Page - 129

Dila mohabbatan nibhaian nahi jaania

ਇੰਨੀਆਂ ਗੂੜ੍ਹੀਆਂ ਪਰੀਤਾਂ ਨਾ ਪਾ ਦਿਲਾ ਤੈਥੋਂ ਮੁੱਹਬਤਾਂ ਨਿਭਾਈਆਂ ਨਹੀਓਂ ਜਾਣੀਆਂ,
ਨਾ ਲੀਕਾਂ ਵਾਹ ਤੂੰ ਦਿਲ ਦੀ ਹਰ ਦੀਵਾਰ ਤੇ, ਤੈਥੋਂ ਇਹ ਮਿਟਾਈਆਂ ਨਹੀਓਂ ਜਾਣੀਆਂ,

ਜਿਨਾਂ ਰਾਹਾਂ ਤੇ ਚੱਲ ਪਿਆ ਤੂੰ ਕਿਸੇ ਨੂੰ ਅਪਣੀ ਜ਼ਿੰਦਗੀ ਦਾ ਹਮਸਫਰ ਬਨਾਉਣ ਲਈ,
ਛੁਟ ਜਾਣਾ ਕਿਸੇ ਮੌੜ ਤੇ ਸਾਥ, ਮੁੜਦੇ ਤੈਥੋਂ ਕੱਲਿਆਂ ਰਾਹਾਂ ਮੁਕਾਈਆਂ ਨਹੀਓਂ ਜਾਣੀਆਂ,

ਮੰਨਿਆ ਪਿਆਰ ਵਿੱਚ ਲੰਘਦੇ ਦਿਨ ਤੇਰੇ ਬੜੇ ਰੰਗੀਨ, ਰੋਜ਼ ਲੁੱਟਦਾ ਮੌਜ ਬਹਾਰਾਂ ਤੂੰ,
ਪਰ ਇਨਾਂ ਯਾਦਾਂ ਦੀ ਕੰਢੇਦਾਰ ਚਾਦਰ ਤੇ ਸੋ ਕੇ ਤੈਥੋਂ ਰਾਤਾਂ ਲੰਘਾਈਆਂ ਨਹੀਓਂ ਜਾਣੀਆਂ

 

Ditte Jakham Tu Dil Te Bade

ਦਿੱਤੇ ਜਖਮ ਤੂੰ ਦਿਲ ਤੇ ਬੜੇ
ਪੁੱਛਿਆ ਨਾ ਅਸੀਂ ਤੈਨੂੰ ਕਦੇ
ਜੇ ਅੱਜ ਪੁੱਛ ਲਿਆ ਤੈਨੂੰ ਅਸੀ
ਤਾਂ ਰਹਿਗੇ ਸੱਜਣ ਇੱਕਲੇ ਖੜੇ :(

Je kite vikde saade saah hunde

ਤੈਨੂੰ ਆਪਣੀ ਜਿੰਦ ਵੇਚਕੇ ਵੀ ਸੱਜਣਾਂ ਪਾ ਲੈਂਦੇ, ਜੇ ਕਿਤੇ ਵਿਕਦੇ ਸਾਡੇ ਸਾਹ ਹੁੰਦੇ,
ਮੁਹੱਬਤ ਦੀ ਮੰਜਿਲ ਨੂੰ ਇੱਕ ਦਿਨ ਪਾ ਲੈਣਾ ਸੀ, ਭਾਵੇ ਕੰਡਿਆਂ ਵਿਛੇ ਰਾਹ ਹੁੰਦੇ,

ਰੱਬ ਤੋਂ ਆਪਣੇ ਲਈ ਸਜਾ ਏ ਮੌਤ ਮੰਗ ਲੈਂਦੇ, ਭਾਵੇਂ ਤੇਰੇ ਕੀਤੇ ਸਭ ਗੁਨਾਹ ਹੁੰਦੇ,
ਸਾਨੂੰ ਯਾਰਾ ਖ਼ਵਾਇਸ ਸੀ ਤੇਰੇ ਸਾਥ ਦੀ, ਫੇਰ ਚਾਹੇ ਵਸ ਜਾਂਦੇ ਜਾਂ ਤਬਾਹ ਹੁੰਦੇ... :(

Insan kinna ajeeb hai loko

ਡੁੱਬਦਾ ਹੈ ਤਾਂ ਪਾਣੀ ਨੂੰ ਦੋਸ਼ ਦਿੰਦਾ ਹੈ ,
ਡਿੱਗਦਾ ਹੈ ਤਾ ਪੱਥਰ ਨੂੰ ਦੋਸ਼ ਦਿੰਦਾ ਹੈ ,
ਇਨਸਾਨ ਕਿੰਨਾ ਅਜੀਬ ਹੈ ਲੋਕੋ ,
ਕੁੱਝ ਕਰ ਨਹੀ ਪਾਉਂਦਾ ਤੇ ਕਿਸਮਤ ਨੂੰ ਦੋਸ਼ ਦਿੰਦਾ ਹੈ...
@ DesiStatus.com

Sadi maut layi roz matha tekdi rahi

ਮੰਗੀਆਂ ਜਿਸ ਦਰੋ ਦੁਆਵਾਂ ਅਸੀਂ ਉਹਦੀ ਲੰਮੀ #ਉਮਰ ਦੀਆਂ,
ਉਸੇ ਦਰ ਤੇ ਉਹ ਸਾਡੀ #ਮੌਤ ਲਈ ਰੋਜ਼ ਮੱਥਾ ਟੇਕਦੀ ਰਹੀ,

ਇੱਕ ਵਾਰੀ ਕਹਿ ਦੇਂਦੀ ਅਸੀਂ ਜੇਠ ਹਾੜ ਦੀ ਧੁੱਪ ਬਣ ਜਾਂਦੇ,
ਐਂਵੇਂ ਸਾਡੇ ਅਰਮਾਨਾਂ ਦੀ ਚੀਖਾਂ ਬਾਲ ਬਾਲ ਸੇਕਦੀ ਰਹੀ,

ਅਸੀਂ ਉਹਦੇ ਰਾਹਾਂ ਦੇ ਕੰਡੇ ਚੁਗਦੇ ਉਮਰ ਲੰਘਾਂ ਲੇਂਦੇ,
ਐਂਵੇਂ ਆਪਣੇ ਦਿੱਤੇ ਜ਼ਖਮਾਂ ਨੂੰ ਹੱਥ ਲਾ ਲਾ ਦੇਖਦੀ ਰਹੀ,

ਪਤਾ ਨਹੀ ਅਸੀਂ ਉਸਦੇ ਦਿਲ ਵਿੱਚ ਕਿਉਂ ਨੀ ਉਤਰ ਸਕੇ,
ਪਰ ਸਾਨੁੰ ਦਿਲੋ ਸਲਾਹੁੰਦੀ ਜ਼ੁਬਾਨ ਸਖ਼ਸ ਹਰੇਕ ਦੀ ਰਹੀ...