Page - 272

Tu na khabar saar layi

ਬਿਨ ਤੇਰੇ ਤਰੀਕਾਂ ਲੰਘਦੀਆਂ ਗਈਆਂ ...
ਸੂਲੀ ਤੇ #Jatt ਨੂੰ ਟੰਗਦੀਆਂ ਗਈਆਂ
ਕਈ ਕਲੰਡਰ ਬਦਲ ਗਏ
ਪਰ ਤੂੰ ਨਾ ਖਬਰ ਸਾਰ ਲਈ ...
 ਯਾਦ ਰਖੀਂ ਨੀਂ ਤਰਸੇਂਗੀ ਇੱਕ ਦਿਨ
ਤੂੰ ਵੀ ਯਾਰਾਂ ਦੇ #ਪਿਆਰ ਲਈ ...

Maut vi dhokha kha gayi

ਦਰਦ ਇੰਨਾ ਸੀ ਜ਼ਿੰਦਗੀ ਵਿਚ,
ਧੜਕਣ ਸਾਥ ਦੇਣ ਤੋਂ ਘਬਰਾ ਗਈ.
ਬੰਦ ਸੀ ਅੱਖਾਂ ਕਿਸੇ ਦੀ ਯਾਦ ਵਿਚ,
ਮੌਤ ਆਈ ਤੇ ਧੋਖਾ ਖਾ ਗਈ !!!

Ki karta usde Pyar ne

ਜਦ ਮੈ ਦੇਖਦਾ ਤਾਂ ਓਹ ਤੱਕਦੀ,
ਜਦ ਮੈ ਹੱਸਦਾ ਤਾਂ ਓਹ ਹੱਸਦੀ,

ਪਤਾ ਨੀ ਕੀ ਕਰਤਾ ਉਸਦੇ ਪਿਅਾਰ ਨੇ,
ਗੱਲ ਰਹੀ ਨਾ ਮੇਰੇ ਵੱਸਦੀ <3

Hanjhu banke ohdi yaad aave

ਹੰਝੂ ਬਣਕੇ ਉਹਦੀ ਯਾਦ ਆਵੇ__ ਦਿਨ ਰਾਤ ਹੀ ਮੇਰੀ ਅੱਖ ਰੋਵੇ__,
ਦਿਲ ਨਹੀ ਤਾਂ ਨਜ਼ਰ ਹੀ ਮਿਲ ਜਾਵੇ __ਕੋਈ ਰਿਸ਼ਤਾ ਤਾਂ ਉਹਦੇ ਤੱਕ ਹੋਵੇ__,
ਜੀਣਾ ਮਰਨਾ ਵੀ ਉਹਦੇ ਨਾਲ ਹੋਵੇ__ ਕੋਈ ਸਾਹ ਨਾਂ ਉਹਦੇ ਤੋਂ ਵੱਖ ਹੋਵੇ__,
ਉਹਨੂੰ ਜਿੰਦਗੀ ਆਪਣੀ ਆਖ ਸਕਾਂ__ ਬੱਸ ਇੰਨਾਂ ਕੁ ਉਹਦੇ ਉੱਤੇ ਹੱਕ ਹੋਵੇ ♥

Jo bahuta pyar jataunde ne

ਬੁੱਕਾਂ ਵਿਚ ਨਹੀ ਪਾਣੀ ਰਹਿੰਦਾ ਜਦ ਬੱਦਲ ਮੀਂਹ ਵਰਸਾਉਂਦੇ ਨੇ,
ਲੁਕ ਲੁਕ ਰੋਂਦੇ ਵੇਖੇ ਲੋਕੀਂ ਜਿਹੜੇ ਮਹਿਫਲਾਂ ਵਿਚ ਹਸਾਉਂਦੇ ਨੇ.
ਵਾਰ ਵਾਰ ਨਹੀਂ ਜੱਗ ਤੇ ਆਉਂਦੇ ਜਿਹੜੇ ਇੱਕ ਵਾਰ ਤੁਰ ਜਾਂਦੇ ਨੇ,
ਅਕਸਰ ਹੀ ਉਹ ਭੁੱਲ ਜਾਂਦੇ ਜਿਹੜੇ ਬਹੁਤਾ ਪਿਆਰ ਜਤਾਉਂਦੇ ਨੇ...