Page - 51

Jad charche si sadi yari de

Hath jod duawan karde haan,
oh sansar dubara mil jave.
jad charche si sadi yari de
oh saal dobara mil jave.
ruhan di sanjh si jihna nal,
oh har yaar dubara mil jave...

Jaan deni ishq ch jaroori ni hundi

ਹਰ ਇੱਕ ਦੀ ਖਵਾਇਸ਼ ਪੂਰੀ ਨੀ ਹੁੰਦੀ,
ਜਿਸਮਾਂ ਦੀ ਦੂਰੀ, ਦੂਰੀ ਨੀਂ ਹੁੰਦੀ,
ਸਾਹਾਂ ਵਿਚ ਵੱਸ ਗਏ ਸੱਜਣਾਂ ਦੀ,
ਸੀਨੇ ਲੱਗਣੀ ਫੋਟੋ ਜਰੂਰੀ ਨੀ ਹੁੰਦੀ,
ਕਰਮ ਬੰਦੇ ਦੇ, ਬੰਦੇ ਨੂੰ ਮਾਰ ਦਿੰਦੇ,
ਵੱਟੀ ਸਮੇਂ ਦੀ ਕਦੇ ਵੀ ਘੂਰੀ ਨੀ ਹੁੰਦੀ,
ਪਿਆਰ ਸਮਝਣ ਵਾਲਾ ਜੇ ਦੋਸਤ ਮਿਲ ਜੇ,
ਜਾਣ ਦੇਣੀ ਇਸ਼ਕ 'ਚ ਜਰੂਰੀ ਨੀ ਹੁੰਦੀ

Yarian nibhaun da shaunk sardaran nu

ਯਾਰੀਆਂ ਨਿਭਾਉਣ ਦਾ ਏ ਸ਼ੌਂਕ ਸਰਦਾਰਾਂ ਨੂੰ,
ਤੋੜ ਨਿਭਾਈਏ ਅਸੀਂ ਜਿੰਦਗੀ ਨੂੰ ਵਾਰ ਕੇ,
ਜਣੀ ਖਣੀ ਪਿੱਛੇ ਐਵੇਂ ਨੀਂਦ ਨਾ ਗਵਾਈ ਕਦੇ
ਦੁੱਧ ਕਦੇ ਪੀਤਾ ਨੀ ਮਲਾਈ ਨੂੰ ਉਤਾਰ ਕੇ
ਕੁੱਲੀਆਂ ਚ ਰਹੀਏ ਭਾਵੇਂ ਰੁੱਖੀ ਮਿੱਸੀ ਖਾਈਦੀ
ਯਾਰ ਨੂੰ ਖਵਾਈਏ ਮਾਸ ਪੱਟ ਵਿੱਚੋਂ ਪਾੜ ਕੇ
ਅੱਧ ਬੋਲ ਉੱਤੇ ਯਾਰ ਬੂਹੇ ਆਣ ਖੜਦੇ ਨੇ
ਦੁੱਖ ਜਿਹੜਾ ਦੇਵੇ ਵੈਰੀ ਰੱਖਦੇ ਉਜਾੜ ਕੇ...

Kudi kyon maadi akhvaundi

ਕੁੜੀ ਦੀ ਕਹਾਣੀ...
ਜਦ ਕੋਈ ਮੁਟਿਆਰ ਕਿਸੇ ਨਾਲ ਪਿਆਰ ਪਾਉਂਦੀ..
ਰੱਬ ਤੋ ਵਧ ਕੇ ਸੱਜਣ ਨੂੰ ਚਾਹੁੰਦੀ..
ਹਰ ਪਲ ਉਹਦੀ ਖੈਰ ਮਨਾਉਦੀ..
ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ ਵੀ ਕਿਓ..

ਪਿਆਰੇ ਨੂੰ ਹੀ ਸੋਚਦੀ ਰਹਿੰਦੀ..
ਦੇਖਣ ਨੂੰ ਹੀ ਲੋਚਦੀ ਰਹਿੰਦੀ..
ਚੇਤੇ ਕਰਦੀ ਜਾਗਦੀ ਸਾਉਂਦੀ..
ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ ਵੀ ਕਿਓ..

ਵੀਰੇ ਦਾ ਸਿਰ ਉੱਚਾ ਰਖਦੀ
ਪਿਓ ਦੇ ਸਾਹਮਣੇ ਅੱਖ ਨਾ ਚੱਕਦੀ..
ਦਾਗ ਕਦੇ ਨਾ ਪੱਗ ਨੂੰ ਲਾਉਂਦੀ..
ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ ਵੀ ਕਿਓ..

ਧੋਖਾ ਕਦੇ ਨਾ ਚਾਹ ਕੇ ਕਰਦੀ..
ਪਿਆਰ ਉਹ ਜਿਸ ਮੁੰਡੇ ਨੂੰ ਕਰਦੀ..
ਉਹਦੇ ਤੋ ਬੇਵਫਾ ਕਹਾਉਂਦੀ..
ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ ਵੀ ਕਿਓ..

ਮਜਬੂਰੀ ਹੁੰਦੀ ਕੁੜੀ ਦੀ ਯਾਰੋ..
ਗੀਤਾ ਵਿਚ ਨਾ ਤਾਨੇ ਮਾਰੋ..
ਮੇਰੇ ਬੇਲੀਓ ਮੇਰੇ ਯਾਰੋ..
ਪਹਿਲਾ ਆਪਣਾ ਆਪ ਸਵਾਰੋ..
ਦੇਵਦਾਸ ਨਾ ਬਣੋ ਜੇ ਛੱਡ ਗਈ ਪਾਰੋ..
ਗਲਤ ਕਿਸੇ ਨੂੰ ਕਹਿਣ ਤੋ ਪਹਿਲਾ ਪੀੜੀ ਥੱਲੇ ਸੋਟਾ ਮਾਰੋ..
ਬੇਵੱਸ ਤੇ ਮਜਬੂਰ ਹੁੰਦੀ ਉਹ..
ਕਦੇ ਨਾ ਯਾਰ ਨੂੰ ਛੱਡਣਾ ਚਾਹੁੰਦੀ..
ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ ਵੀ ਕਿਓ..

ਤੁਰ ਜਾਂਦੀ ਜਿਥੇ ਤੋਰਨ ਮਾਪੇ..
ਕਰਦੀ ਨਾ ਮਰਜ਼ੀ ਉਹ ਆਪੇ..
ਸਹੁਰੇ ਘਰ ਵੀ ਦੁਖ ਹੀ ਕੱਟਦੀ..
ਕੱਲੀ ਬਹਿ ਨਾ ਰੋਣੋ ਹੱਟਦੀ ..
ਕਰਦੀ ਏ ਫਿਰ ਪਿਆਰ ਨੂੰ ਚੇਤੇ..
ਰੱਬ ਤੋ ਸੋਹਣੇ ਯਾਰ ਨੂੰ ਚੇਤੇ..
ਤਸਵੀਰ ਯਾਰ ਦੀ ਹਿੱਕ ਨਾਲ ਲਾਉਂਦੀ..
ਫਿਰ ਵੀ ਕਿਓ ਮਾੜੀ ਅਖਵਾਉਂਦੀ..ਫਿਰ ਵੀ ਕਿਓ......????
ਆਪਣੀ ਰਾਇ ਜਰੁਰ ਦਿਓ ?????

Tu Kudi E Shehar Di Ni

ਤੂੰ ਕੁੜੀ ਏ ਸ਼ਹਿਰ ਦੀ ਨੀ, ਪਿੰਡ ਧੁਪ ਪੈਦੀਂ ਕਹਿਰਾਂ ਦੀ....

ਨੀ ਤੂੰ ਸੋਂਦੀ ਗੱਦਿਆਂ ਤੇ, ਅਸਾਂ ਮੰਜਾ ਬਾਣ ਦਾ ਡਾਹਨਾ....

ਮੈਂ ਦੇਸੀ ਜੱਟ ਨਾ ਲਾਇਕ ਤੇਰੇ ਨੀ, ਤੂੰ ਲਭ ਲੈ ਹੋਰ ਟਿਕਾਣਾ...

ਸਾਡੀਆਂ ਡੋਰਾਂ ਕੱਚੀਆਂ ਨੇ, ਸਾਥੋਂ ਉੱਡਿਆ ਤਾਂ ਨਹੀਂ ਜਾਣਾ ...