Page - 175

Rabba dohan nu mila de

ਰੱਬਾ ਤੂੰ ਉਹਨੂੰ ਤਾਂ ਮੇਰੇ ਤੋਂ ਖੋਹ ਲਿਆ,
ਉਹਦੀਆਂ ਯਾਦਾਂ ਕਿਵੇਂ ਤੂੰ ਮੇਰੇ ਤੋਂ ਖੋਏਗਾਂ
ਇੱਕ ਨਾ ਇੱਕ ਦਿਨ ਤਾਂ ਉਹਨੂੰ ਮੈਂ ਲਭ ਹੀ ਲੈਣੇ
ਕਦੋਂ ਤੱਕ ਰੱਬਾ ਉਹਨੂੰ ਮੇਰੇ ਤੋਂ ਲਕੋਏਂਗਾ...
ਦੋਹਾਂ ਨੂੰ ਮਿਲਾ ਕੇ ਜ਼ਿੰਦਗੀ 'ਚ ਖੁਸ਼ੀਆਂ ਭਰਦੇ,
ਆਖਿਰ ਕਦੋਂ ਤੱਕ ਉਹਨੂੰ ਤੇ ਮੈਨੂੰ ਤੂੰ ਰਵਾਏਂਗਾ...

Pyar Da Rog Lagg Gya

ਹਰ ਵਾਰ #ਧੋਖਾ ਕਰਦੀ #ਤਕਦੀਰ ਮੇਰੀ,
ਇਹ ਵੀ ਸੱਜਣਾਂ ਵਾਂਗ #ਬੇਵਫਾ ਲਗਦੀ ਏ,
#ਪਿਆਰ ਦਾ ਰੋਗ ਲੱਗ ਗਿਆ ਜਿੰਦ ਮੇਰੀ ਨੂੰ,
ਹੁਣ ਨਾ ਦਵਾ ਲਗਦੀ ਏ ਤੇ ਨਾ ਦੁਆ ਲਗਦੀ ਏ..

Vekh Ke Haal Punjab Da

ਵੇਖ ਕੇ ਹਾਲ #ਪੰਜਾਬ ਦਾ ਰੱਬ ਰੋਇਆ ਧਰਤੀ ਹਿੱਲੀ
ਘਰ ਦੇ ਪਹਿਰੇਦਾਰਾਂ ਨੇ ਪਿਠ ਘਰ ਦਿਆਂ ਦੀ ਜਦ ਛਿੱਲੀ,,
ਨਾਲੇ ਆਖੇ ਇਸ ਦੇ ਨਾਲ ਤਾ ਮੇਰਾ ਰਿਸ਼ਤਾ ਮੁਢ ਤੋਂ ਹੈ
ਏਨਾ ਕੁਝ ਹੁੰਦਾ ਵੇਖ ਕੇ ਹੁਣ ਸ਼ਾਂਤ ਰਹੇ ਕਿਉਂ ਦਿੱਲੀ,,

ਆਪਣੀ ਔਲਾਦ ਦੇ ਹੱਥੋਂ ਇਹ ਤਾਂ ਪਹਿਲਾਂ ਹੀ ਲੁੱਟੇਆ ਯਾਰੋ
ਪੁੱਤ ਸਮੈਕ ਖਾ ਲੈ ਧੀਆਂ ਟੰਗ ਦਿੱਤੀ ਚੁੰਨੀ ਕਿੱਲੀ,,,
ਥਾਂ ਥਾਂ ਤੇ #ਬੇਅਦਬੀ ਬਾਣੀ ਦੀ ਅੱਜ ਹੋ ਰਹੀ ਸਰਕਾਰੇ
ਦੋਸ਼ੀ ਖੁੱਲੇ ਘੁੰਮ ਰਹੇ ਨੇ ਕਿਉਂਕਿ ਕਮਾਨ ਤੇਰੀ ਹੈ ਢਿੱਲੀ,,.
ਜਿਥੋਂ ਗੁੜ੍ਹਤੀ ਮਿਲੇ ਦਰਦੀ ਕੁਰਬਾਨੀ ਦੀ ਹਰ ਬੱਚੇ ਨੂੰ,
ਉਸ ਧਰਤੀ ਮਾਂ ਦੀ ਅੱਖ ਰਹਿੰਦੀ ਹੰਝੂਆ ਨਾਲ ਕਿਉਂ ਗਿੱਲੀ ?

Dunia De Behtareen Rishte

ਦੁਨੀਆਂ ਦੇ ਬਿਹਤਰੀਨ ਰਿਸ਼ਤੇ ਉਹ ਹੁੰਦੇ ਹਨ,
ਜਿਥੇ ਹਲਕੀ ਜਿਹੀ #ਮੁਸਕਾਨ
ਅਤੇ ਹਲਕੀ ਜਿਹੀ ਮੁਆਫੀ ਨਾਲ
ਹਾਲਾਤ ਪਹਿਲਾ ਵਰਗੇ ਹੋ ਜਾਂਦੇ ਹਨ

Main Netpack Pva Leya

Sunday ਵਾਲੇ ਦਿਨ #Docomo ਦਾ,
50 ਦਾ ਰਿਚਾਰ੍ਜ ਮੈ ਕਰਵਾ ਲਿਆ,
ਨੀ ਮੈ ‪ ਤੜ੍ਕੇ‬ ਤੜ੍ਕੇ 10 ਵਾਲਾ ,
#Netpack ਵੀ ਪਵਾ ਲਿਆ !