Page - 772

Aadat pe gyi ikalle rehn di

ਆਦਤ ਮੈਨੂੰ ਪੈ ਗਈ ਇਕੱਲੇ ਰਹਿਣ ਦੀ ...
ਹੌਲੀ ਹੌਲੀ ਰੋ ਕੇ ਦੁਖੜੇ ਸਹਿਣਦੀ ...
ਚੰਗਾ ਹੋਇਆ "ਓਹ" ਦੁੱਖ ਦੇਕੇ ਦੂਰ ਹੋ ਗਏ
ਲੋੜ ਹੀ ਨਾ ਪਈ ਮੈਨੂੰ ਬੇਦਰਦ ਕਹਿਣ ਦੀ ...
ਲੋਕੀ ਪੁਛਦੇ ਮੈਨੂੰ ਕਿਹੜਾ ਗਮ ਖਾ ਗਿਆ ?
ਮੇਰੇ ਵਿੱਚ ਹਿੰਮਤ ਨਹੀਂ ਪਈ
ਓਹਦਾ 'ਨਾਮ' ਲੈਣ ਦੀ ..

Kal raat ohna naal ladai ho gyi

ਨੂੰਹ ਆਪਣੀ ਸੱਸ ਨੂੰ :- ਮੰਮੀ ਜੀ, ਕੱਲ ਰਾਤੀਂ ਮੇਰੀ ਉਹਨਾਂ ਨਾਲ ਲੜਾਈ ਹੋ ਗਈ।
ਸੱਸ :- ਕੋਈ ਨਾ, ਤੂੰ ਫਿਕਰ ਨਾ ਕਰ,
ਵਿਆਹ ਬਾਦ ਕਦੇ ਕਦੇ ਲੜਾਈ ਹੋ ਹੀ ਜਾਂਦੀ ਏ, ਕੱਲ ਤੱਕ ਸਭ ਠੀਕ ਹੋ ਜਾਏਗਾ।
ਨੂੰਹ ( ਥੋਡ਼ੇ ਹੌਂਸਲੇ ਨਾਲ ) :- ਉਹ ਤਾਂ ਠੀਕ ਹੈ ਮੰਮੀ ਜੀ
ਪਰ ਹੁਣ ਮੈਂ ਲਾਸ਼ ਦਾ ਕੀ ਕਰਾਂ ? :D :P

Sadi katti nu maa ni labhni

{___ਪਹਿਲਾ ਮੰਗ ਪਾਈ ਤੂੰ ਕੱਟੀ ਦੀ___}
{___ਫਿਰ ਮੰਗ ਪਾਈ ਤੂੰ ਵੱਛੀ ਦੀ___}
{___ਰਹਿੰਦੀ ਖੂੰਹਦੀ ਮੱਝ ਵਿਕਾਤੀ, ਕੀ ਕਹਿਣੇ ਕੁੜੀਏ ਤੇਰੇ___}
{___ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ,ਤੈਨੂੰ ਡੰਗਰ ਬਥੇਰੇ___}
{___ਕੋਈ ਛੱਡਣ ਵਾਲੀ ਗਾਂ ਹੋਈ, ਮੈਂ ਆਪੇਛੱਡ ਦੂੰ___}
{___ਕੋਈ ਕਿੱਲਾ ਮੱਝ ਪਟਾ ਗਈ, ਮੈਂ ਆਪੇ ਗੱਡ ਦੂੰ___}
{___ਭਾਵੇ ਰੰਗ ਇਨਾਂ ਦੇ ਕਾਲੇ,ਬਈ ਦੁੱਧ ਦੇਣ ਬਥੇਰੇ___}
{___ਸਾਡੀ ਕੱਟੀ ਨੂੰ ਮਾਂ ਨਹੀ ਲੱਭਣੀ,ਤੈਨੂੰ ਡੰਗਰ ਬਥੇਰੇ___}

Ohdi yaad vi kaahnu aave

ਵਕਤ ਨੂੰ ਆਖਿਰ ਹਰਨੇ ਪੈਂਦੇ..
ਹੁੰਦੇ ਫੱਟ ਸੱਜਣਾਂ ਦੇ ਲਾਏ..
"ਦੇਬੀ" ਜੀਹਨੇ ਮੁੜ ਨੀ ਆਉਣਾ..
ਉਹਦੀ ਯਾਦ ਵੀ ਕਾਹਨੂੰ ਆਵੇ.. !!! :(

Dil mere cho chees jehi uthdi e

ਇਹ ਵਾਰ ਵਾਰ ਜੋ ਦਿਲ ਮੇਰੇ ਚੋਂ ਚੀਸ ਜੇਈ ਉਠਦੀ ਏ,,
ਸਚੀ ਗੱਲ ਹੈ ਯਾਰੋ ਇਹ ਮੇਰਾ ਦਮ ਘੁੱਟਦੀ ਏ,,
ਮਿਲਿਆ ਨਾ ਤਰੀਕਾ ਕੋਈ ਏਹ ਤੋਂ ਛੁਟਕਾਰੇ ਦਾ
ਜਿਨਾ ਵੱਢੀਏ ਵਾਂਗ ਨਸੂਰ ਉਨਾ ਹੀ ਫੁੱਟਦੀ ਏ,,
ਇਕ ਅੱਧੀ ਤਾਂ ਰੱਬਾ ਉਹਦੇ ਸਿਰ ਵੀ ਚੜ ਜਾਵੇ
ਆਏ ਸਾਹ ਨਾਲ ਕਿਸਤ ਦੁੱਖਾਂ ਦੀ ਸਾਡੇ ਵੱਲ ਟੁੱਟਦੀ ਏ,,