Page - 71

kade kade khamoshi vi bahut kuch

ਕਦੇ-ਕਦੇ ਖਾਮੋਸ਼ੀ ਵੀ ਬਹੁਤ ਕੁੱਝ ਕਹਿ ਜਾਂਦੀ ਹੈ
ਤਡਫਾਉਨ ਵਾਸਤੇ ਸਿਰਫ਼ ਯਾਦ ਰਹਿ ਜਾਂਦੀ ਹੈ
ਕੀ ਫ਼ਰਕ ਪੈਂਦਾ ਹੈ  "ਦਿਲ " ਹੋਵੇ ਜਾਂ "ਕੋਲਾ"
ਬਲਣ ਤੋਂ ਬਾਅਦ ਸਿਰਫ਼ ਰਾਖ਼ ਰਹਿ ਜਾਂਦੀ ਹੈ...!!!

Je parkhna kise nu dil ton parkho

ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ ,
ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣਾ .
ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ,
ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .
ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ,
ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .
ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ ,
ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ .
ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ ,
ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ...

Ajj oh naa najrin aaunde ne

ਅੱਜ ਉਹ ਨਾ ਨਜਰੀਂ ਆਂਉਦੇ ਨੇ,,,
ਜਿਹੜੇ ਨਜਰਾਂ ਦੇ ਵਿੱਚ ਰਹਿੰਦੇ ਸੀ
ਹੁਣ ਹੁੰਘਾਰਾਂ ਵੀ ਨਾ ਭਰਦੇ ਨੇ,,,
ਜਿਹੜੇ ਹਾਂਜੀ ਹਾਂਜੀ ਕਹਿੰਦੇ ਸੀ......

Fikar satave sham di roti da

ਉੱਪਰ ਵਾਲਿਆ ਤੇਰਾ ਫੈਸਲਾ ਚੋਟੀ ਦਾ ,
ਸੁਣਦਾ ਨਾ ਜੋ ਦੁੱਖ ਤੂੰ ਕਿਸਮਤ ਖੋਟੀ ਦਾ !
ਕੋਈ ਰੁਝਿਆ ਪੈਸੇ ਦੀ ਪੰਡ ਬੰਨਣ ਵਿੱਚ ,
ਕਿਸੇ ਨੂੰ ਫਿਕਰ ਸਤਾਉਂਦਾ ਸ਼ਾਮ ਦੀ ਰੋਟੀ ਦਾ...

Dila tu tutt hi jaana e

ਬੜਾ ਮਾਣ ਏ ਤੈਨੂੰ ਵਾਦਿਆਂ ਤੇ
ਉਹਦੇ ਝੂਠੇ ਕੂੜ੍ਹ ਇਰਾਦਿਆ ਤੇ
ਨਹੀ ਬਹੁਤੀ ਦੇਰ ਦੀ ਗੱਲ
ਭਰਮ ਤਾ ਮੁੱਕ ਹੀ ਜਾਣਾ ਏ
ਨਾ ਹੱਦੋ ਵੱਧਦਾ ਜਾ ਦਿਲਾ
ਤੂੰ ਟੁੱਟ ਹੀ ਜਾਣਾ ਏ