰੀ.. ਪੇਟ ਦੀ ਖਾਤਿਰ ਵਿਕ ਜਾਂਦੀ ਏ..
ਦੌਲਤ ਲੋੜ ਦੇ ਪਿੰਡੇ ਉੱਤੇ.. ਪਤਾ ਆਪਣਾ ਲਿਖ ਜਾਂਦੀ ਏ..

ਗੁੱਸਾ ਆਉਂਦਾ ਘਰ ਦੀ ਕੰਧ ਤੇ.. ਇੱਕ ਦਮ ਕਿੰਨੀ ਛੋਟੀ ਹੋ ਗਈ..
ਕਿ ਧੀ ਕੁਆਰੀ.. ਵਿਹੜੇ ਦੇ ਵਿੱਚ ਫਿਰਦੀ ਯਾਰੋ ਦਿਖ ਜਾਂਦੀ ਏ..

ਜੇ ਮਿਲੇ ਗਰੀਬੀ ਵਿਰਸੇ ਵਿੱਚ ਤਾਂ.. ਆਦਤ ਜਿਹੀ ਹੋ ਜਾਂਦੀ ਇਹਦੀ..
ਦੋ ਵੇਲੇ ਕਿੰਝ ਬਾਲਣਾ ਚੁੱਲਾ.. ਸੋਚ ਹੀ ਇੱਥੇ ਟਿਕ ਜਾਂਦੀ ਏ..

ਕਦੋਂ ਬੋਲਣਾ.. ਕਦ ਚੁੱਪ ਰਹਿਣਾ.. ਕੀ ਮੰਗਣਾ ਤੇ ਕੀ ਨਹੀਂ ਮੰਗਣਾ..
ਗਰੀਬ ਦੀ ਬੇਟੀ ਆਪਣੀ ਮਾਂ ਦਾ.. ਚਿਹਰਾ ਪੜਣਾ ਸਿੱਖ ਜਾਂਦੀ ਏ..

ਛੋਟੇ ਘਰਾਂ 'ਚ ਲੋਕ ਨਹੀਂ ਛੋਟੇ.. ਵੇਖਣ ਵਾਲੀ ਨਜ਼ਰ ਜੇ ਹੋਵੇ..
ਬਹੁਤ ਕੀਮਤੀ ਸ਼ੈਅ ਜੋ ਹੁੰਦੀ.. ਉਹ ਲੀਰਾਂ ਵਿੱਚੋਂ ਦਿਸ ਜਾਂਦੀ ਏ..

ਗੈਰਤਮੰਦ ਗਰੀਬੀ ਔਖੀ ਹੋਕੇ ਵੀ ਤਨ ਪੂਰਾ ਢੱਕਦੀ..
ਪਰ ਬੇਸ਼ਰਮ ਅਮੀਰੀ ਵੇਖੋ.. ਕੱਢਕੇ ਨੰਗੀ ਹਿੱਕ ਜਾਂਦੀ ਏ..

ਇੱਜ਼ਤ ਵੱਟੇ.. ਆਟਾ ਚਾਵਲ.. ਦਾਲ ਖਰੀਦਣ ਵਾਲੇ ਸੋਚਣ..
ਘਰ ਵਿੱਚ ਆਉਂਦੀਆਂ ਕਿੰਨੀਆਂ ਚੀਜ਼ਾਂ.. ਘਰ ਚੋਂ ਕੇਵਲ ਇੱਕ ਜਾਂਦੀ ਏ..

ਕਿਸ ਕੰਮ ਦੇ ਇਹ ਰੰਗ ਤਮਾਸ਼ੇ.. ਕਾਹਦੀ ਰੀਝਾਂ ਕਾਹਦੇ ਸੁਪਨੇ..
"ਦੇਬੀ" ਤੰਗੀਆਂ ਨਾਲ ਲੜਦਿਆਂ.. ਇੱਕ ਦਿਨ ਹਸਤੀ ਮੁਕ ਜਾਂਦੀ ਏ.. !!

Tera Hassna si riwaz kudhe

ਤੇਰਾ ਹੱਸਣਾ ਸੀ ਰੀਵਾਜ਼ ਕੁੜੇ,
ਅਸੀ ਐਵੇਂ ਪਿਆਰ ਜਤਾਉਂਦੇ ਰਹੇ,
ਤੇਰੇ ਪਿਆਰ ਵਿੱਚ ਇੰਨੇ ਫਟ ਖਾਦੇ,
ਅਸੀ ਅਪਣਾ ਆਪ ਲੁਟਾਉਂਦੇ ਰਹੇ,
ਨਾ ਸੁਣੀ ਕਿਸੇ ਵੀ ਯਾਰਾਂ ਦੀ,
ਤੇਰੀ ਹਰ ਗੱਲ ਅਸੀ ਛੁਪਾਉਂਦੇ ਰਹੇ,
ਨਾ ਪੈਰ ਇਸ਼ਕ ਵਿੱਚ ਪਾਈਂ ਤੂੰ,
ਕਈ ਕਿੱਸੇ ਮੈਨੂੰ ਸਮਝਾਉਂਦੇ ਰਹੇ,
ਜਾਨ ਦੇ ਕੇ ਰੀਤ ਨਿਭਾ ਦਿੱਤੀ,
ਜਿਹੜੇ ਆਸ਼ਿਕ ਰੀਤ ਨਿਭਾਉਂਦੇ ਰਹੇ