Page - 259

Rabb ton jaan mangda reha

ਰੱਬਾ ਕਦੋਂ ਦੀਆਂ ਤੇਰੀ ਮਿਨਤਾਂ ਮੈਂ ਕਰ ਰਿਹਾਂ,
ਕਦੋਂ ਦਾ ਸਿਰ ਮੈਂ ਤੇਰੇ ਅੱਗੇ ਝੁਕਾ ਰਿਹਾ
ਤੇਰੇ ਤੋਂ ਨਾ ਰੱਬਾ ਕਦੇ ਵੀ ਕੁਝ ਹੋਰ ਮੰਗਿਆ
ਬੱਸ ਹਰ ਵੇਲੇ ਜਾਨ ਮੇਰੀ ਤੇਰੇ ਤੋਂ ਮੰਗਦਾ ਰਿਹਾ
ਰੱਬਾ ਤੈਨੂੰ ਤਾਂ ਪਤਾ ਕਿਵੇਂ ਉਹਦੇ ਬਿਨਾਂ ਦਿਨ ਕੱਟ ਰਿਹਾਂ
ਫੇਰ ਕਿਉਂ ਤੂੰ ਰੱਬਾ ਮੈਨੂੰ  ਉਹਦੇ ਨਾਲੋਂ ਅੱਡ ਕਰ ਰਿਹਾ ...?

Dil ton chahun wale nahi milde

ਫੁੱਲ ਕਦੇ ਦੋ ਵਾਰ ਨਹੀਂ ਖਿਲਦੇ,
ਜਨਮ ਕਦੇ ਦੋ ਵਾਰ ਨਹੀਂ ਮਿਲਦੇ,
ਉਝ ਤੇ ਮਿਲਣ ਨੂੰ ਹਜ਼ਾਰਾਂ ਮਿਲ ਜਾਣਗੇ,
ਪਰ ਦਿਲ ਤੋਂ ਚਾਹੁਣ ਵਾਲੇ ਵਾਰ-ਵਾਰ ਨੀ ਮਿਲਦੇ <3

Hun Dass Sade Layi Ki Vichar

ਨਾ ਹੀ ਸੱਠ ਕਿੱਲੇ ਨੇ ਤੇ ਨਾ ਘਰ ਸਾਡੇ ਕਾਰਾਂ
ਦੁੱਧ ਡੇਰੀ ਤੇ ਪਾ ਕੇ ਮਸਾਂ ਘਰ ਦਾ ਚੱਲੇ ਗੁਜਾਰਾ
ਸਾਡੀ ਜ਼ਿੰਦਗੀ ਵਿਚ ਨਾ ਐਸ਼ਾਂ ਨਾ ਹੀ ਹਨ ਬਹਾਰਾਂ
ਹੁਣ ਤੂੰ ਹੀ ਦੱਸ ਦੇ ਸਾਡੇ ਲਈ ਤੇਰੀਆਂ ਕੀ ਵਿਚਾਰਾਂ ?

ਕਿੱਲਾ ਵੇਚਤਾ ਸੀ ਜੋ ਫਿਰ ਵੀ ਨਾ ਉੱਤਰਿਆ ਕਰਜਾ
ਬਾਪੂ ਕਹਿੰਦਾ ਪੁੱਤਰਾ ਦਿਲ ਕਰਦਾ ਅੱਜ ਮੈਂ ਮਰਜਾਂ
ਬਾਪੂ ਇਦਾਂ ਗੱਲਾਂ ਕਰੇ, ਦੱਸ ਕਿਦਾਂ ਮੈਂ ਸਹਾਰਾਂ
ਹੁਣ ਤੂੰ ਹੀ ਦੱਸ ਦੇ ਸਾਡੇ ਲਈ ਤੇਰੀਆਂ ਕੀ ਵਿਚਾਰਾਂ ?

ਮਸਾਂ ਦੋ ਵਕਤ ਦੀ ਰੋਟੀ ਪੱਕਦੀ ਮੈਂ ਤੇਨੁ ਕੀ ਖਵਾਉਂ
ਖੁਦ ਦੇ ਕੁੜਤੇ ਪਾਟੇ ਹੋਏ ਤੈਨੂੰ ਸੋਹਣੇ ਸੂਟ ਕਿੱਥੋਂ ਪਵਾਉ
ਕੱਲ ਤੈਨੂੰ ਨਵਾਂ ਸੂਟ ਲੈ ਦਿਉਂ, ਬਾਪੂ ਵੀ ਲਾ ਦਿੰਦਾ ਬੇਬੇ ਨੂੰ ਲਾਰਾ,
ਹੁਣ ਤੂੰ ਹੀ ਦੱਸ ਦੇ ਸਾਡੇ ਲਈ ਤੇਰੀਆਂ ਕੀ ਵਿਚਾਰਾਂ ?

ਕਰਜ਼ੇ ਥੱਲੇ ਦਬੇ ਹੋਏ ਸਾਡੇ ਖਵਾਬ ਰਕਾਨੇ ਨੀਂ,,,
ਨੰਗ ਦੇ ਪੱਲੇ ਅਮੀਰ ਪੈ ਗਈ ਲੋਕ ਮਾਰਨਗੇ ਤਾਨੇ ਨੀ,
ਵਿਚ ਗਰੀਬੀ ਦੇ ਰਹਿੰਦਿਆਂ ਦੀਆਂ ਕੋਈ ਨਾ ਲੈਂਦਾ ਸਾਰਾਂ
ਹੁਣ ਤੂੰ ਹੀ ਦੱਸ ਦੇ ਸਾਡੇ ਲਈ ਤੇਰੀਆਂ ਕੀ ਵਿਚਾਰਾਂ ?

Meri Hi Kismat Maadi E

ਰੱਬਾ ਕਿਉਂ ਤੂੰ ਉਹਨੂੰ ਮੇਰਾ ਹੋਣ ਨਈ ਦਿੰਦਾ
#ਦਿਲ ਮੇਰਾ ਮੈਨੂੰ ਰਾਤਾਂ ਨੂੰ ਸੋਣ ਨਈ ਦਿੰਦਾ
ਵਿਛੋੜਾ ਸੋਹਣੇ ਸੱਜਣਾਂ ਦਾ ਜਿਉਣ ਨਈ ਦਿੰਦਾ
ਏਹਦੇ ਵਿਚ ਵਿਛੜੇ ਹੋਏ ਸਜਣ ਦਾ ਵੀ ਕੀ ਕਸੂਰ ?
ਮੇਰੀ ਹੀ #ਕਿਸਮਤ ਮਾੜੀ ਏ,
ਮੈਨੂੰ ਤਾਂ ਕੋਈ ਚੈਣ ਨਾਲ ਰੋਣ ਵੀ ਨਹੀਂ ਦਿੰਦਾ... :/ :(

Dushman Nai Koi Yaar Hona

ਇੱਕ ਲਾਸ਼ ਪਈ ਸੀ ਸੜਕ ਉੱਤੇ, ਬੰਦਾ ਖੜ੍ਹਾ ਕੋਈ ਹਜ਼ਾਰ ਹੋਣਾ
ਕੁਝ ਲੋਕ ਦੇਖ ਕੇ ਕਹਿੰਦੇ ਸੀ, ਕਾਤਲ ਕੋਈ ਤੇਜ਼ ਹਥਿਆਰ ਹੋਣਾ,,,
ਦੇਖ ਉਸਦੇ ਜ਼ਖਮਾ ਨੂੰ ਕਹਿੰਦੇ, ਕੋਲ ਆ ਕੇ ਕੀਤਾ ਵਾਰ ਹੋਣਾ
ਇੰਝ ਲਗਦਾ ਜਿਸ ਨੇ ਮਾਰਿਆ ਏ, ਦੁਸ਼ਮਨ ਨੀ ਕੋਈ ਯਾਰ ਹੋਣਾ…