Page - 122

Mere Janaje Wich Oh Shamil Hoya Hona

ਜੋ ਸਖਸ਼ ਨਿੱਤ ਮੰਗਦਾ ਸੀ ਦੁਆਵਾਂ ਮੇਰੀ ਮੌਤ ਦੀਆਂ,
ਮੇਰੇ ਜਨਾਜ਼ੇ ਵਿੱਚ ਉਹ ਵੀ ਸ਼ਾਮਿਲ ਹੋਇਆ ਹੋਣਾ ਏ,
ਸਾਡੀ ਬਦਨਾਮੀ ਤੇ ਹੱਸਦਾ ਸੀ ਜੋ ਰਲ ਗੈਰਾਂ ਨਾਲ,
ਮੇਰੀ ਲਾਸ਼ ਦੇਖ ਕੇ ਅੱਜ ਉਹ ਵੀ ਰੋਇਆ ਹੋਣਾ ਏ,
ਜੋ ਕਹਿੰਦਾ ਸੀ ਮੈਨੂੰ ਕਦੇ ਮੁੜ ਸ਼ਕਲ ਨਾ ਦਿਖਾਈਂ,
ਮੇਰਾ ਮੁੱਖ ਵੇਖ ਕੇ ਅੱਜ ਉਹ ਵੀ ਮੋਇਆ ਹੋਣਾ ਏ,
ਜਿਸਨੁੰ ਜਿਉਂਦੇ ਜੀਅ ਪਾ ਕੇ ਮੈਂ ਖੋਇਆ ਸੀ ਕਦੇ,
ਅੱਜ ਮੈਨੂੰ ਗਵਾ ਕੇ ਉਸ ਨੇ ਵੀ ਕੁਝ ਖੋਇਆ ਹੋਣਾ ਏ...

Sade Sajjan Sanu Bhula Gaye Ne

ਸੱਜਣਾ ਦੇ ਦਿੱਤੇ ਗਮ ਸਾਨੂੰ ਜੀਣ ਦੀ ਜਾਂਚ ਸਿਖ਼ਾ ਗਏ ਨੇ,
ਜਿੰਨੀ ਬਚੀ ਜ਼ਿੰਦਗੀ ਪੀਣ ਲਈ ਠੇਕਿਆਂ ਤੇ ਬਿਠਾ ਗਏ ਨੇ,

ਅਸੀਂ ਕਦੇ ਸੁਪਨੇ ਵਿੱਚ ਵੀ ਨੀ ਸੋਚਿਆ ਜੋ ਕੀਤਾ ਉਨਾਂ ਨੇ,
ਬੇਦਰਦ ਸਾਡੀ ਜ਼ਿੰਦਗੀ ਵਿੱਚ ਐਸਾ ਭਾਣਾਂ ਵਰਤਾ ਗਏ ਨੇ,

ਲੋਕ ਤਾਂ ਸਾਰੀ ਜ਼ਿੰਦਗੀ ਮਰ ਚੁੱਕਿਆਂ ਨੂੰ ਵੀ ਚੇਤੇ ਰੱਖ ਲੇਂਦੇ,
ਸਾਡੇ ਸੱਜਣ ਸਾਨੂੰ ਯਾਰੋ ਜੱਗ ਤੇ ਜਿਉਂਦੇ ਜੀਅ ਭੁਲਾ ਗਏ ਨੇ... :(

Bass Haalat Badal Gaye Ne

ਉਹੀ ਰਾਹਾਂ ਉਹੀ #ਮੁਸਾਫਿਰ
ਬੱਸ ਰਾਹੀਆਂ ਦੇ #ਜ਼ਜਬਾਤ ਬਦਲ ਗਏ ਨੇ

ਉਹੀ ਮੈਂ ਹਾਂ ਉਹੀ ਤੂੰ ਏ,
ਬੱਸ #ਹਾਲਾਤ ਬਦਲ ਗਏ ਨੇ !!! :(

Tainu Apna Bnaun Layi Sajjna

ਤੂੰ ਕੀ ਜਾਣੇ ਤੈਨੂੰ ਆਪਣਾ ਬਨਾਉਣ ਲਈ ਸੱਜਣਾਂ,
ਅਸੀਂ #ਜ਼ਿੰਦਗੀ ਚ ਕਿੰਨੀਆਂ ਮੁਸ਼ਕਿਲਾਂ ਟਾਲੀਆਂ,

ਦਿਨ ਬੜੇ ਔਖੇ ਲੰਘਦੇ ਸਾਡੇ ਤੇਰੇ ਬਿਨਾਂ ਜੱਗ ਤੇ,
ਬੜੀ ਮੁਸ਼ਕਿਲ ਨਾਲ ਲੰਘਦੀਆਂ ਰਾਤਾਂ ਕਾਲੀਆਂ,

ਉਸ ਰੱਬ ਨੂੰ ਪਤਾ ਨੀ ਕੀ ਮਨਜ਼ੂਰ ਹੋਣਾ ਆਖਿਰ,
ਪਰ ਤੇਰੇ ਨਾਲ ਜੀਣ ਲਈ ਅਸੀਂ ਉਮਰਾਂ ਗਾਲੀਆਂ,

ਲਗਦਾ ਕਬਰਾਂ ਤੱਕ ਜਾਣਗੀਆਂ ਸਾਡੇ ਨਾਲ ਯਾਰਾਂ,
ਜੋ ਤੈਨੂੰ ਪਾਉਣ ਲਈ ਅਸੀਂ ਦਿਲ 'ਚ ਰੀਝਾਂ ਪਾਲੀਆਂ...

Asin Fullan Ton Fatt Khaye Hoye Ne

ਸਾਡੇ ਅੰਦਰ ਦਰਦ ਵਥੇਰੇ ਬਾਹਰੋਂ ਸਾਰੇ #ਜ਼ਖਮ ਮਿਟਾਏ ਹੋਏ ਨੇ,
ਕੰਢਿਆਂ ਨੂੰ ਨਈ ਅਜ਼ਮਾਉਣਾਂ ਫੁੱਲਾਂ ਤੋ ਫੱਟ ਅਸੀਂ ਖਾਏ ਹੋਏ ਨੇ,
ਸਾਡੀ ਬੇਗੁਨਾਹੀ ਨਾ ਹੀ ਕਦੇ ਸਾਬਿਤ ਹੋਈ ਨਾ ਹੀ ਕਦੇ ਹੋਣੀ ਏ,
ਸਾਡੇ ਸੱਜਣਾਂ ਨੇ #ਇਲਜ਼ਾਮ ਹੀ ਸਿਰ ਤੋਂ ਪੈਰਾਂ ਤੱਕ ਲਾਏ ਹੋਏ ਨੇ,
ਅਸੀਂ #ਬੇਦਰਦ ਯਾਰੋ ਇੰਨੇ ਕਿਸੇ ਦੇ ਦਰਦ ਵੀ ਨੀ ਖਰੀਦ ਸਕਦੇ,
ਪੱਲੇ ਸਾਡੇ ਕੱਖ ਨਾਂ ਦਿਲ ਦੀ ਭਾਣ ਚੋ ਸਾਰੇ ਸਿੱਕੇ ਮੁਕਾਏ ਹੋਏ ਨੇ,
ਨਾਂ ਮੈਂ ਸਾਥ ਨਿਭਾਉਣਾ ਕਿਸੇ ਦਾ ਨਾਂ ਸਾਥੀ ਕਿਸੇ ਨੇ ਬਨਣਾ ਮੇਰਾ,
“ਧਰਮ“ ਦੁਨੀਂਓ ਦੂਰ ਅਸੀਂ ਘਰ ਕਬਰਾਂ ਨਾਲ ਸਾਂਝੇ ਪਾਏ ਹੋਏ ਨੇ... :(