Page - 786

Kyon desi samjhan punjabi bolan wale nu

ਬੱਚਿਆਂ ਨੂੰ ਵੀ ਰੱਖਦੇ ਲੋਕੀਂ ਦੂਰ ਪੰਜਾਬੀ ਤੋਂ,
ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ
ਮਿਲੇ ਤਰੱਕੀ ਮਾਂ-ਬੋਲੀ ਹੁਣ ਰੋਲਣ ਵਾਲੇ ਨੂੰ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ..

Sacha pyar udd door gya

ਡਾਢਿਆਂ ਦੀ ਮਾੜੀ ਮਾੜੀ ਗੱਲ ਨੂੰ ਸਲਾਹੁਣਾ ,
ਹੱਸ ਕੇ ਨਾ ਕਦੇ ਵੀ ਗਰੀਬ ਨੂੰ ਬੁਲਾਉਣਾ ,
ਦੂਜਿਆਂ ਦੇ ਕੰਮਾਂ ਵਿਚ ਰੋੜਾ ਅਟਕਾਉਣਾ ,
ਇਹ ਦੁਨੀਆਂ ਦਾ ਬਣ ਦਸਤੂਰ ਗਿਆ ,
ਫੋਕੀਆਂ ਲਿਹਜ਼ਾਂ ਬੱਸ ਰਹਿ ਗਈਆਂ ਨੇ ,
ਸੱਚਾ ਪਿਆਰ ਖੰਭ ਲਾ ਕੇ ਉੱਡ ਦੂਰ ਗਿਆ ।

Tan vi tenu udeek rahe haan

ਸਾਡੀ ਜਿੰਦਗੀ ਦੀ ਲਿਖੀ
ਤੇਰੇ ਹੱਥੋ ਬਰਬਾਦੀ
,,,,,ਸਾਡਾ ਜਿਗਰਾ ਤਾ ਵੇਖ
ਤਾ ਵੀ ਤੈਨੂੰ ਉਡੀਕ ਰਹੇ ਹਾ.....

Shaunk jatt da madkaan naal turna

ਉਂਜ ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ
ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨ
ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ
ਸ਼ੌਂਕ ਜੱਟ ਦਾ ਮੜਕਾਂ ਦੇ ਨਾਲ ਤੁਰਨਾ......

Wich pardesi mera yaar

ਵਿਚ ਪਰਦੇਸੀ ਮੇਰਾ ਯਾਰ ਵਾਸੇੰਦਾ
ਮੇਨੂੰ ਯਾਦ ਸੱਜਣ ਦੀ ਆਵੇ
ਸੁੱਤੀ ਪਈ ਮੈ ਓਹਦੀ ਬਿੜਕਾ ਤੱਕਦੀ
ਮੇਰੀ ਅੱਖੀਂ ਨਿੰਦਰ ਨਾ ਭਾਵੇ
ਦਿਓ ਸੁਨੇਹਾ ਮੇਰਾ ਜਾ ਸੋਹਣੇ ਨੂੰ
ਪਿੰਡ ਖਾਂਬਰੇ ਵੀ ਫੇਰਾ ਪਾਵੇ
ਦੇਵਾਂ ਵਧਾਈਆ ਮੈ ਸੋਹਣੇ ਨੂੰ
ਜਦ ਸੱਜ੍ਣ ਮੇਰਾ ਮਿਲ ਜਾਵੇ.....