ਇੱਕ #ਬੇਵਫਾ ਦਿਲ ਲੁਕਿਆ ਸੀ ਮੇਰੇ ਸੋਹਣੇ ਯਾਰ ਅੰਦਰ,
ਫਿਰ ਇੱਕ #ਧੋਖਾ ਹੋ ਚੱਲਿਆ ਲੱਗਦੇ ਸੱਚੇ #ਪਿਆਰ ਅੰਦਰ,
ਬੇਗਾਨਿਆਂ ਦੀ ਮਾਰ ਵਿੱਚ ਉਹ #ਦਰਦ ਤੇ ਜ਼ਖਮ ਕਿੱਥੇ,
ਜਿਹੜੇ ਲੁਕੇ ਹੁੰਦੇ ਨੇ ਅਪਣੇ ਸੋਹਣੇ ਯਾਰਾਂ ਦੇ ਵਾਰ ਅੰਦਰ,
ਇਸ ਦੁਨੀਆਂ 'ਚ ਬਿਨਾਂ ਮਤਲਬ ਕੋਈ ਪਿਆਰ ਨੀ ਕਰਦਾ,
ਮਤਲਬ ਨਿਕਲਣ ਤੇ ਛੱਡ ਜਾਂਦੇ ਸਾਰੇ ਇਸ ਸੰਸਾਰ ਅੰਦਰ,
ਸੱਚ ਜਾਣੀ “ਧਰਮ“ ਲੋੜ ਪੈਣ ਤੇ ਨੇ ਸਭ ਪਿਆਰ ਕਰਦੇ,
ਤੇ ਵਕਤ ਪੈਣ ਤੇ ਕੱਢ ਜਾਂਦੇ ਨੇ ਜੋ ਹੁੰਦੀ ਲੁਕੀ ਖ਼ਾਰ ਅੰਦਰ...

Leave a Comment