ਜੇ ਤੂੰ ਵੱਖ ਮੈਥੋਂ ਹੋ ਗਈ ਏਂ,
ਫੇਰ ਕਿਵੇਂ ਇਹ ਜ਼ਿੰਦਗੀ ਨੂੰ ਆਪਣੀ ਕਹਾਂ
ਆਹ ਚੰਦਰਾ ਦਿਲ ਤੇਰੇ ਤੇ ਹੀ ਮਰਦਾ,
ਫੇਰ ਕਿਵੇਂ ਮੈ ਕਿਸੇ ਹੋਰ ਨੂੰ ਆਪਣੀ ਕਹਾਂ
ਵਕ਼ਤ ਆਉਣ ਤੇ ਮੇਰੇ ਹੱਥ ਦੀਆਂ ਲਕੀਰਾਂ ਵੀ ਬਦਲ ਗਈਆਂ
ਕਿਵੇਂ ਇਹਨਾਂ ਲਕੀਰਾਂ ਨੂੰ ਆਪਣੀ ਕਹਾਂ....?
Punjabi Sad Status
ਹਨੇਰੀ ਆਣ ਤੇ ਜਿਵੇਂ ਪੱਤਾ ਰੁੱਖ ਤੋ ਵੱਖ ਹੋ ਜਾਂਦਾ,
ਉਦਾਂ ਹੀ ਮੈਂ ਮੇਰੀ ਜਾਨ ਤੋਂ ਵੱਖ ਹੋ ਗਿਆ...
ਦਿਨ ਚੜ੍ਹਣ ਤੇ ਜਿਵੇਂ ਤਾਰੇ ਕੀਤੇ ਖੋ ਜਾਂਦੇ,
ਉਦਾਂ ਹੀ ਮੈਂ ਇਸ ਦੁਨੀਆ 'ਚ ਕੀਤੇ ਖੋ ਗਿਆ...
ਰਾਤਾਂ ਨੂੰ ਤੇਰਾ ਚੇਤਾ ਮੈਨੂੰ ਵਢ-ਵਢ ਖਾ ਜਾਂਦਾ,
ਮੈਂ ਦੁੱਖ ਦਿਲ 'ਚ ਤੇ ਹੰਝੂ ਅੱਖਾਂ 'ਚ ਲੈ ਕੇ ਸੌਂ ਗਿਆ...
Punjabi Sad Status
ਰੱਬਾ ਕਿੰਨੀਆਂ ਮਿੰਨਤਾਂ ਕਰਕੇ ਉਹਨੂੰ ਤੇਰੇ ਤੋਂ ਮੰਗਿਆ ਸੀ
ਦੋ ਦਿਨ ਮਿਲਾ ਕੇ ਕਿਉਂ ਤੂੰ ਉਹ ਮੇਰੇ ਤੋਂ ਵੱਖ ਕਰਤੀ
ਹੁਣ ਉਹਦੇ ਬਿਨਾ ਮੈਂ ਕੱਲਾ ਜੀ ਕੇ ਕੀ ਕਰਨਾ
ਉਸ ਚੰਦਰੀ ਦੀ ਯਾਦ ਨੇ ਮੇਰੀ ਅੱਖ ਭਰਤੀ
ਹੁਣ ਉਹਨੂੰ ਤੇਰੇ ਤੋਂ ਦੋਬਾਰਾ ਮੰਗਣ ਦਾ ਕਿਵੇਂ ਭਰੋਸਾ ਕਰਾਂ
ਰੱਬਾ ਤੂੰ ਤਾਂ ਮੇਰੇ ਟੁੱਟੇ ਦਿਲ ਦੀ ਕੀਮਤ ਵੀ ਕੱਖ ਕਰਤੀ...
Punjabi Sad Status
ਬੱਸ ਉਹਦੇ ਨਾਲ ਹੀ ਮੈ ਰਿਹਾ ਫ਼ਬ ਸੀ
ਉਹਦੇ ਪਿਆਰ ਦੇ ਹੇਠਾਂ ਰਿਹਾ ਦਬ ਸੀ
ਹੋਰ ਨਾ ਮੈਨੂੰ ਕੁਝ ਚਾਹੀਂਦਾ ਸੀ
ਸਾਰੀ ਦੁਨੀਆ ਦਾ ਸੁਖ ਲਿਆ ਲਭ ਸੀ
ਮੰਦਿਰਾਂ ਵਿਚ ਜਾ ਕੇ ਕੀ ਲੈਣਾ ਸੀ
ਉਹਨੂੰ ਹੀ ਮੈਂ ਮੰਨ ਲਿਆ ਰੱਬ ਸੀ...
Punjabi Shayari Status
ਜਦੋ ਮੈ ਧੁੱਪ ਵਿਚ ਸੜਦਾ ਫਿਰਦਾ ਸੀ
ਉਦੋਂ ਉਹ ਧੁੱਪ ਵਿਚ ਠੰਡੀ ਛਾਂ ਵਰਗੀ ਸੀ
ਬੜੀ ਹੀ #Lucky ਸੀ ਉਹ ਮਰਜਾਨੀ
ਲਗਦੀ ਮੈਨੂੰ ਜਮ੍ਹਾ ਹੀ ਆਪਣੇ ਨਾਂ ਵਰਗੀ ਸੀ
ਜਦੋ ਮੇਰਾ ਜੀਣਾ ਔਖਾ ਹੋ ਜਾਂਦਾ ਸੀ
ਉਦੋਂ ਉਹ ਮੇਰੇ ਵਾਸਤੇ ਸਾਹ ਵਰਗੀ ਸੀ
Punjabi Sad Status