ਅੱਜ ਦਿਨ ਹਸ਼ਰ ਦਾ ਨੀ ਕੱਲ ਮੈਂ ਨੀ ਰਹਿਣਾ
ਜੇ ਲਾਈ ਯਾਰੀ ਮੁੱਲ ਮੋੜਨਾ ਪੈਣਾ
ਤੂੰ ਅੱਗੇ ਵਧਿਆ ਤੈਨੂੰ ਫਰਕ ਨੀ ਪੈਣਾ
ਮੈਂ ਪਿੱਛੇ ਹਟ ਗਿਆ ਮੇਰਾ ਕੱਖ ਨੀ ਰਹਿਣਾ
ਅੱਜ ਦਿਨ ਹਸ਼ਰ ਦਾ ਨੀ ਕੱਲ ਮੈਂ ਨੀ ਰਹਿਣਾ….!

ਹੱਥਾਂ ਤੇ ਰੱਖ ਬਲਦੇ ਕੋਲੇ ਮੈਂ ਤੇਰੇ ਨਾਲ ਲੈ ਲਾਂ ਲਾਂਵਾਂ
ਖੂਨ ਹੱਥਾਂ ਦਾ ਕੱਢ ਕੇ ਬੀਬਾ ਆਜਾ ਤੇਰੀ ਮਾਂਗ ਸਜਾਵਾਂ
ਯਾਰ ਨਸੀਬਾਂ ਦੇ ਨਾਲ ਮਿਲਦੇ ਯਾਰ ਬਣਾ ਕੇ ਰੱਖ ਲੈ ਗਹਿਣਾ
ਅੱਜ ਦਿਨ ਹਸ਼ਰ ਦਾ ਨੀ ਕੱਲ ਮੈਂ ਨੀ ਰਹਿਣਾ….!

ਦਿਲ ਜਲਿਆਂ ਦਾ ਕੀ ਏ ਜਿੱਥੇ ਰਾਤ ਪਵੇ ਓਥੇ ਸਾਉਨ ਜਾਈਏ
ਰਿੱਜ਼ਦੇ ਹੋਏ ਜਖ਼ਮਾਂ ਉੱਤੇ ਦਸ ਰਸਾਉਂਨਤਾ ਕੀ ਲਾਈਏ
ਮਿੱਟੀ ਬਣ-ਬਣ ਜਿੰਦੜੀ ਖੁਰਦੀ ਫਿਰ ਵੀ ਤੇਰੇ ਅਸੀਂ ਚਰਨੀ ਰਹਿਣਾ
ਅੱਜ ਦਿਨ ਹਸ਼ਰ ਦਾ ਨੀ ਕੱਲ ਮੈਂ ਨੀ ਰਹਿਣਾ….!

ਤੂੰ ਤਾਂ ਮੰਜਿਲ ਲੱਭ ਲਈ ਏ ਅਸੀਂ ਲੱਭ ਦੇ ਰਹਿਗੇ ਰਸਤਾ ਨੀ
ਜੀਹਦਾ ਕੋਈ ਮੁੱਲ ਨਹੀਂ ਸੀ ਅੱਜ ਕੌਡੀਆਂ ਤੋ ਵੀ ਸਸਤਾ ਨੀ
ਮਰਨ ਤੋਂ ਪਿੱਛੋਂ ਵੀ ਤੇਰੇ ਨਾਲ ਬਣ ਕੇ ਮੈਂ ਪਰਛਾਵਾਂ ਰਹਿਣਾ
ਅੱਜ ਦਿਨ ਹਸ਼ਰ ਦਾ ਨੀ ਕੱਲ ਮੈਂ ਨੀ ਰਹਿਣਾ….!

Leave a Comment