Vehlad Punjabi

1857
Total Status

Moment when you say goodbye

That awkward moment when you say goodbye to someone
and you end up walking in the same direction.

Babbu Maan - Dil tan paagal hai

ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,
ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!
ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ..!!

ਦਿਲ ਨਾਲ ਦਿਲ ਕਦੇ ਮਿਲਿਆ ਹੀ ਨਈ ਪਿਆਰ ਤਾ ਸੀ ਜਿਸ੍ਮਾਣੀ,
ਤੱਤੀਆਂ ਠੰਡੀਆਂ ਸਾਹਾ ਲੈ ਕ ਤੁਰ ਗੇ ਦਿਲ ਦੇ ਜਾਨੀ,
ਕੋਈ ਰੂਹ ਦਾ ਸਾਥੀ ਨਈ ਇਹ ਨਬਜ ਵੀ ਇਕ ਦਿਨ ਰੁਕ ਜਾਉ..!!

ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,
ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!

ਹਰ ਵੇਲੇ ਕਿਉ ਰਹੇ ਵਜਾਂਦਾ ਆਸਾ ਦੀ ਸ਼ਿਹਨਾਈ,
ਇਕ ਦਿਨ ਤੈਨੂੰ ਸਾੜ ਦੇਵੇਗੀ ਯਾਦਾ ਦੀ ਗਰਮਾਈ,
ਕਿ ਪਤਾ ਸੀ ਮੈਨੂੰ ਹਾਏ, ਹਿਜਰ ਦਾ ਬੱਦਲ ਵਰ ਜਾਉ,
ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,
ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!

ਛੱਡ ਵੇ ਮਾਨਾਂ ਗੱਮ ਤਾ ਹੁੰਦੇ ਜ਼ਿੰਦਗੀ ਦਾ ਸਰਮਾਇਆ,
ਬੇਮੂਰਵਤ ਲੋਕਾ ਲਈ ਕਿਉ ਆਪਣਾ ਆਪ ਗਵਾਇਆ,
ਜਿਥੇ ਇਹਣੇ ਫੱਟ ਖਾਦੇ ਏ ਪੀੜਾ ਵੀ ਜਰ ਜਾਉ,
ਦਿਲ ਤਾ ਪਾਗਲ ਹੈ ਦੋ ਘੜ੍ਹੀਆਂ ਰੋ ਕੇ ਚੁਪ ਕਰ ਜਾਊ,
ਜਿਥੇ ਸਾਰੀ ਦੁਨਿਆ ਛੱਡੀ ਤੇਰੇ ਬਿਨ ਵੀ ਸਰ ਜਾਊ,,,!!

Manmohan Waris - Dass sanu ki milya

ਤੇਰੇ ਨਾਲ ਮੁੱਹਬਤਾਂ ਪਾ ਕੇ ਦੱਸ ਸਾਨੂੰ ਕਿ ਮਿਲੇਆ,
ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲੇਆ,

ਮਿੱਟੀ ਵਿਚ ਰੋਲ ਦਿੱਤਾ ਸਾਡਾ ਸ੍ਚਾ ਪਿਆਰ ਨੀ,
ਕੱਚ ਨਾਲੋ ਕੱਚੇ ਤੇਰੇ ਕੋਲ ਤੇ ਕਰਾਰ ਨੀ,
ਤੇਰੇ ਝੂਠੇਆ ਦਿਲਾਸੇਆ ਚ ਆ ਕੇ ਦੱਸ ਸਾਨੂੰ ਕਿ ਮਿਲੇਆ,
ਤੇਰੇ ਨਾਲ ਮੁੱਹਬਤਾਂ ਪਾ ਕੇ ਦੱਸ ਸਾਨੂੰ ਕਿ ਮਿਲੇਆ,
ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲੇਆ,

ਪੁੱਗਦੀ ਰਹੀ ਤੂੰ ਸਾਨੂੰ ਲਾਰੇਆ ਦੇ ਨਾਲ ਨੀ,
ਯਾਰੀ ਤੂੰ ਪਵਾਈ ਸਾਡੀ ਤਾਰੇਆ ਦੇ ਨਾਲ ਨੀ,
ਨੀਂਦ ਤੇਰੇ ਪਿਛੇ ਰਾਤਾ ਦੀ ਗਵਾ ਕੇ ਦੱਸ ਸਾਨੂੰ ਕਿ ਮਿਲੇਆ,
ਤੇਰੇ ਨਾਲ ਮੁੱਹਬਤਾਂ ਪਾ ਕੇ ਦੱਸ ਸਾਨੂੰ ਕਿ ਮਿਲੇਆ,
ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲੇਆ,

ਚਿਹਰੇ ਤੇ ਬਣੋਟੀ ਚਿਹਰਾ ਕਿੰਜ ਪਹਿਚਾਣਦਾ,
ਤੇਰੇਆ ਇਰਾਦੇਆ ਨੂ ਮੀਤ ਕਿਵੇ ਜਾਣਦਾ,
ਜਿੰਦ ਦੁਖਾ ਵਿਚ ਆਪਣੀ ਫ੍ਸਾ ਕੇ ਦੱਸ ਸਾਨੂੰ ਕਿ ਮਿਲੇਆ,
ਤੇਰੇ ਨਾਲ ਮੁੱਹਬਤਾਂ ਪਾ ਕੇ ਦੱਸ ਸਾਨੂੰ ਕਿ ਮਿਲੇਆ,
ਦਿਲ ਕਮਲਾ ਤੇਰੇ ਨਾਲ ਲਾ ਕੇ ਦੱਸ ਸਾਨੂੰ ਕਿ ਮਿਲੇਆ...

Babbu Maan - Ajj din hashar da

ਅੱਜ ਦਿਨ ਹਸ਼ਰ ਦਾ ਨੀ ਕੱਲ ਮੈਂ ਨੀ ਰਹਿਣਾ
ਜੇ ਲਾਈ ਯਾਰੀ ਮੁੱਲ ਮੋੜਨਾ ਪੈਣਾ
ਤੂੰ ਅੱਗੇ ਵਧਿਆ ਤੈਨੂੰ ਫਰਕ ਨੀ ਪੈਣਾ
ਮੈਂ ਪਿੱਛੇ ਹਟ ਗਿਆ ਮੇਰਾ ਕੱਖ ਨੀ ਰਹਿਣਾ
ਅੱਜ ਦਿਨ ਹਸ਼ਰ ਦਾ ਨੀ ਕੱਲ ਮੈਂ ਨੀ ਰਹਿਣਾ….!

ਹੱਥਾਂ ਤੇ ਰੱਖ ਬਲਦੇ ਕੋਲੇ ਮੈਂ ਤੇਰੇ ਨਾਲ ਲੈ ਲਾਂ ਲਾਂਵਾਂ
ਖੂਨ ਹੱਥਾਂ ਦਾ ਕੱਢ ਕੇ ਬੀਬਾ ਆਜਾ ਤੇਰੀ ਮਾਂਗ ਸਜਾਵਾਂ
ਯਾਰ ਨਸੀਬਾਂ ਦੇ ਨਾਲ ਮਿਲਦੇ ਯਾਰ ਬਣਾ ਕੇ ਰੱਖ ਲੈ ਗਹਿਣਾ
ਅੱਜ ਦਿਨ ਹਸ਼ਰ ਦਾ ਨੀ ਕੱਲ ਮੈਂ ਨੀ ਰਹਿਣਾ….!

ਦਿਲ ਜਲਿਆਂ ਦਾ ਕੀ ਏ ਜਿੱਥੇ ਰਾਤ ਪਵੇ ਓਥੇ ਸਾਉਨ ਜਾਈਏ
ਰਿੱਜ਼ਦੇ ਹੋਏ ਜਖ਼ਮਾਂ ਉੱਤੇ ਦਸ ਰਸਾਉਂਨਤਾ ਕੀ ਲਾਈਏ
ਮਿੱਟੀ ਬਣ-ਬਣ ਜਿੰਦੜੀ ਖੁਰਦੀ ਫਿਰ ਵੀ ਤੇਰੇ ਅਸੀਂ ਚਰਨੀ ਰਹਿਣਾ
ਅੱਜ ਦਿਨ ਹਸ਼ਰ ਦਾ ਨੀ ਕੱਲ ਮੈਂ ਨੀ ਰਹਿਣਾ….!

ਤੂੰ ਤਾਂ ਮੰਜਿਲ ਲੱਭ ਲਈ ਏ ਅਸੀਂ ਲੱਭ ਦੇ ਰਹਿਗੇ ਰਸਤਾ ਨੀ
ਜੀਹਦਾ ਕੋਈ ਮੁੱਲ ਨਹੀਂ ਸੀ ਅੱਜ ਕੌਡੀਆਂ ਤੋ ਵੀ ਸਸਤਾ ਨੀ
ਮਰਨ ਤੋਂ ਪਿੱਛੋਂ ਵੀ ਤੇਰੇ ਨਾਲ ਬਣ ਕੇ ਮੈਂ ਪਰਛਾਵਾਂ ਰਹਿਣਾ
ਅੱਜ ਦਿਨ ਹਸ਼ਰ ਦਾ ਨੀ ਕੱਲ ਮੈਂ ਨੀ ਰਹਿਣਾ….!

Hans Raj Hans - Pairan de nishaan chad ke

ਮੁੱਕਦੇ ਸਾਹਾਂ ਦੀ, ਦਰਦ ਕਹਾਣੀ, ਜਾ ਨੈਣਾਂ ਚੋਂ ਵਹਿੰਦਾ ਪਾਣੀ…..੨
ਅਗਲੇ ਸਫਰ ਲਈ ਯਾਦਾਂ ਦਾ, ਸਮਾਨ ਛੱਡ ਕੇ ਜਾਵਾਂਗੇ….
ਤੇਰੇ ਰਾਹਾਂ ਦੇ ਵਿਚ, ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ….
ਰਾਹਾਂ ਦੇ ਵਿਚ, ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ….
ਮੁੱਕਦੇ ਸਾਹਾਂ ਦੀ, ਦਰਦ ਕਹਾਣੀ, ਜਾ ਨੈਣਾਂ ਚੋਂ ਵਹਿੰਦਾ ਪਾਣੀ….

ਉਂਝ ਵੀ ਤਾਂ ਤੂੰ ਸਿੱਪੀ ਦੇ ਵਿਚ, ਮੋਤੀ ਵਾਂਗੂ ਰਹਿੰਦੀ ਏਂ,
ਜਾਂ ਫੇਰ ਸਾਡੇ ਨੈਣ ਬਣ ਕੇ, ਪਲਕਾਂ ਛਾਂਵੇ ਬਹਿੰਦੀ ਏਂ….
ਓ…ਉਂਝ ਵੀ ਤਾਂ ਤੂੰ ਸਿੱਪੀ ਦੇ ਵਿਚ, ਮੋਤੀ ਵਾਂਗੂ ਰਹਿੰਦੀ ਏਂ,
ਜਾਂ ਫੇਰ ਸਾਡੇ ਨੈਣ ਬਣ ਕੇ, ਪਲਕਾਂ ਛਾਂਵੇ ਬਹਿੰਦੀ ਏਂ….
ਖਵਾਬਾਂ ਦਾ ਹੁਣ ਤੇਰੇ ਲਈ…ਓ
ਖਵਾਬਾਂ ਦਾ ਹੁਣ ਤੇਰੇ ਲਈ, ਜਹਾਨ ਛੱਡ ਕੇ ਜਾਵਾਂਗੇ….
ਤੇਰੇ ਰਾਹਾਂ ਦੇ ਵਿਚ, ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ….
ਮੁੱਕਦੇ ਸਾਹਾਂ ਦੀ, ਦਰਦ ਕਹਾਣੀ, ਜਾ ਨੈਣਾਂ ਚੋਂ ਵਹਿੰਦਾ ਪਾਣੀ….

ਸਾਡਾ ਨੀ ਕੁੱਝ ਕੋਲ ਅਸਾਡੇ, ਸਭੇ ਕੁੱਝ ਹੀ ਤੇਰਾ ਏ,
ਸ਼ਹਿਰ ਤੇਰੇ ਵਿਚ ਪਾਈਆ ਐਂਵੇ, ਰੂਹਾਂ ਵਾਲਾ ਫੇਰਾ ਏ……
ਸਾਡਾ ਨੀ ਕੁੱਝ ਕੋਲ ਅਸਾਡੇ, ਸਭੇ ਕੁੱਝ ਹੀ ਤੇਰਾ ਏ,
ਸ਼ਹਿਰ ਤੇਰੇ ਵਿਚ ਪਾਈਆ ਐਂਵੇ, ਰੂਹਾਂ ਵਾਲਾ ਫੇਰਾ ਏ……
ਤੇਰੇ ਗੱਲ ਲੱਗ ਰੋਵਣ ਨੂੰ ਓ…..
ਤੇਰੇ ਗੱਲ ਲੱਗ ਰੋਵਣ ਨੂੰ, ਅਰਮਾਨ ਛੱਡ ਕੇ ਜਾਵਾਂਗੇ….
ਤੇਰੇ ਰਾਹਾਂ ਦੇ ਵਿਚ, ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ….
ਮੁੱਕਦੇ ਸਾਹਾਂ ਦੀ, ਦਰਦ ਕਹਾਣੀ, ਜਾ ਨੈਣਾਂ ਚੋਂ ਵਹਿੰਦਾ ਪਾਣੀ….

ਮੁੱਕਦੇ ਸਾਹਾਂ ਦੀ, ਦਰਦ ਕਹਾਣੀ, ਜਾ ਨੈਣਾਂ ਚੋਂ ਵਹਿੰਦਾ ਪਾਣੀ…..੨
ਅਗਲੇ ਸਫਰ ਲਈ ਯਾਦਾਂ ਦਾ, ਸਮਾਨ ਛੱਡ ਕੇ ਜਾਵਾਂਗੇ….
ਤੇਰੇ ਰਾਹਾਂ ਦੇ ਵਿਚ, ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ….
ਰਾਹਾਂ ਦੇ ਵਿਚ, ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ….
ਮੁੱਕਦੇ ਸਾਹਾਂ ਦੀ, ਦਰਦ ਕਹਾਣੀ, ਜਾ ਨੈਣਾਂ ਚੋਂ ਵਹਿੰਦਾ ਪਾਣੀ…