ਦਿੱਤਾ ਐਨਾਂ ਪਿਆਰ ਜਿਹਨਾ ਨੇ, ਕਲਾਸ ' ਚੋਂ ਕੱਢ ਤਾ ਬਾਹਰ ਜਿਹਨਾ ਨੇ,
ਇੰਟਰਨਲ ਸਾਡੀ ਕੋਈ ਨਾ ਭੇਜੀ, ਸਪਲੀਆਂ ਚ ਦਿਤਾ ਅਵਾਰਡ ਜਿਹਨਾ ਨੇ,
ਕਰਦਾ ਕੀ ਮੈ ਦੱਸੋ ਯਾਰੋ, ਘਰ ਦਿਆਂ ਨੂੰ ਵੀ ਬੁਲਾ ਨੀ ਸਕਿਆ,
ਮੈ ਜਿੰਨਾ ਦਾ ਲੈਕਚਰ ਲਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ,
ਘਰ ਦੇ ਕਹਿੰਦੇ ਹੁਣ ਗੱਲ ਬਣ ਜੂ, ਮੁੰਡਾ ਸਾਡਾ ਡਿਗਰੀ ਕਰ ਜੂ,
ਪਰ ਘਰ ਦਿਆਂ ਨੂੰ ਇਹ ਕੌਣ ਸਮਝਾਵੇ , ਮੁੰਡਾ ਨਿੱਤ ਠੇਕੇ ਤੇ ਜਾਵੇ,
ਗੱਲ ਕੰਨਾਂ ' ਚ ਪਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ,
ਮੈ ਜਿੰਨਾ ਦਾ ਲੈਕਚਰ ਲਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ,
ਲੈਕਚਰਾਰਾਂ ਨੇ ਬਹੁਤ ਸਤਾਇਆ , ਜਿੱਥੇ ਟੱਕਰਿਆ ਉੱਥੇ ਢਾਇਆ,
ਕਹਿੰਦੇ ਕਾਕਾ ਕੁੜੀਆ ਛੇੜੇਂ , ਬਹਿਨਾਂ ਐ ਤੂੰ ਜਾ ਜਾ ਨੇੜੇ,
ਤਾਂ ਵੀ ਕੋਈ ਫਸਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ,
ਮੈ ਜਿੰਨਾ ਦਾ ਲੈਕਚਰ ਲਾ ਨੀ ਸਕਿਆ, ਓਹਨਾਂ ਤੋ ਮਾਫੀ਼ ਚਾਹੁਨਾਂ....
You May Also Like





