Page - 412

Hun Jawani Langu Khet Ch

ਬਾਪੂ ਵੱਢ ਕੇ ਵੈਰੀ ਨੂੰ ਗਿਆ ਜੇਲ 'ਚ
ਨੱਕਾ ਮੋੜਦੇ ਨੂੰ ਦੇਖ ਦੇ ਨੇ ਤਾਰੇ
ਹੁਣ ਚੜ੍ਹਦੀ ਜਵਾਨੀ ਬੱਗੇ ਸ਼ੇਰ ਦੀ
ਲੰਘੂ ਖੇਤ 'ਚ ਪਤਲੀਏ ਨਾਰੇ...

Bewafa zindagi ton wafa chahunde rahe

ਸਾਰੇ ਰਮਜਾਂ ਦੀ ਦਵਾਈ ਮਿਲ ਜਾਂਦੀ ਏ ਇੱਕ ਮੋਤ ਤੋ,
ਐਵੇ ਹੀ ਜਿੰਦਗੀ ਤੋ ਜਖ਼ਮਾ ਤੇ ਮਲਹਮ ਲਗਾਉਂਦੇ ਰਹੇ,

ਸਮਸ਼ਾਨਾਂ ਵਿੱਚ ਸੁੱਕੀਆਂ ਲੱਕੜਾਂ ਉਡੀਕਦੀਆਂ ਰਹੀਆਂ,
ਸਾਰੀ ਜਿੰਦਗੀ ਗਿੱਲੀਆਂ ਲੱਕੜਾਂ ਨੂੰ ਅੱਗ ਲਾਉਂਦੇ ਰਹੇ,

ਹਰ ਇੱਕ ਚੰਗੇ ਮਾੜੇ ਨੂੰ ਗਲ ਨਾਲ ਲਾ ਲੈਂਦੀ ਇਹ ਮੋਤ,
ਮਾੜਾ ਨਾ ਕੋਈ ਕਹਿ ਜੇ ਬੋਚ ਬੋਚ ਪੱਬ ਟਿਕਾਉਂਦੇ ਰਹੇ,

ਮੋਤ ਹੀ ਆਖਿਰ ਕਰਦੀ ਏ ਵਫਾ ਧੋਖੇ ਬਾਜ਼ ਜਿੰਦਗੀ ਤੋ,
ਐਵੇ ਬੇਵਫਾ ਜਿੰਦਗੀ ਤੋ ਸਾਰੀ ਉਮਰ ਵਫਾ ਚਾਹੁੰਦੇ ਰਹੇ...

Asin vi hoye badnaam bade

ਸੁਣ ਬਹੁਤੀਆਂ ਅਕਲਾਂ ਵਾਲੀਏ ਨੀ
ਤੇਰੇ ਸਾਡੇ ਸਿਰ ਇਲਜ਼ਾਮ ਬੜੇ

ਬੱਸ ਕਰ ਹੁਣ ਸੁਣ ਲੈ ਸਾਡੀ ਵੀ
ਅਸੀਂ ਵੀ ਹੋਏ ਆਂ ਬਦਨਾਮ ਬੜੇ

Patole sire de piche aunde

ਨੀ ਮੈਂ ਉਹਨਾਂ ਵਿੱਚੋ ਹੈ ਨੀ
ਜੋ #ਕੁੜੀਆਂ ਦੇ ਤਰਲੇ ਪਾਉਂਦੇ ਆ
ㅤㅤㅤ
ਤੇਰੇ #ਯਾਰ ਦੇ ਪਿੱਛੇ ਤਾਂ
#ਪਟੋਲੇ ਸਿਰੇ- ਸਿਰੇ ਦੇ ਆਉਂਦੇ ਆ !!! ;) :P

Rabba Rukhan nu Salamat Rakhi

ਰਾਹੀਆਂ ਨੁੰ ਜੋ ਧੁਪਾਂ ਤੋ ਬਚਾਉਂਦੇ ਰੱਬਾ ਉਨਾਂ ਰੁੱਖਾਂ ਨੂੰ ਸਲਾਮਤ ਰੱਖੀਂ
ਆਸਕਾਂ ਨੂੰ ਜੋ ਕਰਾਰ ਦਿੰਦੇ ਮਾਸੂਕਾਂ ਦੇ ਉਨਾਂ ਮੁਖਾਂ ਨੂੰ ਸਲਾਮਤ ਰੱਖੀਂ
ਘਰ ਦੀ ਜੋ ਰੌਣਕ ਹੁੰਦੇ ਖੁਸ ਰੱਖੀ ਉਨਾਂ ਰੱਬ ਵਰਗੇ ਮਾਪਿਆਂ ਨੂੰ
ਸਾਂਝ ਦਾ ਜੋ ਧੁਰਾ ਹੁੰਦੇ ਮਜਬੂਤ ਕਰੀ ਉਨਾਂ ਰਿਸ਼ਤੇ ਨਾਤਿਆਂ ਨੂੰ
ਧੀਆਂ ਨੂੰ ਜੋ ਜਨਮ ਦੇਂਦੀਆਂ ਉਨਾਂ ਕੁਖਾਂ ਨੂੰ ਸਲਾਮਤ ਰੱਖੀਂ
ਰਾਹੀਆਂ ਨੂੰ.......
ਕੋਈ ਆਂਚ ਨਾ ਆਵੇ ਸੱਜਣ ਦੇ ਘਰ ਜਾਂਦੀਆ ਰਾਹਵਾਂ ਨੂੰ
ਕੋਈ ਥਕਾਨ ਨਾ ਹੋਵੇ ਸੱਜਣ ਉਡੀਕਦੀਆਂ ਬਾਹਵਾਂ ਨੂੰ
ਪਿਆਰ ਚ ਕੀਤੇ ਕਸਮਾਂ ਵਾਦੇ, ਸੁੱਖੀਆਂ ਸੁਖਾਂ ਨੂੰ ਸਲਾਮਤ ਰੱਖੀਂ
ਰਾਹੀਆਂ ਨੂੰ.......
ਦੋ ਵਕਤ ਦੀ ਰੋਟੀ ਜਰੂਰ ਮਿਲੇ, ਭੁਖਾ ਕਿਸੇ ਨੂੰ ਸਲਾਈ ਨਾ
ਖੁਸ਼ੀ ਮਿਲੇ ਨਾ ਮਿਲੇ ਪਰ ਮੇਰੇਆ ਰੱਬਾ ਕਿਸੇ ਨੂੰ ਰੁਲਾਈ ਨਾ
ਆਪ ਭੁੱਖੇ ਰਹਿਕੇ ਕਿਸੇ ਨੂੰ ਰਜਾਉਣ ਉਨਾਂ ਭੁਖਾ ਨੂੰ ਸਲਾਮਤ ਰੱਖੀਂ
ਰਾਹੀਆਂ ਨੂੰ......
ਮਾਪਿਆਂ ਨੂੰ ਜੋ ਰੱਬ ਮੰਨਦੇ ਜਿਉਂਦੇ ਰੱਖੀ ਉਨਾਂ ਸਾਰੇ ਧੀ ਪੁੱਤਾਂ ਨੂੰ
ਧਿਆਨ ਚ ਰੱਖੀ ਸਰਦਾਰੀ ਲਈ ਪੱਗ ਨੂੰ ਇੱਜ਼ਤ ਲਈ ਦੋ ਗੁਤਾਂ ਨੂੰ
ਜਿੰਦਗੀ ਦੀ ਕਿਮਤੀ ਸੋਗਾਤ ਬਚਪਨ ਰੁਤਾਂ ਨੂੰ ਸਲਾਮਤ ਰੱਖੀਂ.....
ਰਾਹੀਆਂ ਨੁੰ ਜੋ ਧੁਪਾਂ ਤੋ ਬਚਾਉਂਦੇ ਰੱਬਾ ਉਨਾਂ ਰੁੱਖਾਂ ਨੂੰ ਸਲਾਮਤ ਰੱਖੀਂ
ਆਸਕਾਂ ਨੂੰ ਜੋ ਕਰਾਰ ਦਿੰਦੇ ਮਾਸੂਕਾਂ ਦੇ ਉਨਾਂ ਮੁਖਾਂ ਨੂੰ ਸਲਾਮਤ ਰੱਖੀਂ