Rohit Mittal

141
Total Status

Teri Khamoshi Kithe E ?

ਲੋਕੀਂ ਸਾਰੇ ਮਖੌਲ ਕਰ-ਕਰ ਹੱਸੀ ਜਾਂਦੇ ਨੇ
ਪਤਾ ਨੀ ਮੇਰੀ ਹਾਸੀ ਕਿੱਥੇ ਏ
ਨਿਤ ਨਵੇਂ ਦੁੱਖ ਮਿਲ ਰਹੇ ਨੇ
ਪਤਾ ਨੀ ਜ਼ਿੰਦਗੀ ਫ਼ਸੀ ਕਿੱਥੇ ਏ
ਜਦੋਂ ਵੀ ਕੋਈ ਹਾਸਾ ਆਂਦਾ ਏ
ਉਦੋਂ ਹੀ ਤੇਰੀ ਯਾਦ ਆ ਜਾਂਦੀ ਏ
ਤੇ ਕਹਿੰਦੀ ਏ ਤੇਰੀ ਖਾਮੋਸੀ ਕਿੱਥੇ ਏ ?

Dil Tera Ho Gulam Gya

ਮੇਰੇ ਨਾਲ ਕਿੰਨੀਆਂ ਯਾਰੀ ਲਾਉਣ ਨੂੰ ਫਿਰਦੀਆਂ
ਚੰਦਰਾ ਦਿਲ ਤੇਰਾ ਹੀ ਹੋ ਗੁਲਾਮ ਗਿਆ ਏ
ਮੈ ਕਿਸੇ ਹੋਰ ਨਾਲ ਯਾਰੀ ਲਾਊਂਗਾ
ਜਾਨੇ ਆਹ ਵੀ ਤੈਨੂੰ ਪੈ ਵਹਿਮ ਗਿਆ ਹੈ
ਜਦੋ ਦੀ ਤੂੰ ਮੈਨੂ ਪਿੱਛੇ ਮੁੜ ਵੇਖ ਗਈ
ਉਦੋਂ ਦਾ ਨੀਂ ਦਿਲ ਮੇਰਾ ਸਹਿਮ ਗਿਆ ਹੈ...

Tainu Pyar Karda Rahunga

ਮੈਂ ਤੈਨੂੰ ਪਿਆਰ ਕਰਦਾ ਰਹੂੰਗਾ
ਪਰ ਪਿਆਰ ਦਿਖਾਉਣਾ ਛਡ ਦੂੰਗਾ
ਕਿਸੇ ਹੋਰ ਨੂੰ ਸ਼ਕ ਨਾ ਹੋਵੇ ਇਸ ਕਰਕੇ
ਮੈ ਤੇਰਾ ਜ਼ਿਕਰ ਕਰਨਾ ਛਡ ਦੂੰਗਾ
ਨੀ ਹੰਜੂ ਤੇਰੇ ਵੀ ਜ਼ਰੂਰ ਆਉਣਗੇ
ਜਦੋਂ ਮੈਂ ਤੇਰੇ ਮੂਹਰੇ ਆਉਣਾ ਛਡ ਦੂੰਗਾ...

Jadon Kami Meri Mehsus Hougi

ਤੈਨੂੰ ਹੋਰਾਂ ਕੋਲੋਂ ਪਿਆਰ ਬਥੇਰਾ ਮਿਲ ਜੂਗਾ
ਪਰ ਤੂੰ ਕਹੇਂਗੀ ਉਹਦੇ ਪਿਆਰ ਚ ਕੁਛ ਹੋਰ ਗੱਲ ਸੀ
ਤੈਨੂੰ ਹਸਾਉਣ ਵਾਲੇ ਵੀ ਬਥੇਰੇ ਮਿਲ ਜਾਣਗੇ
ਤੈਨੂੰ ਲਗਦਾ ਉਹਦੇ ਹਸਾਉਣ ਵਿਚ ਕੁਛ ਹੋਰ ਗੱਲ ਸੀ
ਜ਼ਿੰਦਗੀ ਤੇਰੀ ਹੁਣ ਵੀ ਨਿਕਲ ਜਾਊਗੀ
ਜਦੋਂ ਕਮੀ ਮੇਰੀ ਤੈਨੂੰ ਮਹਿਸੂਸ ਹੋਊਗੀ ਉਦੋਂ ਕਹੇਂਗੀ,
ਜਿੰਦਗੀ ਜੀਣ ਦਾ ਮਜ਼ਾ ਹੀ ਉਹਦੇ ਨਾਲ ਸੀ...

Dil nu mna ke dekhunga

ਦਿਲ ਆਪਣੇ ਨੂੰ ਮਨਾ ਕੇ ਦੇਖੁੰਗਾ
ਮੰਨ ਗਿਆ ਤਾਂ ਤੈਨੂ ਭੁਲਾ ਕੇ ਦੇਖੂਂਗਾ
ਪਰ ਮੈਨੂੰ ਪਤਾ ਹੈ ਨਾ ਹੀ ਦਿਲ ਨੇ ਮੰਨਣਾ
ਤੇ ਨਾ ਹੀ ਕਦੇ ਮੈਂ ਤੈਨੂੰ ਭੁੱਲਣਾ
ਫੇਰ ਵੀ ਦਿਲ ਆਪਣੇ ਨੂੰ ਦਰਦ ਦੇ ਕੇ ਦੇਖੁੰਗਾ
ਨਾਮ ਤੇਰਾ ਦਿਲ ਚੋਂ ਮਿਟਾ ਕੇ ਦੇਖੁੰਗਾ...