Page - 119

Kach vargi nahi dosti sadi

ਕੱਚ ਵਰਗੀ ਨਹੀਂ ਹੁੰਦੀ ਦੋਸਤੀ ਸਾਡੀ,
ਅਸੀਂ ਉਮਰਾਂ ਤੱਕ ਪਛਾਣ ਰੱਖਦੇ ਹਾਂ
.
ਅਸੀਂ ਤਾਂ ਓਹ ਫੁੱਲ ਹਾਂ ਯਾਰਾ,
ਜੋ ਟੁੱਟ ਕੇ ਵੀ ਟਾਹਣੀਆਂ ਦਾ ਮਾਣ ਰੱਖਦੇ ਹਾਂ

Pardes ch Pind Dian Tasveeran

ਇੱਕ ਫੋਟੋ ਨੇ ਬੜਾ ਰਵਾਇਆ,
ਕੱਚੇ ਘਰ ਦਾ ਚੇਤਾ ਆਇਆ...
ਬਾਪੂ ਖੇਤਾਂ ਵਿੱਚ ਖਲੋਤਾ,
ਮੱਕੀ ਗੋਡ ਰਿਹਾ ਏ ਛੋਟਾ

ਉਹੀ ਚਰੀ ਤੇ ਉਹੀ ਟੋਕਾ,
ਉਹੀ ਮੱਝੀਆਂ ਗਾਈਆਂ ਨੇ
ਪਰਦੇਸਾਂ ਵਿੱਚ ਪਿੰਡ ਦੀਆਂ
ਕੁੱਝ ਤਸਵੀਰਾਂ ਆਈਆਂ ਨੇ...

Rabba Ardaas kran savere uth ke roz

ਦੋਨੇਂ ਹੱਥ ਜੋੜ ਕਰਾਂ ਅਰਦਾਸ ਰੱਬਾ ਸਵੇਰੇ ਉੱਠ ਰੋਜ਼ ਤੇਰਾ ਨਾਮ ਧਿਆਵਾਂ ਮੈਂ,
ਮਾਪਿਆਂ ਦੀ ਰਹਾਂ ਰੂਹ ਦੀ ਖੁਰਾਕ ਬਣਕੇ ਨਾ ਕਦੇ ਦਿਲ ਉਨਾਂ ਦਾ ਦੁਖਾਵਾਂ ਮੈਂ,
ਜੇ ਯਾਰ ਬਣਾ ਮੈਂ ਕਿਸੇ ਦਾ ਕਿੱਡਾ ਵਕਤ ਪੈਜੇ ਫੇਰ ਕਦੇ ਨਾ ਪਿੱਠ ਦਿਖਾਵਾਂ ਮੈਂ,
ਜੇ ਦਿਲ ਲਾਵਾਂ ਕਿਸੇ ਮਰਜਾਣੀ ਨਾਲ ਸਾਰੀ ਉਮਰ ਲੱਗੀਆ ਤੋਭ ਨਿਭਾਵਾਂ ਮੈਂ,
ਮਾੜਾ ਕਿਸੇ ਦਾ ਕਦੇ ਕਰਾਈ ਨਾ ਰੱਬਾ ਹਰ ਬੇਵੱਸ ਲਾਚਾਰ ਦੇ ਕੰਮ ਆਵਾਂ ਮੈਂ,
ਤੈਨੂੰ ਤੇ ਮੌਤ ਨੂੰ ਕਦੇ ਨਾ ਭੁੱਲਾਂ ਚਾਹੇ ਦੁਨੀਆਂ ਦੀ ਹਰ ਸ਼ੈਅ ਨੂੰ ਭੁੱਲ ਜਾਵਾਂ ਮੈਂ,
ਬੇਸ਼ੱਕ ਲੱਖ ਉਚਾਈਆਂ ਛੂ ਜਾਵਾਂ ਪਰ ਹਰ ਕਦਮ ਧਰਤੀ ਤੇ ਹੀ ਟਿਕਾਵਾਂ ਮੈਂ,
ਲਾਲਚ ਦੀ ਤੱਕੜੀ ਚ ਕਦੇ ਨਾ ਤੁਲਾਂ ਸੱਚ ਦੀ ਰਾਹ ਤੇ ਹੀ ਤੁਰਦਾ ਜਾਵਾਂ ਮੈਂ,
ਤੇਰੀ ਦਿੱਤੀ ਜਾਨ ਬੇਸ਼ੱਕ ਨਿਕਲਜੇ ਰੱਬਾ ਨਾ ਹੀ ਕਦੇ ਕੋਈ ਪਾਪ ਕਮਾਵਾਂ ਮੈਂ,
ਲਿਖਾਂ ਸੱਚ ਦੀ ਜ਼ੁਬਾਨੀ ਜਾ ਸੱਚੀ ਨਸੀਹਤ ਕੋਈ ਜਦੋਂ ਵੀ ਕਲਮ ਉਠਾਵਾਂ ਮੈਂ
ਲੋਕੀਂ ਕਹਿਣ ਦਿਲ ਦਾ ਬਾਦਸ਼ਾਹ ਸੀ, “ਧਰਮ” ਜਿਸ ਦਿਨ ਜਹਾਨੋਂ ਜਾਵਾਂ ਮੈਂ

Roop di Sire di Rakaan Si

ਚਲਦੇ ਸੀ ਸਾਹ ਜਿਸ ਨਾਲ,
ਵਸਦਾ ਜਿਹਦੇ ਨਾਲ ਮੇਰਾ ਜਹਾਨ ਸੀ,
ਰੂਹ ਤੋਂ ਰੱਬ ਤੋਂ ਘੱਟ ਨਹੀ ਸੀ,
ਰੂਪ ਦੀ ਸੀਰੇ ਦੀ ਰਕਾਨ ਸੀ..!!!

Naam Gabhru da gutt te likha liya

ਟਾਲਿਆਂ ਨਾਂ ਟਲੀ ਓਦੋਂ ਅੱਥਰੀ ਜਵਾਨੀ,
ਕੀਤਾ ਨਾਂ ਖਿਆਲ ਕਿਤੇ ਹੋਜੇ ਨਾਂ ਕੋਈ ਹਾਨੀ,
ਜੇਰਾ ਸ਼ੇਰ ਜਿੱਡਾ ਉਦੋਂ ਸੀ ਬਣਾ ਲਿਆ,
ਹੁਣ ਲੂਣ ਵਾਂਗੂੰ ਖਰਦੀ ਫਿਰੇ,
ਨਾਮ ਗੱਬਰੂ ਦਾ ਗੁੱਟ ਤੇ ਲਿਖਾ ਲਿਆ,
ਹੁਣ ਦੁਨੀਆਂ ਤੋਂ ਡਰਦੀ ਫਿਰੇ...