Page - 120

Ni Tu Kuch Boldi Tan Sahi

ਗੱਲ ਸੁਣ ਕਾਲਜੇ 'ਚ ਹੌਲ ਪੈ ਗਿਆ,
ਸਾਹ ਉੱਤੇ ਦਾ ਉੱਤੇ ਹੀ ਮੇਰਾ ਰਹਿ ਗਿਆ,
ਦਿੱਤੀ ਆ ਜੁਬਾਨ ਤੈਨੂੰ ਰੱਬ ਨੇ ਨੀ ਮੂੰਹੋ ਕੁਝ ਬੋਲਦੀ ਤਾਂ ਸਈ,
ਉਸੇ ਦਿਨ ਛੱਡ ਦਿੰਦਾ 'ਪਵਨ' ਪਿੱਛੇ ਤੇਰੇ ਆਉਣਾ ਕੁਝ ਬੋਲਦੀ ਤਾਂ ਸਈ

Gille kagaz de akhar vargi sadi jind

Gille kagaz te likhe akhar vargi ae sadi jind sajna,
Jihnu padhna vi kise nahi te jalauna vi kise nahi,
Bina tel de devee vargi ae hasti tere bin "Shahbaz" di,
jihnu chuna vi kise nahi te jgauna vi kise nahi.... :(

Tera Saath Nibhaun Wala Koi Naa

ਮੰਨਿਆ ਕਿ ਅੱਜ ਅਸੀਂ ਹਾਂ ਇਕੱਲੇ ਹੋ ਚੱਲੇ,
ਪਰ ਸਾਥ ਤੇਰਾ ਵੀ ਨਿਭਾਉਣ ਵਾਲਾ ਕੋਈ ਨਾ,
ਮੂੰਹ ਫੇਰ ਲਿਆ ਹਾਲਾਤ ਵੇਖ ਸਭ ਨੇ ਸਾਥੋਂ ,
ਪਰ ਤੈੰਨੂ ਵੀ ਗਲ ਲਾਉਣ ਵਾਲਾ ਕੋਈ ਨਾ,
ਸਾਰੀ ਜ਼ਿੰਦਗੀ ਕਮੀ ਮਹਿਸੂਸ ਹੋਉਗੀ ਤੇਰੀ,
ਪਰ ਤੈੰਨੂ ਵੀ ਸਾਡੇ ਜਿੰਨਾ ਚਾਹੁੰਣ ਵਾਲਾ ਕੋਈ ਨਾ,
ਮੰਨਿਆ ਕਿ ਦੁੱਖਾਂ ਨੇ ਸਾਨੂੰ ਆਣ ਘੇਰ ਲਿਆ,
ਪਰ ਦੁੱਖ ਤੇਰੇ ਵੀ ਵੰਡਾਉਣ ਵਾਲਾ ਕੋਈ ਨਾ,
ਹੁਣ ਹੋ ਗਏ ਸਾਰੇ ਹੱਸਣ ਵਾਲੇ ਯਾਰਾ ਸਾਡੇ ਤੇ,
ਪਰ ਹੁਣ ਤੈੰਨੂ ਵੀ ਵਿਰਾਉਣ ਵਾਲਾ ਕੋਈ ਨਾ,
ਤੈੰਨੂ ਛੱਡ ਸਾਨੂੰ ਕੰਡਿਆ ਤੇ ਤੁਰਨਾ ਪੈ ਗਿਆ,
ਪਰ ਤੇਰੇ ਅੱਗੇ ਵੀ ਫੁੱਲ ਵਿਛਾਉਣ ਵਾਲਾ ਕੋਈ ਨਾ...

Par Sanu Yaad karda Koi Koi

ਝੂਠੇ ਦਿਲ ਤੋਂ ਲੋਕੀ ਪਿਆਰ ਕਰਦੇ,
ਪਿਆਰ ਰੂਹਾਂ ਤੱਕ ਕਰਦਾ ਕੋਈ ਕੋਈ,,
ਲੋਕੀਂ ਕੋਠੇ ਚੜ੍ਹ ਕੇ ਪੌੜ੍ਹੀ ਖਿੱਚ ਲੈਂਦੇ,
ਖੁਸ਼ੀ ਕਿਸੇ ਦੀ ਜਰਦਾ ਕੋਈ ਕੋਈ,,

ਪੈਸੇ ਵਾਲੇ ਦੀ ਲੋਕੀਂ ਕਰਨ ਪੂਜਾ,
ਹਾਮੀ ਗਰੀਬ ਦੀ ਭਰਦਾ ਕੋਈ ਕੋਈ,,
ਅਸੀਂ ਸਭ ਨੂੰ ਯਾਦ ਰੱਖਦੇ ਹਾਂ,
ਸਾਨੂੰ ਯਾਦ ਰੱਖਦਾ ਕੋਈ ਕੋਈ...

Tainu Jakham Vikha Ke Ki Laina

ਜਦੋ ਤੂੰ ਕਦੇ ਮਲਹਮ ਲਾਉਣਾ ਹੀ ਨਹੀ,
ਫੇਰ ਤੈਨੂੰ #ਜ਼ਖਮ ਵਿਖਾ ਕੇ ਅਸੀਂ ਕੀ ਲੈਣਾ,
ਜਦੋਂ ਤੂੰ ਸਾਨੂੰ ਕਦੇ ਤੱਕਣਾਂ ਹੀ ਨਹੀ,
ਫੇਰ ਤੇਰੀ ਗਲੀ ਜਾ ਕੇ ਅਸੀਂ ਕੀ ਲੈਣਾ,
ਜਦੋ ਤੂੰ ਸਾਡੀ #ਜ਼ਿੰਦਗੀ ਬਨਣਾ ਹੀ ਨਹੀ,
ਫੇਰ ਅਪਣਾ ਵਕਤ ਗਵਾਕੇ ਅਸੀਂ ਕੀ ਲੈਣਾ,
ਜਦੋ ਪੀੜ ਤੈਨੂੰ ਮਹਿਸੂਸ ਹੀ ਨਹੀ ਹੋਣੀ,
ਫੇਰ ਤੈਨੂੰ ਦਰਦ ਸੁਣਾ ਕੇ ਅਸੀਂ ਕੀ ਲੈਣਾ,
ਜਦੋ ਤੂੰ ਸਾਡੇ ਹੰਝੂ ਕਦੇ ਪੂੰਝਣੇ ਹੀ ਨਹੀ,
ਫੇਰ ਅੱਖੋਂ ਨੀਰ ਵਹਾ ਕੇ ਅਸੀਂ ਕੀ ਲੈਣਾ,
ਜਦੋ ਯਾਰ ਤਾਂ ਸਾਡਾ ਮੰਨਿਆ ਹੀ ਨਹੀ,
ਫੇਰ ਰੱਬ ਨੂੰ ਵੀ ਮਨਾ ਕੇ ਅਸੀਂ ਕੀ ਲੈਣਾ :(