Sharry Maan Meri Zindagi
ਕੋਈ ਕਰ ਜਾ ਬੇਵਫਾਈ ਕੁਝ ਗੀਤ ਝੋਲੀ ਪਾ ਦੇ...
ਮੈਨੂੰ ਛੱਡ ਜਾ ਦੇ ਕੇ ਧੋਖਾ, ਮੇਰੀ ਜ਼ਿੰਦਗੀ ਬਣਾ ਦੇ

ਕੋਈ ਮੇਹਣਾ ਮਾਰ ਐਸਾ, ਨੀ ਮੈਂ ਰਾਤਾਂ ਨੂੰ ਨਾ ਸੋਵਾਂ
ਗੀਤ ਬੈਠ ਜਾਣ ਕੋਲੇ ਜਦੋਂ ਕੱਲਾ ਕੀਤੇ ਹੋਵਾਂ
ਮੈਨੂੰ ਸ਼ਿਵ ਦੀਆਂ ਕਿਤਾਬਾਂ ਤੂੰ ਬਟਾਲੇ ਤੋਂ ਮੰਗਾ ਦੇ
ਕੋਈ ਕਰ ਜਾ ਬੇਵਫਾਈ ਕੁਝ ਗੀਤ ਝੋਲੀ ਪਾ ਦੇ
ਮੈਨੂੰ ਛੱਡ ਜਾ ਦੇ ਕੇ ਧੋਖਾ ਮੇਰੀ ਜ਼ਿੰਦਗੀ ਬਣਾ ਦੇ
ਕੋਈ ਕਰ ਜਾ ਬੇਵਫਾਈ ਕੁਝ ਗੀਤ ਝੋਲੀ ਪਾ ਦੇ...

ਕਾਪੀ ਵਿੱਚ ਕੁੱਝ ਸ਼ੇਅਰ ਲਿਖੇ ਨੇ
ਕੱਟ ਕੱਟ ਕੇ ਫੇਰ ਲਿਖੇ ਨੇ
ਜ਼ਜਬਾਤਾਂ ਦੇ ਢੇਰ ਲਿਖੇ ਨੇ
ਕੀਹਦੇ ਲਈ ਇਹ ਦਿਲ ਸਫਿਆ ਤੇ ਵਾਇਆ ਏ ਯਾਰਾ
ਐਵੇਂ ਨਹੀਉਂ ਗੀਤਾਂ ਵਾਲੀ ਕਾਪੀ ਭਰ ਜਾਂਦੀ
ਕੋਈ ਇਸ਼ਕ ਜਰੂਰ ਤੂੰ ਦਿਲ ਨੂੰ ਲਾਇਆ ਏ ਯਾਰਾ
ਐਵੇ ਨਹੀਉਂ ਗੀਤਾਂ ਵਾਲੀ ਕਾਪੀ ਭਰ ਜਾਂਦੀ.....

Leave a Comment