Page - 399

Waheguru Aina Ku Bal Deyi

#Waheguru ਏਨਾ ਵੀ ਨਾ ਦੇਈ
ਹੰਕਾਰਿਆ ਹੀ ਜਾਵਾ
ਏਨਾ ਵੀ ਨਾ ਖੌਈ ਮਾਰਿਆ ਹੀ ਜਾਵਾ
ਬੱਸ ਏਨਾ ਕੁ ਬਲ ਦੇਈ
ਤੇਰਾ ਭਾਣਾ ਮਿੱਠਾ ਮੰਨ ਕੇ ਸਵੀਕਾਰੀ ਜਾਵਾ _/\_

Har Saah Naal Chete Karda

ਹਰ ਸਾਹ ਨਾਲ ਚੇਤੇ ਕਰਦਾਂ ਤੈਨੂੰ, ਕਹਿਣ ਤੋਂ ਮੈਂ ਡਰਦਾਂ ਤੈਨੂੰ ,
ਬੁੱਲਾਂ ਤੇ ਮੇਰੇ ਜਿਹੜੀ ਗੱਲ ਉਸ ਗੱਲ ਨੂੰ ਸਮਝ ਲੈ ਅੜੀਏ ਨੀ,
ਲੰਘਿਆ ਵੇਲਾ ਹੱਥ ਨੀ ਆਉਂਦਾ ਭਾਵੇਂ ਲੱਖ ਮਿੰਨਤਾਂ ਤਰਲੇ ਕਰੀਏ ਨੀ

Shukar Daatia Tera Shukar

ਮੈਂ ਕਾਗਜ਼ ਦੀ ਬੇੜੀ ਰੱਬਾ, ਤੂੰ ਮੈਨੂੰ ਪਾਰ ਲੰਘਾ
ਸ਼ੁਕਰ ਕਰਾਂ ਮੈਂ ਤੇਰਾ ਹਰ ਦਮ
ਮੈਂ ਜੋ ਮੰਗਿਆ ਸੋ ਪਾਇਆ
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਜ਼ਿੰਦਗੀ ਰਹੀ ਹੈ ਗੁਜ਼ਰ ਦਾਤਿਆ
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ
ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ

Ikk Phull Main Dekhia

ਇੱਕ ਫੁੱਲ ਮੈਂ ਦੇਖਿਆ... ਇੱਕ ਫੁੱਲ ਮੈਂ ਦੇਖਿਆ...
ਇੱਕ ਫੁੱਲ ਮੈਂ ਦੇਖਿਆ, ਫੁੱਲ ਦੇਖਿਆ ਗੁਲਾਬ ਦਾ
ਮਲੂਕ ਜਿਹੀਆਂ ਪੱਤੀਆਂ ਲੈ, ਲਾਲ-ਲਾਲ ਪੱਤੀਆਂ ਲੈ
ਕਈ ਵਿੱਛੜੇ ਮਿਲਾਂਵਦਾ, ਇੱਕ ਫੁੱਲ ਮੈਂ ਦੇਖਿਆ...

ਇੱਕ ਫੁੱਲ ਮੈਂ ਦੇਖਿਆ... ਇੱਕ ਫੁੱਲ ਮੈਂ ਦੇਖਿਆ...
ਇੱਕ ਫੁੱਲ ਮੈਂ ਦੇਖਿਆ,  ਫੁੱਲ ਦੇਖਿਆ ਸਿਆਲ਼ ਦਾ
ਨਿੱਕੀ-ਨਿੱਕੀ ਪੱਤੀਆਂ ਨੇ, ਪੀਲ਼ੀ-ਪੀਲ਼ੀ ਪੱਤੀਆਂ ਨੇ
ਹਰ ਖੇਤ ਨੂੰ ਸ਼ਿੰਗਾਰ ਦਾ, ਇੱਕ ਫੁੱਲ ਮੈਂ ਦੇਖਿਆ...

Oh Kasoor Karke vi Bekasoor ho gye

ਜਿੰਨਾਂ ਨੂੰ ਅਸੀਂ ਲੁੱਕ ਲੁੱਕ ਕੇ ਪਿਆਰ ਕੀਤਾ,
ਉਨਾਂ ਨੇ ਜ਼ਲੀਲ ਸਾਨੂੰ ਯਾਰੋ ਸ਼ਰੇਆਮ ਕੀਤਾ,
ਸਾਡੇ ਲਈ ਜਿੰਨਾਂ ਦਾ #ਪਿਆਰ ਅਨਮੋਲ ਸੀ,
ਉਨਾਂ ਸਾਡਾ ਪਿਆਰ ਪਲਾਂ ਚ ਨਿਲਾਮ ਕੀਤਾ,
ਆਪ ਉਹ ਯਾਰੀ ਤੋੜ ਕੇ ਵੀ ਮਸ਼ਹੂਰ ਹੋ ਗਏ,
ਸਾਨੂੰ ਯਾਰੀ ਨਿਭਾਉਣ ਲਈ ਵੀ ਬਦਨਾਮ ਕੀਤਾ,
ਸਾਰੇ ਕਰਕੇ ਕਸੂਰ ਵੀ ਉਹ ਬੇਕਸੂਰ ਹੋ ਗਏ,
ਕੱਲਾ ਕੱਲਾ ਇਲਜ਼ਾਮ ਸੱਜਣਾ ਮੇਰੇ ਨਾਮ ਕੀਤਾ
ਸਾਹ ਚਲਦਿਆਂ ਵੀ ਅਸੀਂ ਹਾਂ ਲਾਸ਼ ਬਣ ਚੱਲੇ,
ਐਸਾ ਸੱਜਣਾਂ ਨੇ ਸਾਡੀ ਮੌਤ ਦਾ ਇੰਤਜ਼ਾਮ ਕੀਤਾ... :(