Yenky Putt Jattan De
ਨੱਕ ਚਾੜ ਕੇ #DESI ਆਖ ਜਾਵੇ
ਨੀ ਸਾਨੂੰ ਘੁੰਮਦੇ ਦੇਖ ਕੇ #ਵੱਟਾਂ ਤੇ
ਨੀ ਤੂੰ ਬਹੁਤੀ #ਘੈਂਟ ਨਾ ਬਣਿਆ ਕਰ
ਅਸੀ #Yenky ਪੁੱਤ ਹਾਂ ਜੱਟਾਂ ਦੇ...
ਨੱਕ ਚਾੜ ਕੇ #DESI ਆਖ ਜਾਵੇ
ਨੀ ਸਾਨੂੰ ਘੁੰਮਦੇ ਦੇਖ ਕੇ #ਵੱਟਾਂ ਤੇ
ਨੀ ਤੂੰ ਬਹੁਤੀ #ਘੈਂਟ ਨਾ ਬਣਿਆ ਕਰ
ਅਸੀ #Yenky ਪੁੱਤ ਹਾਂ ਜੱਟਾਂ ਦੇ...
ਪੀੜ ਪਰਾਈ ਹਰਦਮ ਜਰਦਾ ਰਹਿੰਦਾ ਹਾਂ,
ਹਿਜ਼ਰ ਤੇਰੇ ਦੀ ਅੱਗ ਵਿੱਚ ਸੜਦਾ ਰਹਿੰਦਾ ਹਾਂ,
ਯਾਦ ਨਾ ਤੇਰੀ ਦਿਲ ‘ਚੋ ਮੇਰੇ ਵਿਸਰ ਜਾਏ,
ਸਾਂਭ ਕੇ ਰੱਖੇ ਖ਼ਤ ਮੈ ਪੜ੍ਹਦਾ ਰਹਿੰਦਾ ਹਾਂ,
ਦੁਸ਼ਮਣ ਤਾਂ ਦੁਸ਼ਮਣ ਨੇ ਉਹਦਾ ਡਰ ਕਾਹਦਾ,
ਸੱਜਣਾਂ ਕੋਲੋਂ ਅੱਜਕਲ ਡਰਦਾਂ ਰਹਿੰਦਾਂ ਹਾਂ,
ਉਹ ਵੀ ਦਿਨ ਸਨ ਪੋਹ ਵਿੱਚ ਨੰਗੇ ਫ਼ਿਰਦੇ ਸੀ,
ਹਾੜ ਮਹੀਨੇ ਅੱਜਕਲ ਠਰਦਾ ਰਹਿੰਦਾ ਹਾਂ,
ਹੱਥ ਨਾ ਆਇਆ ਵੇਲਾ ਹੱਥੋਂ ਨਿਕਲ ਗਿਆ,
ਵਾਂਗ ਸ਼ੁਦਾਈਆਂ ਭੱਜ ਭੱਜ ਫ਼ੜਦਾ ਰਹਿੰਦਾ ਹਾਂ,
ਸਾਰੀ ਉਮਰ ਨਾ ਮੰਦਰ ਕਦੇ ਮਸੀਤ ਗਿਆ,
ਬੁੱਢਾ ਹੋਇਆ ਰੱਬ ਰੱਬ ਕਰਦਾ ਰਹਿੰਦਾ ਹਾਂ,
ਸ਼ੌਂਕ ਸੀ ਮੈਨੂੰ ਅੱਗਾਂ ਦੇ ਨਾਲ ਖੇਡਣ ਦਾ,
ਜੁਗਨੂੰਆਂ ਕੋਲੋਂ ਅੱਜਕਲ ਡਰਦਾ ਰਹਿੰਦਾ ਹਾਂ...
ਜਿਹੜਾ ਚੱਤੋ-ਪਹਿਰ ਕਰਦਾ ਚਲਾਕੀਆਂ,
ਉਹਨੇ ਕੀ ਮਲਾਹਜੇ ਪੂਰਨੇ....
ਕੁਤੇ ਬਿੱਲੇਆਂ ਤੋ ਜਿਹੜਾ ਰਹਿੰਦਾ ਡਰਦਾ,
ਦੱਸ ਕਿੱਥੋਂ ਉਹਨੇ ਸ਼ੇਰ ਘੂਰਨੇੇ !!!
ਮਾਂ ਤਾਂ ਹੁੰਦੀ ਏ ਬੋਹੜ ਦੀ ਛਾਂ,
ਬੱਚਿਆ ਨੂੰ ਰੱਖਦੀ ਏ ਸੁੱਕੀ ਥਾਂ,
ਮਾਂ ਤਾਂ ਹੁੰਦੀ ਸਭ ਨੂੰ ਪਿਆਰੀ,
ਜੋ ਦੁਨੀਆ ਵਿੱਚ ਵਿਚਰਦਾ ਏ,
ਗੱਲ ਆਪੇ ਈ ਬਣ ਜਾਂਦੀ,
ਯਾਰੋ ਮੈ ਨਹੀ ਕੋਈ ਲਿਖਾਰੀ...
ਮੁੰਡੇ ਤਾਂ ਅੱਜ ਕੱਲ ਦੇ ਨਸ਼ਿਆਂ ਦੇ ਵਿੱਚ ਪੈ ਗਏ ਨੇ,
ਭੁੱਲ ਕੇ ਆਪਣੀ ਅਣਖ ਨੂੰ ਜਵਾਨੀ ਕਿਧਰ ਨੂੰ ਲੈ ਗਏ ਨੇ,
ਖਾਂਦੇ ਨੇ ਡੋਡੇ ਤੇ ਪੀਂਦੇ ਨੇ ਸ਼ਰਾਬ ਆਪਣੀ ਜ਼ਿੰਦਗੀ ਜਾਣ ਉਜਾੜੀ,
ਜੋ ਦੁਨੀਆ ਵਿੱਚ ਵਿਚਰਦਾ ਏ, ਗੱਲ ਆਪੇ ਈ ਬਣ ਜਾਂਦੀ...
ਵਿੱਚ ਕਾਲਜਾਂ ਦੇ ਪੜਦੇ ਨੇ, ਪੜਨ ਤਾਂ ਕੋਈ ਜਾਂਦਾ ਨਹੀ,
ਕੁੜੀਆਂ ਲਈ ਗੇਟਾਂ ਉੱਤੇ ਖੜਦੇ ਨੇ,
ਰਿਸ਼ਵਤ ਚਾੜਕੇ ਕਰਦੇ ਨੇ ਨੋਕਰੀ ਸਰਕਾਰੀ,
ਜੋ ਦੁਨੀਆ ਵਿੱਚ ਵਿਚਰਦਾ ਏ, ਗੱਲ ਆਪੇ ਈ ਬਣ ਜਾਦੀ...
ਨੇਤਾ ਤੇ ਸਾਰੇ ਕੁਰਸੀ ਪਿੱਛੇ ਲੜਦੇ ਨੇ,
ਮੈ ਏ ਕਰਦੂੰ ਮੈ ਓ ਕਰਦੂੰ ਗੱਲਾ ਹੀ ਕਰਦੇ ਨੇ,
ਵੋਟਾਂ ਲੈਣ ਲਈ ਆ ਜਾਦੇ ਨੇ ਬਣ ਕੇ ਵੱਡੇ ਭਿਖਾਰੀ,
ਜੋ ਦੁਨੀਆ ਵਿੱਚ ਵਿਚਰਦਾ ਏ, ਗੱਲ ਆਪੇ ਈ ਬਣ ਜਾਦੀ...