ਮੰਗੀਆਂ ਜਿਸ ਦਰੋ ਦੁਆਵਾਂ ਅਸੀਂ ਉਹਦੀ ਲੰਮੀ #ਉਮਰ ਦੀਆਂ,
ਉਸੇ ਦਰ ਤੇ ਉਹ ਸਾਡੀ #ਮੌਤ ਲਈ ਰੋਜ਼ ਮੱਥਾ ਟੇਕਦੀ ਰਹੀ,

ਇੱਕ ਵਾਰੀ ਕਹਿ ਦੇਂਦੀ ਅਸੀਂ ਜੇਠ ਹਾੜ ਦੀ ਧੁੱਪ ਬਣ ਜਾਂਦੇ,
ਐਂਵੇਂ ਸਾਡੇ ਅਰਮਾਨਾਂ ਦੀ ਚੀਖਾਂ ਬਾਲ ਬਾਲ ਸੇਕਦੀ ਰਹੀ,

ਅਸੀਂ ਉਹਦੇ ਰਾਹਾਂ ਦੇ ਕੰਡੇ ਚੁਗਦੇ ਉਮਰ ਲੰਘਾਂ ਲੇਂਦੇ,
ਐਂਵੇਂ ਆਪਣੇ ਦਿੱਤੇ ਜ਼ਖਮਾਂ ਨੂੰ ਹੱਥ ਲਾ ਲਾ ਦੇਖਦੀ ਰਹੀ,

ਪਤਾ ਨਹੀ ਅਸੀਂ ਉਸਦੇ ਦਿਲ ਵਿੱਚ ਕਿਉਂ ਨੀ ਉਤਰ ਸਕੇ,
ਪਰ ਸਾਨੁੰ ਦਿਲੋ ਸਲਾਹੁੰਦੀ ਜ਼ੁਬਾਨ ਸਖ਼ਸ ਹਰੇਕ ਦੀ ਰਹੀ...

Leave a Comment