Page - 378

Tere Bina Ohi Zindagi Saza Lagge

ਜਿਹੜੀ ਤੇਰੇ ਨਾਲ ਲਗਦੀ ਸੀ ਹਸੀਨ ਜ਼ਿੰਦਗੀ,
ਤੇਰੇ ਬਿਨਾਂ ਉਹੀ ਜ਼ਿੰਦਗੀ ਅੱਜ ਇੱਕ ਸਜ਼ਾ ਲੱਗੇ,
ਕਿੰਨਾਂ ਮਜ਼ਾ ਆਉਂਦਾ ਸੀ ਤੇਰੇ ਨਾਲ ਦੁਨੀਆਂ ਤੇ,
ਤੇਰੇ ਬਿਨਾਂ ਉਹੀ ਦੁਨੀਆਂ ਅੱਜ ਬੜੀ ਬੇਮਜ਼ਾ ਲੱਗੇ,
ਸਾਡੀ ਜ਼ਿੰਦਗੀ ਸਵਾਰਨ ਵਿੱਚ ਵੀ ਸੀ ਹੱਥ ਤੇਰਾ,
ਪਰ ਅੱਜ ਉਜਾੜਨ ਵਿੱਚ ਵੀ ਤੇਰੀ ਰਜ਼ਾ ਲੱਗੇ,
ਸਾਨੂੰ ਸਾਰੀ ਉਮਰ ਤੇਰੀ ਪਰਖ਼ ਨਾ ਹੋਈ ਯਾਰਾ,
ਤੁਸੀਂ ਸਾਨੂੰ ਕਦੇ ਦੁਸ਼ਮਣ ਲੱਗੇ ਕਦੇ ਖੁਦਾ ਲੱਗੇ,
ਰੱਬ ਹੀ ਜਾਣੇ ਸਾਨੂੰ ਮੋਤ ਕਿਵੇਂ ਆਉ ਆਖ਼ਿਰ,
ਨਾ ਕੋਈ ਦੁਆ ਕੰਮ ਕਰਦੀ ਨਾ ਕੋਈ ਦਵਾ ਲੱਗੇ...

Kudi Jatt Da Sahara Le Ke Udd Gayi

ਡਾਂਗ ਖੜਕਾਈ ਮੈਨੂੰ ਚੇਤੇ ਉਹਦੇ ਪਿੱਛੇ ਕਾਲਜ ਵਾਲੀ ਰੋਡ ਤੇ
ਬਣਿਆ ਸੀ ਕੇਸ ਮੇਰੇ ਉੱਤੇ ਤਾਂ ਵੀ ਉਹਨੇ ਅੱਗੋਂ ਹੱਥ ਜੇ ਜੋੜ ਤੇ

ਮੈ ਲਾਉਂਦਾ ਰਿਹਾ ਦਾਅ ਉੱਤੇ ਜਾਨ ਨੂੰ ਉਹ ਤੋਂ ਪਿਆਰ ਵੀ ਸਰਿਆ ਨਾ
ਓ ਕੁੜੀ ਜੱਟ ਦਾ ਸਹਾਰਾ ਲੈ ਕੇ ਉੱਡਗੀ ਜਾ ਕੇ ਫੋਨ ਵੀ ਕਰਿਆ ਨਾਂ..

Maa Baap Dobara Nahi Milde

ਫੁੱਲ ਕਦੇ ਦੁਬਾਰਾ ਨਹੀ ਖਿਲਦੇ,
ਜਨਮ ਕਦੇ ਦੁਬਾਰਾ ਨਹੀ ਮਿਲਦੇ__
ਮਿਲਦੇ ਨੇ ਲੋਕ ਹਜ਼ਾਰਾਂ,
ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ
ਮਾਂ ਬਾਪ ਦੁਬਾਰਾ ਨਹੀਂ ਮਿਲਦੇ__

Asin tere dil wich vsange

Asin Dil tere wich vsange chahe 100 dukh hon tan v hassan ge
chahe mulakat na hove is janam par aas jarur rakhan ge
lakh Zamana kar lave par asin Dil tere wich vsa rakhan ge <3

Rabba Teran Teran Tolda Kyun Nahin

ਲਾ ਕੇ ਬਹਿੰਦਾਂ ਕਿਉਂ ਨਹੀਂ ਤੂੰ ਅਪਣੀ ਕਚਹਿਰੀ ੳਏ ਰੱਬਾ,
ਦੁਨੀਆਂ ਤੇ ਲੋਕੀ ਪਾਪ ਨੇ ਕਮਾਉਂਦੇ ਚਾਰ ਚੁਫ਼ੇਰੀ ਉਏ ਰੱਬਾ,
ਧਰਤੀ ਤੇ ਹੁੰਦਾ ਜ਼ੁਲਮ ਦੇਖ ਤੇਰਾ ਕਲੇਜਾ ਡੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
...................................................................
ਕੋਈ ਨਿੱਤ ਰੰਗ ਬਿਰੰਗੇ ਪਾਉਂਦਾ ਕੋਈ ਟਾਕੀਆਂ ਲਾ ਕੇ ਸਾਰ ਲੈਂਦਾ,
ਕਿਸੇ ਕੋਲ ਖਾਣ ਦੀ ਫੁਰਸਤ ਨੀ ਕੋਈ ਭੁੱਖਾ ਸੋ ਰਾਤ ਗੁਜਾਰ ਲੈਂਦਾ,
ਕੋਈ ਔਲਾਦ ਨੂੰ ਤਰਸਦਾ ਰਹਿੰਦਾ ਕੋਈ ਧੀਆਂ ਕੁੱਖਾਂ ਚ ਮਾਰ ਲੈਂਦਾ,
ਕਿਉਂ ਚੁੱਪ ਚਾਪ ਤੂੰ ਸਭ ਵੇਖ ਰਿਹਾ ਅੰਦਰੋ ਬੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ,ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
.................................................................
ਤਕੜਾ ਮਾੜੇ ਨੂੰ ਜੀਣ ਨੀ ਦਿੰਦਾ,ਅਮੀਰ ਗਰੀਬ ਨੂੰ ਹੈ ਖਾ ਰਿਹਾ,
ਬੇਇਮਾਨ ਇਮਾਨਦਾਰ ਨੂੰ ਤੰਗ ਕਰਦਾ,ਝੂਠ ਸੱਚ ਨੂੰ ਤਪਾ ਰਿਹਾ,
ਇਨਸਾਨ ਇਨਸਾਨ ਨੂੰ ਨੀ ਸਮਝਦਾ, ਪੱਥਰਾ ਚੋ ਤੈੰਨੂ ਪਾ ਰਿਹਾ,
ਹੈ ਤੂੰ ਦਿਲਾਂ ਅੰਦਰ ਫੇਰ ਤੈੰਨੂ ਅੰਦਰ ਕੋਈ ਟੋਲਦਾ ਕਿਉਂ ਨਹੀ,
ਜੇ ਤੱਕੜੀ ਹੈ ਤੇਰੇ ਹੱਥ ਚ,ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
..................................................................
ਵਾਹੀ ਯੋਗ ਜਮੀਨ ਨੱਪ ਲਈ ਰੱਬ ਬਣ ਝੂਠੇ ਪਾਖੰਡੀ ਡੇਰਿਆਂ ਨੇ,
ਸੋਨੇ ਦੀ ਚਿੜੀ ਨੂੰ ਲੁੱਟ ਲਿਆ ਮੇਰੇ ਦੇਸ ਦੇ ਲੀਡਰ ਲੁਟੇਰੀਆਂ ਨੇ,
ਨੋਜਵਾਨਾਂ ਨੂੰ ਪਾਤਾ ਪੁੱਠੇ ਰਾਹ ਨਸ਼ੇ ਵੰਡ ਬਣ ਭਗਤ ਤੇਰਿਆਂ ਨੇ,
ਇੰਨਾਂ ਸਭ ਪਾਸੇ ਜਹਿਰ ਘੋਲਿਆ ਅੰਮਰਿਤ ਤੂੰ ਘੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ, ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
..................................................................
ਤੇਰੇ ਨਾਂ ਤੇ ਜੋ ਲੁੱਟਦੇ ਪੁੱਛਦਾ ਕਿਉਂ ਨਹੀਂ ਧਰਮ ਦੇ ਠੇਕੇਦਾਰਾਂ ਨੂੰ,
ਰਾਖੀ ਦੀ ਥਾਂ ਜੋ ਲੁੱਟਦੇ ਪੁੱਛਦਾ ਕਿਉਂ ਨਹੀ ਉਨਾਂ ਪਹਿਰੇਦਾਰਾਂ ਨੂੰ,
ਵਿਕਾਸ ਦੇ ਨਾਂ ਤੇ ਜੋ ਲੁੱਟਣ ਪੁੱਛਦਾ ਕਿਉਂ ਨਹੀ ਉਨਾਂ ਸਰਕਾਰਾਂ ਨੂੰ,
ਜੋ ਕਿਸਮਤ ਬਣਗੇ ਸਭ ਦੀ ਉਨਾਂ ਦੇ ਚਿੱਠੇ ਫਰੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ, ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
...................................................................
ਸੱਚ ਦੇ ਵਪਾਰੀ ਰੁਲਦੇ ਫਿਰਦੇ ਝੂਠੇ ਫਰੇਬੀ ਮੋਹਰੀ ਅਖਵਾਉਂਦੇ ਨੇ,
ਬੇਰੁਜ਼ਗਾਰ ਡਿਗਰੀਆਂ ਚੁੱਕੀ ਫਿਰਦੇ ਅੰਗੂਠਾਂ ਛਾਪ ਦੇਸ ਚਲਾਉਂਦੇ ਨੇ,
ਅਪਣੇ ਬੱਚੇ ਵਿਦੇਸ਼ੀ ਪੜਾਉਂਦੇ ਇੱਥੇ ਪੜਿਆਂ ਤੇ ਡਾਂਗ ਵਰਸਾਉਂਦੇ ਨੇ,
ਝੂਠ ਸੱਚ ਤੇ ਭਾਰੀ,ਤਰਕ ਤੇਰੇ ਕੋਲ ਸੱਚ ਦੇ ਮੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ,ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...
ਧਰਤੀ ਤੇ ਹੁੰਦਾ ਜ਼ੁਲਮ ਦੇਖ ਤੇਰਾ ਕਲੇਜਾ ਡੋਲਦਾ ਕਿਉਂ ਨਹੀਂ,
ਜੇ ਤੱਕੜੀ ਹੈ ਤੇਰੇ ਹੱਥ ਚ,ਫੇਰ ਤੇਰਾਂ ਤੇਰਾਂ ਤੋਲਦਾ ਕਿਉਂ ਨਹੀਂ...