Jatt Nu Jawani Charhi Aa
ਪੱਗ ਬੰਨ੍ਹੀ #ਪਟਿਆਲਾ ਸ਼ਾਹੀ ੬ ਲੜੀ ਆ
ਰਹੇ ਅੱਖ ਸਦਾ ਲਾਲ ਉੱਤੋੰ ਮੁੱਛ ਖੜ੍ਹੀ ਆ...
ਅੱਲ੍ਹੜਾੰ ਦੇ ਦਿਲਾਂ ਵਿੱਚ #ਵਹਿਮ ਪੈ ਗਿਆ
ਕਿ #ਜੱਟ ਨੂੰ ਜਵਾਨੀ ਹੁਣੇ ਹੁਣੇ ਚੜ੍ਹੀ ਆ...
ਪੱਗ ਬੰਨ੍ਹੀ #ਪਟਿਆਲਾ ਸ਼ਾਹੀ ੬ ਲੜੀ ਆ
ਰਹੇ ਅੱਖ ਸਦਾ ਲਾਲ ਉੱਤੋੰ ਮੁੱਛ ਖੜ੍ਹੀ ਆ...
ਅੱਲ੍ਹੜਾੰ ਦੇ ਦਿਲਾਂ ਵਿੱਚ #ਵਹਿਮ ਪੈ ਗਿਆ
ਕਿ #ਜੱਟ ਨੂੰ ਜਵਾਨੀ ਹੁਣੇ ਹੁਣੇ ਚੜ੍ਹੀ ਆ...
ਦਾੜ੍ਹੀ ਕਦੇ ਜੱਚਦੀ ਨੀਂ ਪੱਗ ਤੋਂ ਬਿਨਾਂ
ਪੈਂਦਾ ਨੀਂ ਕਲੇਸ਼ ਲਾਈਲੱਗ ਤੋਂ ਬਿਨਾਂ
ਰਾਖ ਕਦੇ ਬਣਦੀ ਨੀਂ ਅੱਗ ਤੋਂ ਬਿਨਾਂ
ਮਿਰਗੀ ਨਾ ਮੰਨੀ ਜਾਵੇ ਝੱਗ ਤੋਂ ਬਿਨਾਂ
ਹੁੰਦੀ ਨਹੀਂ ਭਗਤੀ ਧਿਆਨ ਤੋਂ ਬਿਨਾਂ
ਚੁੱਕ ਨਹੀਂ ਹੁੰਦਾ ਭਾਰ ਜਾਨ ਤੋਂ ਬਿਨਾਂ
ਹੀਰਾ ਕਦੇ ਨਿਕਲੇ ਨਾ ਖਾਣ ਤੋਂ ਬਿਨਾਂ
ਜੋੜੀ ਬੁਰੀ ਲੱਗਦੀ ਏ ਹਾਣ ਤੋਂ ਬਿਨਾਂ
ਸਾਧ ਬੁਰਾ ਕਹਿੰਦੇ ਨੇ ਲਗੋਟ ਤੋਂ ਬਿਨਾਂ
ਟਾਈ ਕਦੇ ਜਚਦੀ ਨਾ ਕੋਟ ਤੋਂ ਬਿਨਾਂ
ਬਣੇ ਨਾ ਸਿਪਾਹੀ ਰੰਗਰੂਟ ਤੋਂ ਬਿਨਾਂ
ਲੀਡਰੀ ਨਾ ਹੁੰਦੀ ਕਦੇ ਨੋਟ ਤੋਂ ਬਿਨਾਂ
ਪਿਆਸ ਕਦੇ ਬੁੱਝਦੀ ਨੀਂ ਪਾਣੀ ਤੋਂ ਬਿਨਾਂ
ਘਰ ਕਦੇ ਬੱਝੇ ਨਾ ਘਰਾਣੀ ਤੋਂ ਬਿਨਾਂ
ਘੋੜਾ ਕਦੇ ਭੱਜੇ ਨਾ ਪਰਾਣੀ ਤੋਂ ਬਿਨਾਂ
ਮੱਖਣੀ ਨਾ ਬਣਦੀ ਮਧਾਣੀ ਤੋਂ ਬਿਨਾਂ
ਬੁਰੀ ਤਲਵਾਰ ਹੁੰਦੀ ਮਿਆਨ ਤੋਂ ਬਿਨਾਂ
ਤੀਰ ਕਦੇ ਚੱਲੇ ਕਮਾਨ ਤੋਂ ਬਿਨਾਂ
ਕਰੀਏ ਨਾ ਕੋਈ ਕੰਮ ਗਿਆਨ ਤੋਂ ਬਿਨਾਂ
ਮੁੱਕਦਾ ਨਾ ਕੰਮ ਸ਼ਮਸ਼ਾਨ ਤੋਂ ਬਿਨਾਂ
ਲੱਗੇ ਨਾ ਨਿਸ਼ਾਨਾ ਸਾਹ ਰੋਕੇ ਤੋਂ ਬਿਨਾਂ
ਔਰਤ ਨਾ ਸੋਹਣੀ ਲੱਗੇ ਕੋਕੇ ਤੋਂ ਬਿਨਾਂ
ਵਿਕੇ ਨਾ ਸਮਾਨ ਕਦੇ ਹੋਕੇ ਤੋਂ ਬਿਨਾਂ
ਚੋਰੀ ਚੋਰ ਕਰਦਾ ਨੀਂ ਮੌਕੇ ਤੋਂ ਬਿਨਾਂ
ਹੁੰਦਾ ਨੀਂ ਵਪਾਰ ਗੱਲ ਖਰੀ ਤੋਂ ਬਿਨਾਂ
ਜੁੱਤੀ ਸੋਹਣੀ ਲੱਗਦੀ ਨੀਂ ਜ਼ਰੀ ਤੋਂ ਬਿਨਾਂ
ਸੱਸ ਖ਼ੁਸ਼ ਹੁੰਦੀ ਨਹੀਂ ਵਰੀ ਤੋਂ ਬਿਨਾਂ
ਔਰਤ ਨਾ ਜਚਦੀ ਗੁੱਤ ਤੋਂ ਬਿਨਾਂ
ਵਧਦੀ ਨਾ ਕੁਲ ਕਦੇ ਪੁੱਤ ਤੋਂ ਬਿਨਾਂ
ਮੇਵਾ ਚੰਗਾ ਲੱਗਦਾ ਨੀਂ ਰੁੱਤ ਤੋਂ ਬਿਨਾਂ
ਭੱਖੜਾ ਨਾ ਖਾਵੇ ਕੋਈ ਉੱਠ ਤੋਂ ਬਿਨਾਂ...
ਗੱਲ ਸੁਣੀਂ ਨੀਂ ਗਵਾਂਢ ਪਿੰਡ ਵਾਲੀਏ,
ਉੁੱਝ ਨਾਲ ਤਾਂ ਤੂੰ ਪੜੇ ਤਿੰਨ ਸਾਲ ਦੀ,
ਮੇਰੀ #ਬੇਬੇ ਵੀ ਤਾਂ ਲਾਡਲੇ ਜੇ ਪੁੱਤ ਲਈ,
ਫਿਰੇ ਕੰਨਿਆਂ ਸ਼ੁਸ਼ੀਲ ਕੋਈ ਭਾਲਦੀ,
ਓ ਮੁੱਖ ਆਉਂਦੀ ਜਾਂਦੀ ਜੱਟੀਏ ਵਿਖਾ ਜਾਵੀਂ,
ਪਾਉਂਦੀ ਤੱਕਲੇ ਤੇ ਤੰਦ ਮੇਰੀ ਬੇਬੇ ਨੂੰ,
ਕਾਪੀ ਲੈਣ ਦੇ ਬਹਾਨੇ ਗੇੜਾ ਮਾਰਜ਼ੀ,
ਖੌਰੇ ਆ ਜੇ ਤੂੰ ਪਸੰਦ ਮੇਰੀ ਬੇਬੇ ਨੂੰ.. ;)
ਸ਼ੌਕੀਨ ਹੋਗੀ #Vodka ਦੀ,
#ਗੁਰਬਾਣੀ ਤੋਂ ਹੋਈ ਦੂਰ ਕੁੜੇ,
ਜਿਹਨੂੰ ਭੁੱਲੀ ਬੈਠੀ ਏਂ,
ਤੈਨੂੰ ਉਸੇ ਨੇ ਕਰਨਾ #ਮਸ਼ਹੂਰ ਕੁੜੇ...
Shaukeen Hogi #Vodka Di,
#Gurbani To Hoyi Door Kude,
Jihnu Bhuli Baithi E,
Tainu Ose Ne Karna Mashoor Kude...