Page - 312

Tainu Kar Lya Pasand Ve

ਤੈਨੂੰ ਕਰ ਲਿਆ ਅੱਖਾਂ ਨੇ ਪਸੰਦ ਵੇ,
ਹੁਣ ਕਰੀਂ ਨਾ ਵਿਛੋੜਿਆਂ ਦੀ ਕੰਧ ਵੇ,
ਰਹਿ ਸਕਦੇ ਨਾ ਤੇਰੇ ਬਿਨਾ ਕੱਲੇ ਵੇ,
ਘਰ ਲੈ - ਲੇ ਸਾਡੇ ਦਿਲ ਦੇ ਮੁਹੱਲੇ ਵੇ,
ਜਦੋਂ ਦਿਲ ਕੀਤਾ ਓਦੋ ਤੈਨੂੰ ਵੇਖਾਂਗੇ,
ਅੱਗ ਪਿਆਰ ਵਾਲੀ ਰੋਜ਼ ਅਸੀਂ ਸੇਕਾਂਗੇ...

Mere Varga Hi Kyon Chahida

ਉਸਨੇ ਜਾਂਦੀ ਜਾਂਦੀ ਨੇ ਕਿਹਾ ਕਿ
ਤੇਰੇ ਵਰਗੇ ਤਾ 36 ਮਿਲ ਜਾਣੇ ,,,
ਤਾਂ ਮੈਂ ਵੀ ਹੱਸ ਕੇ ਪੁੱਛ ਲਿਆ:-
ਕਿ ਤੈਨੂੰ ਮੇਰੇ ਵਰਗਾ ਹੀ ਕਿਉਂ ਚਾਹੀਦਾ ? ਹਾ ਹਾ :D

Jis Cheez Te Sada Haq Nahi

ਕੋਈ ਸਾਡੇ ਲਈ ਇੱਕ ਪੈਰ ਪੁੱਟੇ, ਅਸੀਂ ਉਸ ਵੱਲ ਭੱਜੇ ਜਾਨੇ ਆਂ,
ਕੋਈ ਹੱਥ ਵਧਾਏ ਅਸੀਂ ਗਲੇ ਮਿਲੀਏ, ਅਸੀਂ ਆਪਣਾ ਹੱਕ ਜਤਾਨੇ ਆਂ,
ਪਰ ਸਭ ਆਪਣਾ ਮਤਲਬ ਕਢ ਤੁਰਦੇ, ਅਸੀਂ ਦਿਲੋਂ ਲਾ ਕੇ ਪਛਤਾਨੇ ਆ,
ਅਸੀਂ ਬੁਰਾ ਕਰਨ ਵਾਲਿਆਂ ਦਾ ਵੀ ਯਾਰੋ, ਬੱਸ ਦਿਲੋਂ ਭਲਾ ਮੰਗਦੇ ਰਹੀਏ,
ਸਾਡੇ ਲੇਖਾਂ ਵਿਚ ਇੰਝ ਲਿਖਿਆ ਏ, ਕਿਉਂ ਕਿਸੇ ਹੋਰ ਨੂੰ ਦੋਸ਼ ਦੇਈਏ,
ਜਿਸ ਚੀਜ ਤੇ ਸਾਡਾ ਹੱਕ ਹੀ ਨਹੀ, ਫਿਰ ਕਾਹਤੋਂ ਓਹਨੂੰ ਆਪਣੀ ਕਹੀਏ....

ਕੁਝ ਜਿੰਦਗੀ ਵਿਚ ਆਏ ਕੁਝ ਪਲ ਲਈ, ਕਈ ਸਾਲਾਂ ਬਧੀ ਰਹਿ ਤੁਰਗੇ,
ਸਾਨੂੰ ਤੇਰੀ ਰਹੀ ਨਾ ਲੋੜ ਕੋਈ, ਮੇਰੇ ਮੂੰਹ ਤੇ ਮੈਨੂੰ ਕਹਿ ਤੁਰਗੇ,
ਅਸੀਂ ਜਿਹਨਾਂ ਦਾ ਭਲਾ ਹੀ ਮੰਗਦੇ ਰਹੇ, ਓਹ ਸਾਡਾ ਸਭ ਕੁਝ ਲੈ ਤੁਰਗੇ,
ਓਹ ਬੁਰਾ ਕਰਨ ਤੇ ਕਰੀ ਜਾਣ, `ਮਿਹਮਾਨ` ਅਸੀਂ ਓਹਨਾ ਵਾਂਗ ਕਿਉਂ ਬਣ ਬਹੀਏ,
ਸਾਡੇ ਲੇਖਾਂ ਵਿਚ ਇੰਝ ਲਿਖੇਆ ਏ , ਕਯੋਂ ਕਿਸੇ ਹੋਰ ਨੂੰ ਦੋਸ਼ ਦਈਏ,
ਜਿਸ ਚੀਜ਼ ਤੇ ਸਾਡਾ ਹੱਕ ਹੀ ਨਹੀ, ਫਿਰ ਕਾਹਤੋਂ ਓਹਨੂੰ ਆਪਣੀ ਕਹੀਏ....

Patiale Waliye Song by Sangram

ਪਟਿਆਲੇ ਵਾਲੀਏ ਛੱਡ ਦੇ ਖਹਿੜਾ ਪੇਂਡੂ ਦਾ
ਸਾਡੀ ਗੱਡੀ ਕਦੇ ਵੀ ਲੀਹ ਤੇ ਆ ਨੀ ਸਕਦੀ
ਮੈਂ ਤੇਰੀ ਸ਼ਾਪਿੰਗ ਦਾ ਖਰਚਾ ਚੁੱਕ ਨਹੀ ਸਕਦਾ
ਤੂੰ ਕਦੇ ਵੀ ਸੂਟ ਖੱਦਰ ਦੇ ਪਾ ਨੀ ਸਕਦੀ ....

ikko janam ch gaah pauna

ਸਿੱਧੇ ਕੰਮ ਰਾਸ ਨਹੀਂ ਆਉਂਦੇ,,,
ਪੁੱਠੇ ਪੰਗਿਆਂ ਨਾਲ ਵਾਹ ਪਾਉਣਾ ,

ਲੋਕ 7 ਜਨਮ ਜਿਉਣ ਦੇ ਵਾਦੇ ਕਰਦੇ ,
ਆਪਾਂ ਇੱਕੋ ਜਨਮ 'ਚ ਹੀ ਗਾਹ ਪਾਉਣਾ ;) :P