Page - 788

Sabh ton sohna pehrava tera

ਸੱਭ ਤੋਂ ਸੋਹਣਾ ਪਹਿਰਾਵਾ ਤੇਰਾ, ਤੂੰ ਮਾਣ ਏਸ ਤੇ ਕਰਿਆ ਕਰ !
ਚੁੰਨੀ ਤਾਂ ਬਖਸ਼ੀ ਇਜ਼ਤ ਹੈ, ਇਹਨੂੰ ਹਰ ਦਮ ਸਿਰ ਤੇ ਧਰਿਆ ਕਰ !
ਸ਼ੇਰ ਬੱਚੀਏ ਭੱਲਕੇ ਤੋਰ ਤੂੰ ਮਿਰਗਾਂ ਦੀ, ਪੱਛਮੀ ਤਰਜ਼ ਦਿਆਂ ਰੈਮਪਾਂ ਤੇ,
ਤੂੰ ਕੈਟ ਵਾਕ ਨਾਂ ਕਰਿਆ ਕਰ, ਨਾਂ ਤੋਰ ਬਿੱਲੀ ਦੀ ਤੁਰਿਆ ਕਰ !

Khote sikke vi chalde dekhe

ਚੜਦੇ ਸੂਰਜ ਢਲਦੇ ਵੇਖੇ----
ਬੁਝੇ ਦੀਵੇ ਬਲਦੇ ਵੇਖੇ----
ਜਿੰਨਾ ਦਾ ਨਾ ਜੱਗ ਤੇ ਕੋਈ----
ਉਹ ਵੀ ਪੁੱਤਰ ਪਲਦੇ ਵੇਖੇ----
ਮੰਨਿਆ ਹੀਰੇ ਦਾ ਮੁੱਲ ਨਾ ਕੋਈ----
ਪਰ ਮੈ ਖੋਟੇ ਸਿੱਕੇ ਚਲਦੇ ਦੇਖ਼ੇ----

Jaan likh kita save number mera

ਜਿਸ ਨੇ ਕਦੇ JAAN ਲਿਖ ਕੇ
ਕੀਤਾ ਸੀ SAVE ਨੰਬਰ ਮੇਰਾ...
.
.
ਅਜ ਚਿਰਾਂ ਬਾਅਦ ਮਿਲੀ
ਕਹਿੰਦੀ ਮੈਂ ਤੈਨੂੰ JAAN ਦੀ ਵੀ ਨਈ..... :(

Oh munda dekh ke hassi jaanda

ਕੁੜੀ (ਮੁੰਡੇ ਨੂੰ jealous feel ਕਰਾਉਣ ਲਈ) :- ਦੇਖੌ
ਓਹ ਮੁੰਡਾ ਮੇਰੇ ਵੱਲ ਵਾਰ ਵਾਰ ਦੇਖ ਕੇ ਹੱਸੀ ਜਾਂਦਾ,,
,
,
,
,
,
,
,
,
,
,
ਮੁੰਡਾ :- ਏਹ ਤਾ ਕੁਝ ਵੀ ਨੀ ਮੈ ਜਦ ਤੈਨੂੰ
ਪਹਿਲੀ ਵਾਰ ਦੇਖਿਆ ਸੀ ਤਾ 3 ਦਿਨ ਤੱਕ
ਮੇਰਾ ਹਾਸਾ ਨੀ ਸੀ ਰੁਕਿਆ..... :D

Debi Makhsoospuri - Bhaan de vangu Jeb ch Yaadan

ਮੁਹੱਬਤ ਕੋਲੋਂ ਅੱਖ ਬਚਾ ਕੇ ਆ ਗਏ ਆ,
ਹੁਣ ਅੱਖਾਂ ਦੇ ਵਿੱਚ ਜੁਮੇਵਾਰੀਆਂ ਰੜਕਦੀਆਂ,
ਜੋਬਨ ਰੁੱਤੇ ਨੋਟ ਤਾਂ ਸਾਰੇ ਖ਼ਰਚ ਲਏ,
ਹੁਣ ਭਾਂਨ ਦੇ ਵਾਂਗੂੰ ਜੇਭ 'ਚ ਯਾਦਾਂ ਖੜਕਦੀਆਂ,

ਪਹਿਲਾ ਜਹੇ ਹਾਲਾਤ ਰਹੇ ਨਾ,
ਵਸਲਾਂ ਦੇ ਦਿਨ ਰਾਤ ਰਹੇ ਨਾ,
ਸਦਾ ਕਿਸੇ ਦਾ ਸਾਥ ਰਹੇ ਨਾ,
ਪਲਕਾਂ ਤੇ ਜੁਲਫਾਂ ਦੀਆਂ ਛਾਵਾਂ ਢੱਲ ਚੁੱਕੀਆਂ,
ਸਿਰ ਤੇ ਹੁਣ ਫਿਕਰਾਂ ਦੀਆਂ ਧੁੱਪਾਂ ਕੜਕਦੀਆਂ,
ਜੋਬਨ ਰੁੱਤੇ ਨੋਟ ਤਾਂ ਸਾਰੇ ਖ਼ਰਚ ਲਏ,
ਹੁਣ ਭਾਂਨ ਦੇ ਵਾਂਗੂੰ ਜੇਭ 'ਚ ਯਾਦਾਂ ਖੜਕਦੀਆਂ,

ਮੰਨਿਆ ਪਿਆਰ ਜਰੂਰੀ ਸੱਜਣਾ
ਪੇਟ ਦੀ ਵੀ ਮਜ਼ਬੂਰੀ ਸੱਜਣਾ
ਰਹੀ ਨਾ ਹੁਣ ਮਸ਼ਹੂਰੀ ਸੱਜਣਾ
ਮੰਨਿਆ ਅੱਜ ਕੱਲ ਚਰਚੇ ਤੇਰੇ ਨਖਰੇ ਦੇ
ਹੁੰਦੀਆਂ ਸੀ ਕਦੇ ਗੱਲਾਂ ਸਾਡੀ ਮੜਕ ਦੀਆਂ
ਜੋਬਨ ਰੁੱਤੇ ਨੋਟ ਤਾਂ ਸਾਰੇ ਖਰਚ ਲਏ
ਹੁਣ ਭਾਣ ਦੇ ਵਾਂਗੂੰ ਜੇਬ ਚ ਯਾਦਾਂ ਖੜਕ ਦੀਆਂ

ਹੌਲੀ ਹੌਲੀ ਖਿਆਲ ਬਦਲ ਗਏ,
ਯਾਰ ਸਮੇਂ ਦੇ ਨਾਲ ਬਦਲ ਗਏ,
ਪੁੱਛਣਾਂ ਸੀ ਜੀਨ੍ਹਾਂ ਹਾਲ ਬਦਲ ਗਏ,
ਅਸੀਂ ਨਹੀਂ ਚੇਤੇ ਹੋਣੇ ਉਹਨਾਂ ਸੂਰਤਾਂ ਨੂੰ,
ਸਾਡੇ ਦਿਲ ਵਿੱਚ ਹਾਲੇ ਵੀ ਜੀ ਧੜਕਦੀਆਂ,
ਜੋਬਨ ਰੁੱਤੇ ਨੋਟ ਤਾਂ ਸਾਰੇ ਖ਼ਰਚ ਲਏ,
ਹੁਣ ਭਾਂਨ ਦੇ ਵਾਂਗੂੰ ਜੇਭ 'ਚ ਯਾਦਾਂ ਖੜਕਦੀਆਂ,

ਪਤਾ ਸਤਾ ਹਰ ਹਾਲ ਹੀ ਲੈਦੇ,
**ਦੇਬੀ** ਅਕਸਰ ਭਾਲ ਹੀ ਲੈਦੇ,
ਬਹੁਤਾ ਕਰਕੇ ਨਾਲ ਹੀ ਰਹਿੰਦੇ,
ਸਾਇਕਲ, ਉੱਡਦੀ ਚੁੰਨੀ, ਸ਼ਕਲ ਮਾਸੂਮ ਜਹੀ,
ਗੱਲਾਂ ਨਿੱਕੇ ਪਿੰਡ ਦੀ ਕੱਚੀ ਸੜਕ ਦੀਆਂ,
ਜੋਬਨ ਰੁੱਤੇ ਨੋਟ ਤਾਂ ਸਾਰੇ ਖ਼ਰਚ ਲਏ,
ਹੁਣ ਭਾਂਨ ਦੇ ਵਾਂਗੂੰ ਜੇਭ 'ਚ ਯਾਦਾਂ ਖੜਕਦੀਆਂ.....