ਡੇਰਿਆਂ ਦੇ ਵਿੱਚੋਂ ਕੁੱਝ ਨਹੀਂ ਲੱਭਣਾ
ਛੱਡ ਦਿਓ ਕਰਨੀ ਹੁਣ ਮਸਤਾਂ ਦੀ ਗੁਲਾਮੀਂ. .!!
ਦਿਨ ਵਿੱਚ ਤਾਂ ਇਹ ਪੀਂਦੇ ਬੀੜੀਆਂ ਸੁਲਫਾ,
ਤੇ ਪੈੱਗ ਲਾਉਂਦੇ ਨੇਂ ਸ਼ਾਮੀਂ. .!!
ਫੱਕਰ ਕਹਾਉਣ ਦਾ ਕਰਦੇ ਨੇ ਦਾਅਵਾ
ਪਰ ਇੱਥੇ ਜਾ ਕੇ ਨੋਟਾਂ ਨਾਲ ਨਹਾਉਂਦੇ ਨੇ ਗਾਇਕ ਨਾਮੀਂ. .!!
ਮੱਥਾ ਟੇਕਣਾ ਏ ਤਾਂ ਟੇਕੋ ਜਾਕੇ "ਦੀਵਾਰ-ਏ-ਸਰਹੰਂਦ ਨੂੰ,
ਆਪਣੇ ਗੁਰੂਆਂ ਨਾਲ ਨਾਂ ਕਰੋ ਇੱਦਾਂ ਨਮਕ ਹਰਾਮੀ. . . .!!
ਜੇ ਅਸੀਂ ਏਦਾਂ ਹੀ ਬੇਮੁਖ ਹੁੰਂਦੇ ਰਹੇ
ਤਾਂ ਸਿੱਖ ਕੌਮ ਖੋ ਜਾਵੇਗੀ ਵਿੱਚ ਗੁੰਮਨਾਮੀ...
Status sent by: Guru Da Sevak Punjabi Status
ਇਥੇ ਸਭ ਦੀਆਂ ਜੌੜੀਆਂ ਬਣ ਗਈਆਂ Sadi ਨੀ ਬਣਦੀ
ਕੋਈ ਜੈਕਣ ਜਿਹੀ ਮੇਰੇ ਯਾਰਾਂ Di ਭਾਬੀ ਨੀ ਬਣਦੀ
ਚਲ ਛੱਡ ਆਹ ਨਾ ਗੱਲ ਤੇਰੇ ਬੱਸ ਦੀ ਐ
ਤੇਰੇ ਵਰਗੇ ਨਾਲ ਨਾ ਫੱਸਦੀ ਐ
ਐਵੇਂ ਘਰ ਫੂਕ ਕੇ ਬਹਿ ਜਾਏਂਗਾ ਮੱਲੋ ਜੋਰੀ
Status sent by: Jeeta Mandiala Punjabi Status
ਚੜ੍ਹ ਗਿਆ ਚੇਤ
ਨੀਂ ਮੈ ਹੋ ਗਈ Late
ਪਰ ਔੱਖੀ-ਸੌਖੀ ਹੋ ਕੇ
ਗੁਰਦੁਆਰੇ ਮੱਥਾ aayi ਮੈਂ ਟੇਕ,
ਦਿਲ ਕਰਦਾ ਤੈਨੂੰ ਮਿਲਣ ਨੂੰ
2 ਕੁ ਦਿਨ ਤੂੰ vi ਕਰ ਲੈ #Wait
Status sent by: Malkiyat Singh Punjabi Status
ਮੈਨੂੰ ਬੜਾ ਉਹ ਲਾਡ ਲਡਾਉਂਦੀ ਸੀ
ਰੌਂਦਾ ਸੀ ਮੈ ਤਾਂ ਉਹਨੂੰ ਚੈਨ ਨਾਂ ਆਉਂਦੀ ਸੀ
ਖਬਰੇ ਕਿੱਥੇ ਉਹ ਭੋਲੀ ਮੇਰੀ ਜ਼ਿੰਦਗੀ ਖੋ ਗਈ
ਮੈਨੂੰ ਜਗਾ ਕੇ ਕਿਉਂ ਅੰਮੀਏ ਆਪ ਸਦਾ ਲਈ ਸੋ ਗਈ
ਤੇਰੀ ਲੋਰੀ ਸੁਣੇ ਬਿਨਾਂ ਮੈਨੂੰ ਨੀਂਦ ਨਹੀ ਆਉਂਦੀ ਏ
ਕਿਥੇ ਆ ਤੂੰ ਆਜਾ ਇੱਕ ਵਾਰ ਮਾਂ ਤੇਰੀ ਯਾਦ ਬੜੀ ਸਤਾਉਂਦੀ ਏ
ਬੇਸ਼ੱਕ ਅੱਜ ਕੋਲ ਨੇ ਲੋਕ ਬਹੁਤ ਮੇਰੇ, ਪਰ ਤੇਰੀ ਘਾਟ ਰੜਕਦੀ ਆ
ਪੈਸੇ ਵੀ ਬਹੁਤ ਕਮਾ ਲਏ, ਪਰ ਖਾਲੀ ਰੂਹ ਅੰਦਰੋ ਬੜੀ ਤੜਫਦੀ ਆ
ਨਾ ਮਿਲਦੀ ਦਿਲੋਂ ਦੁਆ ਕਿਸੇ ਤੋ, ਨਾ ਮਿਲਦੀ ਚੂਰੀ ਨਾ ਘੂਰੀ ਮਾਏ
ਕਿਤੇ ਆ ਕੇ ਦੇਖ ਤੇਰੇ ਬਿਨਾਂ ਪਿੰਦਰ ਦੀ ਜ਼ਿੰਦਗੀ ਹੋਈ ਅਧੂਰੀ ਮਾਏ
Status sent by: Pinder Kular (df) Punjabi Status
ਧੀ ਪੁੱਛਦੀ ਦੱਸ ਮਾਏ ਨੀ ਕਿਉਂ ਕੁੜੀਆਂ ਨੂੰ ਕੁੱਖ ਚ ਮਾਰਦੇ ਨੇ ?
ਜੇ ਕੁੱਖ ਚ ਨਾ ਮਰੇ, ਫੇਰ ਬਲੀ ਦਾਜ ਦੀ ਦੇ ਕਿਉਂ ਅੱਗ ਚ ਸਾੜਦੇ ਨੇ
ਪੁੱਤਰਾਂ ਨੂੰ ਸਭ ਪਿਆਰ ਕਰਦੇ, ਕਿਉਂ ਧੀਆਂ ਨੂੰ ਦਿਲੋ ਵਿਸਾਰਦੇ ਨੇ
ਕਿਸੇ ਦੀ ਕੁੱਖ ਚੋ ਹੀ ਜਨਮੇ ਹੋਣੇ ਜੋ ਬਲੀ ਜੋਧੇ ਹੋਏ ਵਿਚ ਸੰਸਾਰ ਦੇ ਨੇ
ਹੋਊ ਕਲੰਕਣੀ ਕਿਉ ਇਹ ਸੋਚ ਰਖਦੇ ਸਭ ਮਾੜੀ ਸੋਚ ਨਾਲ ਮੈਨੂੰ ਨਿਹਾਰਦੇ ਨੇ
ਵੱਡਾ ਦਾਨ ਨੀ ਕੋਈ ਧੀ ਦੇਣ ਨਾਲੋ ਫੇਰ ਕਿਉ ਨਾ ਇਹ ਗੱਲ ਲੋਕ ਵਿਚਾਰਦੇ ਨੇ
ਹੋਣ ਮਾਪੇ ਓਹ ਰੱਬ ਦੇ ਪਿਆਰੇ ਬੰਦੇ ਜੋ ਜਾਨ ਧੀਆਂ ਤੋ ਵਾਰਦੇ ਨੇ
ਨਹੀਂ ਤੀਰਥਾਂ, ਮੜੀਆਂ ਜਾ ਕੇ ਉਹਨਾਂ ਦਾ ਭਲਾ ਹੋਣਾ
ਜੋ "ਪਿੰਦਰ" ਕੁੱਖ 'ਚ ਕੁੜੀਆਂ ਮਾਰਦੇ ਨੇ,
ਜੋ ਕੁੱਖ ਚ ਕੁੜੀਆਂ ਮਾਰਦੇ ਨੇ .....
Status sent by: Pinder Kular (df) Punjabi Status