ਤੇਰੇ ਦਿਲ ਵਿੱਚ ਜਦ ਵੀ ਮੇਰੀਆਂ ਯਾਦਾਂ ਫੇਰੇ ਪਾਉਂਣਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਆਉਣਗੀਆਂ...

ਜਿਥੇ ਪਹਿਲੀ ਵਾਰ ਮਿਲੇ ਸੀ ਯਾਦ ਆਊ ਓ ਥਾਂ ਤੈਂਨੂੰ
ਜਿਸ ਉੱਤੇ ਸਿਰ ਧਰ ਸਾਉਂਦੀ ਸੇਂ ਨਾਂ ਭੁੱਲਣੀ ਮੇਰੀ ਬਾਂਹ ਤੈਨੂੰ
ਬੀਤੀਆਂ ਯਾਦਾਂ ਜਿੰਦ ਤੇਰੀ ਨੂੰ ਹਿਜਰ ਦੇ ਫਾਹੇ ਲਾਉਂਣਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਆਉਣਗੀਆਂ...

ਸਾਉਣ ਮਹੀਨਾਂ ਸਰਦ ਹਵਾਂਵਾਂ ਰਾਸ ਨਾ ਇਸ਼ਕ ਬਿਮਾਰਾਂ ਨੂੰ
ਮੈਨੂੰ ਕੱਲੀ ਰਹਿਣ ਦਿਓ ਤੂੰ ਆਖੇਂਗੀ ਮੁਟਿਆਰਾਂ ਨੂੰ
ਕਾਲੀਆਂ ਕੋਇਲਾਂ ਰੋਂਦੀ ਹੋਈ ਨੂੰ ਆਕੇ ਹੋਰ ਰਵਾਉਣਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਆਉਣਗੀਆਂ...

ਯਾਦ ਸੱਜਣ ਦੀ ਸੱਪ ਵਰਗੀ ਤੇਰੇ ਤਨ ਮਨ ਜ਼ਹਿਰ ਸਮੋ ਜਾਊ
ਜਿਉਣਾ ਤਾਂ ਇਕ ਪਾਸੇ ਤੈਨੂੰ ਮਰਨਾ ਔਖਾ ਹੋ ਜਾਊ
ਮੰਗਲ ਵਾਜੋਂ ਜਾਨ ਨਾਂ ਨਿਕਲੂ ਅੱਖੀਆਂ ਮੀਂਹ ਵਰਸਾਉਂਣਗੀਆਂ
ਸੁੱਤੀ ਪਈ ਨੂੰ ਹਿੱਚਕੀਆਂ ਆਉਣਗੀਆਂ...

Leave a Comment