Page - 397

Dunia Rabb Di Sirji Hai

ਜੇ ਦੁਨੀਆ ਸਿਰਜੀ ਰੱਬ ਦੀ ਹੈ
ਕਿਉਂ ਫਾਂਸਲੇ ਲੋਕਾਂ 'ਚ ਪਾਲਦਾ ਏ?
ਕਈ ਡਾਲਰਾਂ 'ਚ ਖੇਡਦੇ ਨਹੀਂ ਥੱਕਦੇ
ਕਿਤੇ ਗਰੀਬਾਂ ਨੂੰ ਭੁੱਖਾ ਮਾਰਦਾ ਏ।
ਕਈ ਨਿੱਤ ਬਜ਼ਾਰਾਂ 'ਚ ਸ਼ਾਪਿੰਗ ਕਰਦੇ
ਕੋਈ ਫਟਿਆਂ ਨੂੰ ਸੀਅ ਕੇ ਸਾਰਦਾ ਏ।
ਕਈ ਬੇਔਲਾਦੇ ਹੀ ਰਹਿ ਜਾਂਦੇ
ਕੋਈ ਕੁੱਖ 'ਚ ਧੀ ਨੂੰ ਮਾਰਦਾ ਏ।
ਸਭ ਨੇ ਨਿਭਾਉਣ ਦੀਆਂ ਸੌਹਾਂ ਖਾਂਦੇ
ਕਿਉਂ ਬੰਦੇ ਨੂੰ ਬੰਦਾ ਸਾੜਦਾ ਏ?
ਆਖਿਰ ਬੰਦਾ ਹੀ ਮਿੱਟੀ 'ਚ ਮਿਲ ਜਾਂਦਾ
ਕੀ ਦੁਨੀਆਂ ਵਿੱਚੋਂ ਕਮਾਵਦਾ ਏ?
"ਜੱਸੜ" ਹੈਰਾਨ ਹੈ ਰੱਬ ਦੇ ਨਾਂ ਤੋਂ
ਸਾਰੀ ਦੁਨੀਆਂ ਨੂੰ ਰਹਿੰਦਾ ਚਾਰਦਾ ਏ।

Sanu Aashiqui da Certificate de deo

ਪਿੰਡੋਂ ਅਸੀਂ ਆਏ ਸੀਗੇ ਪੜ੍ਹਨੇ ਦੇ ਮਾਰੇ,
ਪੱਕੇ ਸੀ ਇਰਾਦੇ ਪਰ ਫੇਲ੍ਹ ਹੋਏ ਸਾਰੇ

ਨਸ਼ਾ ਸੋਹਣੇ ਸਾਨੂੰ ਨੈਣਾਂ 'ਚੋਂ ਪਿਲਾਉਣ ਲੱਗ ਪਏ,
ਕਿੰਨਾ ਪੀ ਲਿਆ ਇਹ ਹੁਣ ਨਹੀਂ ਹਿਸਾਬ ਲੱਗਣਾ

ਸਾਨੂੰ #ਆਸ਼ਕੀ ਦਾ ਸਰਟੀਫੀਕੇਟ ਦੇ ਦਿਓ,
ਅਸੀਂ B.A., M.A. ਕਰ ਕਿਹੜਾ ਸਾਬ੍ਹ ਲੱਗਣਾ... ;) :P

Hun Sade Vall Na Takkdi Tu

ਤੇਰੀ ਸੋਚ ਬਦਲਗੀ ਲਗਦੀ ਮੈਨੂੰ
ਸਾਡੇ ਵੱਲ ਨਾ ਤੱਕਦੀ ਤੂੰ
ਸਾਨੂੰ ਇੱਕਲਾ ਛੱਡ ਕੇ
ਹੁਣ ਗੈਰਾਂ ਨਾਲ ਹੱਸਦੀ ਤੂੰ

Waheguru Aukat ton vadh naa dena

ਮੇਰੀ ਔਕਾਤ ਤੋਂ ਵੱਧ ਕੇ ਮੈਨੂੰ
ਕੁਝ ਨਾ ਦੇਣਾ ਮੇਰੇ #ਵਾਹਿਗੁਰੁ _/\_

ਜ਼ਰੂਰਤ ਤੋਂ ਜ਼ਿਆਦਾ #ਰੋਸ਼ਨੀ ਵੀ
ਆਦਮੀ ਨੂੰ ਅੰਨਾ ਬਣਾ ਦੇਂਦੀ ਹੈ _/\_

Sada Sabh Tabah Kar Gayi Tu

ਇਹ ਕੀ ਸਿਤਮ ਕਰ ਗਈ ਤੂੰ, ਕਿੱਦਾਂ ਸਭ ਕੁਝ ਜਰ ਗਈ ਤੂੰ,
ਸਾਡਾ ਸਭ ਕੁਝ ਤਬਾਹ ਕੀਤਾ, ਕਿਉਂ ਅੱਗ ਬਣ ਵਰ ਗਈ ਤੂੰ,
ਸਾਡੀ ਜ਼ਿੰਦਗੀ ਬਣਾ ਜਹਿਰ, ਖੁਦ ਲੂਣ ਵਾਂਗ ਖਰ ਗਈ ਤੂੰ,
ਸਾਡੀ ਕਸ਼ਤੀ ਡੋਬ ਕਿਨਾਰੇ, ਕਿਹੜੇ ਸਾਗਰ ਤਰ ਗਈ ਤੂੰ,
ਕਤਲ ਸਾਡਾ ਕਾਤਿਲ ਵੀ ਮੈਂ, ਸਭ ਮੇਰੇ ਨਾਮ ਧਰ ਗਈ ਤੂੰ,
ਅਸੀਂ ਹਾਰ ਕੇ ਵੀ ਜਿੱਤ ਚੱਲੇ, ਜਿੱਤ ਕੇ ਵੀ ਸਭ ਹਰ ਗਈ ਤੂੰ,
ਹਾਸਾ ਤੈਨੂੰ ਨਸੀਬ ਨਈ ਹੋਣਾ, ਹੰਝੂ ਸਾਡੀ ਝੋਲੀ ਭਰ ਗਈ ਤੂੰ
ਅਸੀਂ ਜਿਉਂਦੇ ਲਾਸ਼ ਬਣ ਚਲੇ, ਸਾਡੇ ਲਈ ਸਦਾ ਮਰ ਗਈ ਤੂੰ :( :'(