Zindagi ch ohi haarde ne
ਕਿਸੇ ਦੀ ਕੁੱਲੀ ਨੂੰ ਅੱਗ ਲਾ ਕੇ,
ਕਈ ਹੱਸਦੇ ਤਾੜੀਆਂ ਮਾਰਕੇ ਨੇ,
ਦੋਵੇਂ ਹੱਥ ਜਹਾਨ ਤੋਂ ਜਾਣ ਖਾਲੀ,
ਯਾਰੋ ਜਿੰਦਗੀ 'ਚ ਉਹੀ ਹਾਰਦੇ ਨੇ...
ਕਿਸੇ ਦੀ ਕੁੱਲੀ ਨੂੰ ਅੱਗ ਲਾ ਕੇ,
ਕਈ ਹੱਸਦੇ ਤਾੜੀਆਂ ਮਾਰਕੇ ਨੇ,
ਦੋਵੇਂ ਹੱਥ ਜਹਾਨ ਤੋਂ ਜਾਣ ਖਾਲੀ,
ਯਾਰੋ ਜਿੰਦਗੀ 'ਚ ਉਹੀ ਹਾਰਦੇ ਨੇ...
ਇਸ਼ਕ ਰੱਬ ਦਾ ਉਹ ਫਲਸਫ਼ਾ ਯਾਰੋ,
ਕੋਈ ਯਾਦ ਰੱਖ ਲੈਂਦਾ ਕੋਈ ਵਿਸਾਰ ਜਾਂਦਾ,
ਇਸ਼ਕ ਇੱਕ ਇਹੋ ਜਿਹੀ ਖੇਡ ਯਾਰੋ,
ਕੋਈ ਇਸਨੂੰ ਜਿੱਤ ਜਾਂਦਾ ਕੋਈ ਹਾਰ ਜਾਂਦਾ,
ਇਸ਼ਕ ਹੰਝੂਆਂ ਦਾ ਉਹ ਸਮੁੰਦਰ ਯਾਰੋ,
ਕੋਈ ਵਿੱਚ ਡੁੱਬ ਜਾਂਦਾ ਕੋਈ ਕਰ ਪਾਰ ਜਾਂਦਾ,
ਇਸ਼ਕ ਇੱਕ ਇਹੋ ਜਿਹਾ ਤੂਫਾਨ ਯਾਰੋ,
ਕੋਈ ਵਿੱਚ ਰੁਲ ਜਾਂਦਾ ਕੋਈ ਸਹਾਰ ਜਾਂਦਾ...
ਅੱਖਾਂ ਵਿੱਚ ਹੰਝੂ ਵੀ ਨਹੀਂ
ਤੇ ਦਿਲੋਂ ਅਸੀਂ ਖੁਸ਼ ਵੀ ਨਹੀਂ :(
ਕਾਹਦਾ ਹੱਕ ਜਮਾਈਏ ਵੇ ਸੱਜਣਾ
ਅਸੀਂ ਹੁਣ ਤੇਰੇ ਕੁਛ ਵੀ ਨਹੀਂ :(
ਨਾਂ ਪੱਥਰਾਂ ਤੇ ਲਿਖਿਆ ਨਾਂ ਰੁੱਖਾਂ ਤੇ,
ਨਾਂ ਹੀ ਕਦੇ ਲਿਖਿਆ ਅਸੀਂ ਬਾਹਾਂ ਤੇ,
ਤੂੰ ਕੀ ਜਾਣੇ ਤੇਰਾ ਨਾਂ ਸੋਹਣੇ ਸੱਜ਼ਣਾਂ,
ਅਸੀਂ ਲਿਖਾਈ ਬੇਠੈ ਅਪਣੇ ਸਾਹਾਂ ਤੇ <3
ਆਵਾਂਗਾ ਨੀ ਆਵਾਂਗਾ ਮੈਂ ਕਦੇ ਪੁਰੇ ਦੀ ਹਵਾ ਬਣਕੇ ਆਵਾਂਗਾ,
ਤੇਰੇ ਸ਼ਹਿਰ ਤੋਂ ਮੇਰੇ ਪਿੰਡ ਵਲ ਆਉਂਦਾ ਰਾਹ ਬਣਕੇ ਆਵਾਂਗਾ,
ਝੋਲੀ ਵਿੱਚ ਲੈ ਹਾਰਾਂ ਤੇਰੀਆਂ ਜਿੱਤਾਂ ਦਾ ਗਵਾਹ ਬਣਕੇ ਆਵਾਂਗਾ,
ਵਗਦੀਆਂ ਇਸ਼ਕ ਹਬੀਬੀ ਲਹਿਰਾਂ ਤੇਰਾ ਸਾਹ ਬਣਕੇ ਆਵਾਂਗਾ,
ਗ਼ਮਗੀਨੀਆਂ ਮਗਰੂਰੀਆਂ ਨੂੰ ਮਗਰੋਂ ਲਾਕੇ ਚਾਅ ਬਣਕੇ ਆਵਾਂਗਾ,
ਤੇਰੇ ਕਦਮਾਂ ਚ ਮੁੱਕਣਾ ਉੱਡਦੀ ਸੀਵਿਆਂ ਦੀ ਸੁਆਹ ਬਣਕੇ ਆਵਾਂਗਾ,
ਰੱਖ ਲਵੀਂ ਅਮਨਿੰਦਰ ਨੂੰ ਦਿਲ ਦੇ ਵੀਰਾਨਿਆਂ ਚ ਸਾਂਭ ਕੇ,
ਕਰੀਂ ਇੰਤਜ਼ਾਰ ਬੇਸਹਾਰਿਆਂ ਨੂੰ ਮਿਲੀ ਪਨਾਹ ਬਣਕੇ ਆਵਾਂਗਾ,
ਆਵਾਂਗਾ ਨੀ ਆਵਾਂਗਾ ਮੈਂ ਕਦੇ ਪੁਰੇ ਦੀ ਹਵਾ ਬਣਕੇ ਆਵਾਂਗਾ....