Page - 54

Main kuch nahi bhullya

ਕਹਾਣੀ ਯਾਦ ਹੇ ਸਾਰੀ, ਮੈ ਕੁੱਝ ਨਹੀਂ ਭੁੱਲਿਆ
ਬੀਹੀ ਵੱਲ ਦੀ ਵਾਰੀ, ਮੈ ਕੁੱਝ ਨਹੀਂ ਭੁੱਲਿਆ
ਵਾਜ ਕੱਚੇ ਨਾਂ ਨਾਲ ਮਾਰੀ, ਮੈ ਕੁੱਝ ਨਹੀਂ ਭੁੱਲਿਆ
ਹਾਏ ਸੂਰਤ ਰੱਜ ਕੇ ਪਿਆਰੀ, ਮੈ ਕੁੱਝ ਨਹੀਂ ਭੁੱਲਿਆ
ਕਿਹੜੀ ਬਾਜੀ ਕਿਉ ਹਾਰੀ, ਮੈ ਕੁੱਝ ਨਹੀਂ ਭੁੱਲਿਆ
ਕਿਹੜੀ ਚੋਟ ਕੀਹਨੇ ਮਾਰੀ, ਮੈ ਕੁੱਝ ਨਹੀਂ ਭੁੱਲਿਆ  :( :'(

Meri Pagg te Teri Chunni

ਮੇਰੀ ਪੱਗ ਤੇ ਤੇਰੀ ਚੁੰਨੀ
ਕੁਝ ਗੱਲਾਂ ਕਰਦੀਆਂ ਨੇ,

ਤੇਰੀ ਚੁੰਨੀ ਉਤੇ "ਤਿਤਲੀਆਂ "
ਬਹਿੰਦੀਆਂ ਤਾਂ ਕੀ ਹੋਇਆ,
ਮੇਰੇ ਪੱਗ ਦੇ ਪੇਚਾਂ ਉਤੇ ਵੀ
ਕੁਝ ਕੁੜੀਆਂ ਮਰਦੀਆਂ ਨੇ,
ਤੇਰੀ ਚੁੰਨੀ ਤੇਰੇ ਸਿਰ ਦਾ  ਤਾਜ ਹੈ ਕੁੜੀਏ !
ਦੇਖੀਂ, ਚੁੰਨੀ ਖਿਸਕੀ  ਤਾਂ
ਮਾਵਾਂ ਬਹੁਤ ਡਰਦੀਆਂ ਨੇ,
ਮੇਰੀ ਪੱਗ ਨੇ ਹਮੇਸ਼ਾ  ਮੇਰਾ ਸਿਰ ਉੱਚਾ ਚੁੱਕਿਆ ਹੈ,
ਕੋਈ ਹੱਥ ਇਸ ਤੇ ਪਹੁੰਚੇ
ਤਾਂ ਅੱਗ ਵਾਂਗੂੰ ਵਰਦੀਆਂ ਨੇ,
"ਪੱਗ ਤੇ ਚੁੰਨੀ, ਮੁਛ ਤੇ ਗੁੱਤ"
ਸਦਾ ਸਲਾਮਤ ਰਹੇ,
ਬੰਦਾ ਤਗੜਾ ਹੋਵੇ ਤਾਂ
ਮੁਛਾਂ ਆਪੇ ਖੜਦੀਆਂ ਨੇ,
ਜੇ ਮੇਰੀ ਪੱਗ ਤੇ ਤੇਰੀ ਚੁੰਨੀ ਦਾ ਵਿਆਹ ਹੋ ਜੇ,
ਮੈਨੂ ਇਹ ਗੱਲਾਂ ਬਹੁਤ ਖੁਸ਼ ਕਰਦੀਆਂ ਨੇ.....!!!!

Khabar si udaai jaan ke

ਖਬਰ ਝੂਠੀ ਸੀ, ਪਤਾ ਸੀ, ਉਡਾਈ ਜਾਣ ਕੇ,

ਗੱਲ ਮੇਰੀ ਸੀ, ਤਾਂਹੀ ਤਾਂ ਸੀ, ਫ਼ੈਲਾਈ ਜਾਣ ਕੇ,

ਹੁਣ ਆਪਣਿਆਂ ਵਾਂਗ ਹੇਜ ਨਾ ਦਿਖਾ,

ਨੀ ਮੈਂ ਭੁੱਲ ਗਿਆ ਤੈਨੂੰ ਪਰਾਈ ਜਾਣ ਕੇ....

Asin Maran nu Bahute kaahle si

ਅਸੀ ਮਰਨ ਨੂ ਬਹੁਤੇ ਕਾਹ੍ਲੇ ਸੀ
ਉਸਨੂ ਕਤ੍ਲ ਕਰਨ ਦਾ ਸ਼ੋਕ ਜਿਹਾ,,
ਅਸੀ ਮਰਨ ਨੂ ਬਹੁਤੇ ਕਾਹ੍ਲੇ ਸੀ,,
ਉਨਾ ਦੀ ਦਿੱਲ ਤੋੜਨਾ ਆਦਤ ਸੀ,,
ਅਸੀ ਤੁੜਵਾਣ ਦੀ ਆਦਤ ਪਾ ਲੀ ਸੀ,
ਅਸੀ ਰੂਹ ਤ੍ਕ ਪਿਆਰ ਚ ਡੁਬ ਗਏ ਸੀ,,
ਉਨਾ ਲਈ ਗੱਲ ਖਿਆਲੀ ਸੀ
ਅਸੀ ਗੱਲ ਕਹਿਣ ਤੋ ਡਰਦੇ ਸੀ,,
ਉਨਾ ਹਰ ਇੱਕ ਗੱਲ ਮਨਾ ਲਈ ਸੀ,,
ਅਸੀ ਕ੍ਡ ਨੇ ਸਕੇ ਉਸਨੂ ਦਿਲ ਵਿਚੋ,,
ਉਨਾ ਦੁਨੀਆ ਨਵੀ ਵ੍ਸਾ ਲਈ ਸੀ,
ਉਨਾ ਨੂ ਕਤਲ ਕਰਨ ਦਾ ਸ਼ੋਕ ਜਿਹਾ ,,
ਅਸੀ ਮਰਨ ਬਹੁਤੇ ਕਾਹ੍ਲੇ ਸੀ,,,
ਅਸੀ ਮਰਨ ਬਹੁਤੇ ਕਾਹ੍ਲੇ ਸੀ,,,

Chitt kare sanu maut aa jave

Yaar saada sade kolo chhadeya ni jana,
Dil vichon pyaar hun kadeya ni jana,
ik chitt kare sanu maut aa jave,
par kalla yaar vi dunia ch chhadeya ni jana...