ਪੈਦਲ ਤੁਰਿਆ ਜਾਂਦਾ......   ਕਹਿੰਦਾ ਸਾਇਕਲ ਜੁੜ ਜਾਵੇ...।
ਸਾਇਕਲ ਵਾਲਾ ਫੇਰ .....     ਸਕੂਟਰ-ਕਾਰ ਭਾਲਦਾ ਏ......।
ਪੜ੍ਹਿਆ-ਲਿਖਿਆ ਬੰਦਾ..... ਫੇਰ ਰੁਜ਼ਗਾਰ ਭਾਲਦਾ ਏ.....।
ਮਿਲ ਜਾਵੇ ਰੁਜ਼ਗਾਰ ਤਾਂ....  ਸੋਹਣੀ ਨਾਰ ਭਾਲਦਾ ਏ....।
ਆ ਜਾਵੇ ਜੇ ਨਾਰ .....       ਤਾਂ ਕਿਹੜਾ ਪੁੱਛਦਾ ਬੇਬੇ ਨੂੰ....।
ਉਦੋਂ ਮੁੰਡਾ ਚੋਪੜੀਆਂ....    ਤੇ ਚਾਰ ਭਾਲਦਾ ਏ.......।
ਸਾਰੀ ਉਮਰੇ ਬੰਦਾ....       ਰਹਿੰਦਾ ਏ ਮੰਗਦਾ......।
ਬੁੱਢਾ ਬੰਦਾ ਥੋੜਾ ਜਿਹਾ....  ਸਤਿਕਾਰ ਭਾਲਦਾ ਏ.....।
ਇਹ ਵੀ ਰਾਮ ਕਹਾਣੀ....   ਬਹੁਤੇ ਦਿਨ ਤੱਕ ਨਹੀ ਚਲਦੀ...।
ਆਖਰ ਯਾਰੋ ਬੰਦਾ....       ਬੰਦੇ ਚਾਰ ਭਾਲਦਾ ਏ....!!!

Leave a Comment