Page - 382

Kiun Kita Dhokha Jawab Sanu Chahida

ਜੇ ਛੱਡਣਾ ਸੀ ਸਾਨੂੰ ਫਿਰ,
ਪਿਆਰ ਕਾਹਨੂੰ ਪਾਇਆ ਸੀ,
ਜੇ ਮਾਰਨਾਂ ਸੀ ਜਿਉਂਦੇ ਫਿਰ,
ਜਿਉਂਣਾ ਕਿਉਂ ਸਿਖਾਇਆ ਸੀ,
ਪਲ਼ ਪਲ਼ ਮਰਨੇ ਨੂੰ , ਕਿੰਝ ਛੱਡ ਜਾਈਦਾ,
ਕਿਉਂ ਕੀਤਾ ਧੋਖਾ, ਇਹ ਜਵਾਬ ਸਾਨੂੰ ਚਾਹੀਦਾ,

ਦੱਸ ਕਿਉਂ ਕੀਤਾ ਸਾਨੂੰ,
ਡੱਬਲ ਕਰੌਸ ਨੀ, 
ਉੱਝ ਛੱਡ ਦੇਦੀ,
ਭੋਰਾ ਵੀ ਨਾ ਹੁੰਦਾ ਰੋਸ ਨੀ,
ਅੰਬਰਾਂ ਤੇ ਚਾਹੜ ਨਹੀਂਓ, ਧਰਤੀ ਤੇ ਲਾਹੀਦਾ,
ਕਿਉਂ ਕੀਤਾ ਧੋਖਾ, ਇਹ ਜਵਾਬ ਸਾਨੂੰ ਚਾਹੀਦਾ

Par Pyar Dilon Karde Haan

ਮੰਨਿਆ ਕਿ ਅਸੀਂ ਬਹੁਤ ਲੜਦੇ ਹਾਂ...
ਮਗਰ ਪਿਆਰ ਵੀ ਬਹੁਤ ਕਰਦੇ ਹਾਂ...
ਗੁੱਸੇ ਦੀ ਵਜਹ ਨਾਲ ਨਾਰਾਜ਼ ਨਾ ਹੋ ਜਾਵੀ...
ਕਿਉਂਕਿ ਗੁੱਸਾ ਉੱਪਰੋਂ  ਤੇ ਪਿਆਰ ਦਿਲੋਂ ਕਰਦੇ ਹਾਂ <3

Jaavo Sade Sohneya De Desh Nu

ਲਹਿਰੋ ਨੀ ਲਹਿਰੋ ਜਾਵੋ ਸਾਡੇ ਸੋਹਣਿਆਂ ਦੇ ਦੇਸ਼ ਨੂੰ,
ਨੀ ਤੁਸੀਂ ਜਾ ਕੇ ਉਹਨਾਂ ਨੂੰ ਮੋੜ ਲੈ ਆਵੋ,
ਸਾਡੀ ਬੇਵੱਸੀ ਤੇ ਹਲੀਮੀ ਦੀ ਉਨਾਂ ਨੂੰ ਸੂਹ ਦੇਣਾ,
ਨੀ ਖੈਰ ਕੁਝ ਪੁੱਛਣੀ ਸਾਡਾ ਹਾਲ ਸੁਣਾਵੋ,

ਕਾਂਵਾਂ ਵੇ ਕਾਂਵਾਂ ਵੇ ਉੱਡੀ ਕਾਂਵਾਂ ਵੇ ਕੁੱਟ ਚੂਰੀ ਪਾਂਵਾਂ,
ਉਡ ਉਡ ਜਾਵੀਂ ਮਾਰ ਤੂੰ ਕਿਤੇ ਦੂਰ ਉਡਾਰੀਆਂ,
ਵੇ ਪੁੱਛੀਂ ਕਿਉਂ ਬੇਦਰਦੀ ਨੂੰ ਤਰਸ ਨਾ ਆਵੇ,
ਵਿਰਕ ਦੀਆਂ ਰੋਵਣ ਸੱਧਰਾਂ ਵੀਚਾਰੀਆਂ,

ਰਾਹ ਦੇਈਂ ਉਹ ਰੱਬਾ ਔਖਾਂ ਨਾ ਕੋਈ ਸਾਹ ਦੇਈਂ,
ਸਾਡੇ ਡੁੱਬਦੇ ਜਾਂਦੇ ਜੀਵਨ ਬੇੜੇ ਨੂੰ ਮਲਾਹ ਦੇਈਂ,
ਤੇਰੇ ਸਾਰੇ ਈ ਜਾਏ ਬਣ ਗਏ ‪‎ਅਮਨਿੰਦਰ‬ ਲਈ ਕਾਫ਼ਰ ਨੇ,
ਮੈਨੂੰ ਦੁਨੀਆਵੀ ਮੁੱਕਦਮੇ ਲੜਨੇ ਨੂੰ ਇੱਕ ਗਵਾਹ ਦੇਈਂ....

Sharab Wich Ghol Ke Jawani Pi Gaya

ਨਾਂ ਪੀਣ ਦਾ ਸ਼ੌਂਕ ਸੀ ਮੈਨੂੰ ਨਾਂ ਪੀਣ ਦਾ ਆਦੀ ਸੀ ਕਦੇ,
ਜਿੰਨੀ ਪੀਤੀ ਸਦਕਾ ਸੱਜਣਾਂ ਦੀ ਮੇਹਰਬਾਨੀ ਪੀ ਗਿਆ,
ਜਿੰਨੀ ਹਸੀਨ ਲੰਘੀ ਮੇਰੀ ਸੱਜਣਾਂ ਦੇ ਪਿਆਰ 'ਚ ਲੰਘੀ,
ਪਿੱਛੋ ਉਨਾਂ ਦੇ ਗਮਾਂ 'ਚ ਮੈਂ ਸਾਰੀ ਜ਼ਿੰਦਗਾਨੀ ਪੀ ਗਿਆ,
ਉਹ ਕੀ ਜਾਣੇ ਉਸ ਦੇ ਜਾਣ ਮਗਰੋਂ ਵਿੱਚ ਵਿਛੋੜੇ ਦੇ ਮੈਂ,
ਸ਼ਰਾਬ ਵਿੱਚ ਘੋਲ ਕੇ ਆਪਣੀ ਚੜਦੀ ਜਵਾਨੀ ਪੀ ਗਿਆ

Zakham teri berukhi de yaad rehne

#ਜਖ਼ਮ ਤੇਰੀ ਬੇਰੁਖ਼ੀ ਦੇ ਸਦਾ #ਯਾਦ ਰਹਿਣਗੇ
ਮਿਟ ਵੀ ਗਏ ਤਾਂ ਸੀਨੇ ਵਿੱਚ #ਦਾਗ ਰਹਿਣਗੇ

ਨਾਜ਼ੁਕ ਦਿਲਾਂ ਨੂੰ ਤੋੜ ਕੇ ਖ਼ੁਸ਼ੀਆਂ ਮਨਾਉਣੀਆਂ
ਕਿੰਨੀ ਕੁ ਦੇਰ ਸੋਹਣਿਓਂ ਤੁਹਾਡੇ ਰਿਵਾਜ਼ ਰਹਿਣਗੇ ?