Page - 440

Kaun Rutba Jane Fakkran Da

ਇਹ ਰੱਬ ਦੇ ਹੋਣ ਵਜੀਰ ਲੋਕੋ
ਕੌਣ ਰੁੱਤਬਾ ਜਾਣੇ ਫੱਕਰਾਂ ਦਾ__
ਇਹ ਜੜਾਂ ਵੀ ਪੁੱਠੀਆਂ ਕਰ ਦਿੰਦੇ
ਜਿਹੜਾ ਕਰੇ ਤਮਾਸ਼ਾ ਫੱਕਰਾਂ ਦਾ__ !!!

Eh Rabb De Hon Vajir Loko
Kaun Rutba Jane Fakkran Da
Eh Jadan Vi Puthian Kar Dinde
Jehda Kare Tamasha Fakkran Da

Parkhe Jaan Sajjan Us Vele

ਵਿੱਚ ਸੁੱਖਾਂ ਦੇ ਸਾਰੀ #ਦੁਨੀਆਂ
ਨੇੜੇ ਢੁੱਕ ਢੁੱਕ ਬਹਿੰਦੀ,
.
.
ਪਰਖੇ ਜਾਣ ਸਜਣ ਉਸ ਵੇਲੇ
ਜਦ ਬਾਜ਼ੀ ਪੁੱਠੀ ਪੈਂਦੀ....

Ghar di Sharab Naal Mel Ki

ਘਰ ਦੀ #ShaRaB ਨਾਲ ਮੇਲ ਕੀ Frootiyan ਦਾ
ਮੈ ਤਾਂ ਕਦੇ ਖਾਰਾ ਵੀ ਮਿਲਾਇਆ ਨਹੀ
ਕਾਹਦਾ ਉਹ ਹੋਇਆ PuTT jAtt ਦਾ ਜਾਵਾਨ
ਜਿਹਨੇ ਪਹੀ ਉੱਤੇ ਵੈੜਕਾ ਭਜਾਇਆ ਨਹੀ...!!!

Kisan Je Jatheband Ho Je

ਪੈਸੋਂ ਵੱਲੋਂ ਤੰਗੀ ਹੋਜੇ, ਇੱਜ਼ਤ ਜੇ ਨੰਗੀ ਹੋਜੇ
ਫਸਲ ਜੇ ਚੰਗੀ ਹੋਜੇ, ਜੱਟ ਸਿੱਧਾ ਬੋਲੇ ਨਾ
ਰਕਮ ਜੇ ਖੜ੍ਹੀ ਹੋਵੇ, ਸ਼ਾਹਣੀ ਘਰੇ ਲੜੀ ਹੋਵੇ
ਗਾਹਕ ਨਾਲ ਤੜ੍ਹੀ ਹੋਵੇ, ਕਰਾੜ ਪੂਰਾ ਤੋਲੇ ਨਾ
ਕਿਸੇ ਨਾ ਖੋਰ ਹੋਵੇ, ਗਲੀ ਵਿੱਚ ਸ਼ੋਰ ਹੋਵੇ
ਚੋਰਾਂ ਦਾ ਜੇ ਜ਼ੋਰ ਹੋਵੇ, ਸੁਨਾਰ ਬੂਹਾ ਖੋਲ੍ਹੇ ਨਾ
ਮੋਹਰੀ ਜੇ ਮੱਕਾਰ ਹੋਜੇ, ਕਲਾ ਦਾ ਹੰਕਾਰ ਹੋਜੇ
ਮੀਸਣਾ ਜੇ ਯਾਰ ਹੋਜੇ, ਕਦੇ ਭੇਤ ਖੋਲ੍ਹੇ ਨਾ
ਸੰਗਾਊ ਜੇ ਨਚਾਰ ਹੋਜੇ, ਔਲਾਦ ਵਸੋ ਬਾਹਰ ਹੋਜੇ
ਜੇ ਬਾਪ ਜੁੰਮੇਵਾਰ ਹੋਜੇ, ਵਰ ਮਾੜਾ ਟੋਲੇ ਨਾ
ਬੇਦੋਸ਼ਾ ਜੇਲ੍ਹ ਬੰਦ ਹੋਜੇ, ਭਾਈਆਂ ਵਿੱਚ ਕੰਧ ਹੋਜੇ
ਜੇ #ਕਿਸਾਨ ਜਥੇਬੰਦ ਹੋਜੇ, #ਸਰਕਾਰ ਕਦੇ ਰੋਲੇ ਨਾ....

Hoya Ki Je Asin Sharab Pinde

ਨਾਲੇ ਪੀਣ ਦੀ ਵਜਾਹ ਨੂੰ ਜਾਣਦੇ ਹੋ,
ਪੁੱਛਿਆ ਖਤ ਵਿੱਚ ਕਿਉਂ #ਜਨਾਬ ਪੀਦੇਂ,
ਜੀਹਨੂੰ ਪੜ ਕੇ ਤੁਸੀਂ ਹੋ ਮਤ ਦਿੰਦੇ,
ਆਪਾਂ ਘੋਲ ਕੇ ਹੈ ਉਹ #ਕਿਤਾਬ ਪੀਦੇਂ,

ਤੁਹਾਡੇ ਲੱਖ #ਇਲਜ਼ਾਮ ਨੇ ਸਿਰ ਮੱਥੇ,
ਸਾਡਾ ਇੱਕੋ ਇਲਜ਼ਾਮ ਏ ਲੱਖ ਵਰਗਾ,
ਸਾਡੇ ਜਿਗਰ ਦਾ ਤੁਸਾਂ ਹੈ ਖੂਨ ਪੀਤਾ,
ਹੋਇਆ ਕੀ ਜੇ ਅਸੀ ਹਾਂ #ਸ਼ਰਾਬ ਪੀਂਦੇ....