Page - 224

Rabba Sabh Nu Khush Rakhi

ਰੱਬਾ ਉਹਨਾਂ ਨੂੰ ਤੂੰ ਖੁਸ਼ ਰੱਖੀਂ,,
ਜਿਹਨਾਂ ਨੂੰ ਸਾਡੀ ਲੋੜ ਨਹੀਂ ,
ਤੇ ਜਿਨ੍ਹਾ ਨੂੰ ਸਾਡੀ ਲੋੜ ਆ
ਉਹਨਾਂ ਨੂੰ ਅਸੀਂ ਆਪੇ ਦੁਖੀ ਨੀ ਹੋਣ ਦੇਣਾ. :)

Jadon Tu Mere Ton Vakh Hoyi

ਚਾਅ ਨਾ ਮੇਰੇ ਤੋ ਸਾਂਭਿਆ ਗਿਆ ਸੀ
ਜਦੋ ਤੇਰੇ ਨਾਲ ਪਹਿਲੀ ਵਾਰ ਗੱਲ ਹੋਈ ਸੀ
ਸਾਰਿਆਂ ਨਾਲੋਂ ਤਕੜਾ ਆਪਣੇ ਆਪ ਨੂੰ ਸਮਝਣ ਲੱਗ ਗਿਆ ਸੀ
ਜਦੋਂ ਸਾਰੀ ਦੁਨੀਆ ਛੱਡ ਕੇ ਤੂੰ ਮੇਰੇ ਵੱਲ ਹੋਈ ਸੀ
ਤੇਰੇ ਨਾਲ ਗੱਲ ਨਾ ਹੋਣ ਤੇ ਤਕਲੀਫ਼ ਵੀ ਹਰ ਪਲ ਹੋਈ ਸੀ
ਤੂੰ ਮੇਰੇ ਤੋਂ ਵੱਖ ਹੋਗੀ, ਇਹ ਗੱਲ ਵੀ ਮੈਂ ਜਰ ਲੈਂਦਾ,
ਖੁਦ ਨੂੰ ਵੀ ਸਾਂਭ ਲੈਂਦਾ, ਪਰ ਦਿਲ ਤੋਂ ਨਾ ਆਹ ਝੱਲ ਹੋਈ ਸੀ...

Kyun Nafrat Beejde Ne

ਬਦਲ ਦੇਵਾਂ ਰਿਵਾਜ, ਜੋਂ ਨਫਰਤਾਂ ਨੂੰ ਬੀਜਦੇ ਨੇ
ਮੂੰਹ ਦੇ ਮਿੱਠੇ ਨੇ ਜੋਂ ਮਨਾਂ ਚ ਗੰਢਾਂ ਵੈਰ ਦੀਆਂ ਪੀਚਦੇ ਨੇ
ਕੋਈ ਨਵੀ ਪਨੀਰੀ ਇਜਾਦ ਕਰਾ
#ਧਰਮ ਦੀ ਕਿਆਰੀ ਨੂੰ ਤਾਂ,ਖੂਨ ਨਾਲ ਸੀਚਦੇ ਨੇ

ਕੋਂਈ ਤਾਂ ਹੋਵੇ ਸੱਚ ਦੀ ਰਿਸ਼ਮ ਜਗਾਉਣ ਵਾਲਾ
ਹਨੇਰਿਆਂ ਦੇ ਵਪਾਰੀ,ਹਨੇਰੇ ਹੀ ਉਲੀਕਦੇ ਨੇ
ਨਿਜਾਮ ਬਦਲਣ ਲਈ,ਖੁਦ ਨੂੰ ਬਦਲਣਾ ਪੈਂਣਾ
ਚੱਲ ਕੇ ਤਾਂ ਵੇਖ ਦੋਂ ਕਦਮ,ਨਵੇਂ ਰਾਹ ਉਡੀਕਦੇ ਨੇ
ਕੋਈ ਤਾਂ ਕੀਲੇ ਇਹਨਾਂ ਨੂੰ, ਕੋਂਈ ਫੜ ਪਟਾਰੀ ਪਾਏ
ਦੋਂ ਮੂੰਹੇ ਸੱਪ, ਸ਼ਰੇਆਮ ਪਏ ਸ਼ੂਕਦੇ ਨੇ

Pagg Patiala Shahi Banni E

ਪੱਗ ਪਟਿਆਲਾ ਸ਼ਾਹੀ ਪੋਚ ਪੋਚ ਬੰਨੀ ਹੈ
ਮੋਢੇ ਉੱਤੇ ਰਫਲ ਦੁਨਾਲੀ ਰੱਖੀ ਹੈ
ਤਾਂ ਹੀ ਤਾਂ ਲੋਕੀ ਸਰਦਾਰ ਜੀ ਬੁਲਾਉਂਦੇ
ਅਸੀਂ ਸਰਦਾਰੀ ਪੂਰੀ ਕੈਮ ਰੱਖੀ ਹੈ...

Tainu Hamesha Yaad Rakhange

ਜ਼ਿੰਦਗੀ 'ਚ ਹਮੇਸ਼ਾ ਤੈਨੂੰ ਯਾਦ ਰੱਖਾਂਗੇ
ਤੇਰੇ ਨਾਲ ਬੀਤੇ ਪਲ ਆਬਾਦ ਰੱਖਾਂਗੇ....
ਜੇ ਤੂੰ ਭੁੱਲ ਵੀ ਗਈ ਤਾਂ ਕੋਈ ਗੱਲ ਨਹੀਂ,
ਅਸੀਂ ਤੇਰੀ ਇਹ ਭੁੱਲ ਵੀ ਯਾਦ ਰੱਖਾਂਗੇ...